Sunday , October 2 2022

ਆਹ ਦੇਖਲੋ ਜਮੀ ਸਿਰ ਕਰਤਾ ਕੁੜੀ ਨੇ !!

ਸਵਾਰੀਆਂ ਨਾਲ ਭਰੀ ਬੱਸ ਅੱਡੇ ਤੋਂ ਨਿੱਕਲੀ ਹੀ ਸੀ ਕਿ ਡਰਾਈਵਰ ਨੇ ਅੱਗੇ ਖੜੀ ਖਰਾਬ ਹੋਈ ਹੋਰ ਬੱਸ ਦੀਆਂ ਕੁਝ ਸੁਵਾਰੀਆਂ ਆਪਣੀ ਬੱਸ ਵਿਚ ਚੜ੍ਹਾ ਲਈਆਂ । ਮੁੜਕੇ ਨਾਲ ਭਿੱਜੀ ਸੋਟੀ ਦੇ ਸਹਾਰੇ ਤੁਰਦੀ ਇੱਕ ਬੁੱਢੀ ਮਾਤਾ ਨੇ ਹਸਰਤ ਭਰੀਆਂ ਨਜਰਾਂ ਨਾਲ ਸਭ ਪਾਸੇ ਸੀਟਾਂ ਤੇ ਬੈਠੇ ਲੋਕਾਂ ਵੱਲ ਦੇਖਿਆ । ਕਿਸੇ ਨੇ ਅੱਖ ਨਾਲ ਅੱਖ ਨਾ ਮਿਲਾਈ ਵੀ ਕਿਤੇ ਮੁਸ਼ਕ ਮਾਰਦੀ ਬੁੱਢੀ ਨਾਲ ਹੀ ਨਾ ਬਿਠਾਉਣੀ ਪੈ ਜਾਵੇ ।

ਮਾਤਾ ਵੀ ਨਿਰਾਸ਼ ਜਿਹੀ ਹੋ ਸਬਰ ਦਾ ਘੁੱਟ ਭਰ ਡੰਡੇ ਦੇ ਸਹਾਰੇ ਲੱਗ ਇੱਕ ਪਾਸੇ ਖਲੋ ਗਈ । ਜਦੋਂ ਬ੍ਰੇਕ ਵੱਜਦੀ, ਮਾਤਾ ਡਿੱਗਦੀ-ਡਿੱਗਦੀ ਮਸਾਂ-ਮਸਾਂ ਬਚਦੀ ।

ਅਗਲੇ ਅੱਡੇ ਤੋਂ ਐਨਕਾਂ ਲਾਈ ਜੀਨ ਪੇਂਟ ਪਾਈ ਨੌਜੁਆਨ ਕੁੜੀ ਨੂੰ ਬੱਸ ਵਿਚ ਆਉਂਦੀ ਦੇਖ ਕੇ ਆਸੇ ਪਾਸੇ ਹਿਲਜੁੱਲ ਵੱਧ ਗਈ । ਕੁਝ ਮੁੱਛਾਂ ਨੂੰ ਇਹ ਸੋਚਕੇ ਵੱਟ ਚਾੜਦੇ ਹੋਏ ਆਪਣੀ ਸੀਟ ਵਿਚੋਂ ਗੁੰਜਾਇਸ਼ ਮੁਤਾਬਿਕ ਜਗਾ ਬਣਾਉਣ ਲੱਗੇ, ਵੀ ਹੋ ਸਕਦਾ ਹੈ ਓਹਨਾ ਦੀ ਕਿਸਮਤ ਖੁੱਲ ਜਾਵੇ ।

ਇਸਤੋਂ ਪਹਿਲਾਂ ਕਿ ਕੋਈ ਹੋਰ ਪਹਿਲ ਕਰਦਾ । ਪਿਛਲੀ ਬਾਰੀ ਕੋਲ ਬੈਠੇ ਦੋ ਮੁੰਡਿਆਂ ਚੋਂ ਇੱਕ ਨੇ ਝੱਟ-ਪੱਟ ਆਪਣੀ ਜਗਾ ਤੋਂ ਉੱਠ ਕੁੜੀ ਨੂੰ ਸੀਟ ਤੇ ਬੈਠਣ ਦੀ ਪੇਸ਼ਕਸ਼ ਕਰ ਦਿੱਤੀ । ਕੁੜੀ ਨੇ ਵੀ ਛੇਤੀ ਨਾਲ Thanks ਕਹਿ ਕੇ ਕੋਲ ਹੀ ਡੰਡੇ ਦੇ ਸਹਾਰੇ ਖਲੋਤੀ ਬੁੱਢੀ ਮਾਤਾ ਨੂੰ ਆਸਰਾ ਦੇ ਕੇ ਸੀਟ ਤੇ ਬਿਠਾ ਦਿੱਤਾ ।
ਮੁੰਡਾ ਉਲਾਹਮੇਂ ਜਿਹੇ ਨਾਲ ਹੋਲੀ ਜਿਹੀ ਬੋਲਿਆ ” ਸੀਟ ਤੇ ਅਸੀਂ ਤੁਹਾਡੇ ਵਾਸਤੇ ਖਾਲੀ ਕੀਤੀ ਸੀ ਤੇ ਤੁਸੀਂ ਅੱਗੋਂ …”।

ਅੱਗੋਂ ਕੁੜੀ ਦਾ ਜੁਆਬ ਸੀ…..” ਦੁਨੀਆ ਦੀ ਹਰ ਚੀਜ ਤੇ ਭੈਣ ਨਾਲੋਂ ਜਿਆਦਾ ਹੱਕ ਮਾਂ ਦਾ ਹੁੰਦਾ ਹੈ ”
ਸਾਰੀ ਬੱਸ ਵਿਚ ਸੰਨਾਟਾ ਛਾ ਗਿਆ ਪਰ ਬੁਢਾਪੇ ਮਾਰੀਆਂ ਅੱਖਾਂ ਵਿਚੋਂ ਬਸੰਤ ਬਹਾਰ, ਹੰਝੂ ਬਣ-ਬਣ ਪਰਲ-ਪਰਲ ਵਗਣ ਲੱਗੀ ।