Friday , August 12 2022

ਆਹ ਦੇਖਲੋ ਪੰਜਾਬ ਦੇ ਹਾਲਤ -ਜਦੋਂ ਲਾੜੀ ਨੂੰ ਵਿਆਹੁਣ ਲਈ ……

ਆਹ ਦੇਖਲੋ ਪੰਜਾਬ ਦੇ ਹਾਲਤ -ਜਦੋਂ ਲਾੜੀ ਨੂੰ ਵਿਆਹੁਣ ਲਈ ……

ਜਦੋਂ ਲਾੜੀ ਨੂੰ ਵਿਆਹੁਣ ਲਈ ਢੁਕੀਆਂ ਦੋ ਬਾਰਾਤਾਂ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਸ਼ੁੱਕਰਵਾਰ ਨੂੰ ਸ਼ਹਿਰ ਵਿਖੇ ਉਸ ਸਮੇਂ ਇਕ ਪੈਲੇਸ ਵਿਚ ਆਈ ਬਾਰਾਤ ਬਿਨਾਂ ਲਾੜੀ ਨੂੰ ਵਿਆਹੇ ਰਸਤੇ ਵਿਚੋਂ ਵਾਪਸ ਪਰਤ ਗਈ ਜਦੋਂ ਲਾੜੀ ਦੇ

ਪਰਿਵਾਰ ਵਾਲਿਆਂ ਨੇ ਲਾੜੀ ਨੂੰ ਉਸ ਦੇ ਪ੍ਰੇਮੀ ਨਾਲ ਘਰੋਂ ਵਿਦਾ ਕਰ ਦਿੱਤਾ। ਜਿਸ ਕਾਰਨ ਵਿਆਹ ਲਈ ਸਜਿਆ ਪੈਲੇਸ ਸਜਿਆ-ਸਜਾਇਆ ਹੀ ਰਹਿ ਗਿਆ।

ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਪੰਗਗਰਾਈਂ ਤੋਂ ਇਕ ਬਾਰਾਤ ਸਥਾਨਕ ਸ਼ਹਿਰ ਦੇ ਇਕ ਪੈਲੇਸ ਵਿਚ ਆ ਰਹੀ ਸੀ ਕਿ ਵਿਆਹ ਵਾਲਾ ਲਾੜਾ ਐੱਨ. ਆਰ. ਆਈ. ਸੀ. ਅਤੇ ਲਾੜੀ ਸਥਾਨਕ ਥਾਣੇ ਦੇ ਇਕ ਪਿੰਡ ਦੀ ਸੀ। ਲਾੜੇ ਅਤੇ ਲਾੜੀ ਵਾਲਿਆਂ ਵਲੋਂ ਵਿਆਹ ਦੀਆਂ

ਕਈ ਦਿਨਾਂ ਤੋਂ ਜੰਗੀ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਪੈਲੇਸ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ ਅਤੇ ਸ਼ਰਾਬ ਸਮੇਤ ਵਿਆਹ ਦਾ ਸਾਰਾ ਸਮਾਨ ਤਿਆਰ ਬਰ ਤਿਆਰ ਸੀ ਪਰ ਐਨ ਮੌਕੇ ‘ਤੇ ਲਾੜੀ ਦੇ ਪ੍ਰੇਮੀ ਨੇ ਲਾੜੇ ਨੂੰ ਫੋਨ ਕਰਕੇ ਬਾਰਾਤ ਵਾਪਸ ਜਾਣ ਦੀ ਧਮਕੀ ਦਿੰਦਿਆਂ ਕਿਹਾ ਕਿ

 

ਵਿਆਹ ਵਾਲੀ ਲੜਕੀ ਅੱਜ ਮੈਂ ਵਿਆਹ ਕੇ ਲਿਜਾਣੀ ਹੈ। ਜਿਸ ਕਾਰਨ ਪੰਜਗਰਾਈਂ ਤੋਂ ਆ ਰਹੀ ਬਾਰਾਤ ਵਾਪਸ ਚਲੀ ਗਈ ਅਤੇ ਲਾੜੀ ਨੂੰ ਉਸ ਦੇ ਮਾਪਿਆਂ ਵਲੋਂ ਉਸ ਦੇ ਪ੍ਰੇਮੀ ਨਾਲ ਆਪਣੇ ਘਰੋਂ ਵਿਦਾ ਕਰਨਾ ਪਿਆ।
ਪੈਲੇਸ ਵਾਲਿਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੈਲੇਸ ਵਿਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਪਰ ਆਖਰੀ ਮੌਕੇ ਉਨ੍ਹਾਂ ਨੂੰ ਇਹ ਵਿਆਹ ਰੱਦ ਕਰਨ ਬਾਰੇ ਕਹਿ ਦਿੱਤਾ ਗਿਆ।