Monday , October 18 2021

ਆਹ ਕਰਤਾ ਕੈਪਟਨ ਸਰਕਾਰ ਨੇ ਵੱਡਾ ਐਲਾਨ ਹਰ ਕੋਈ ਹੋ ਗਿਆ ਖੁਸ਼

ਆਈ ਤਾਜਾ ਵੱਡੀ ਖਬਰ

ਜਦੋਂ ਕੋਈ ਸਰਕਾਰੀ ਕੰਮ ਕਰਵਾਉਣਾ ਪੈਂਦਾ ਹੈ ਤਾਂ ਕਈ ਵਾਰ ਕੁਝ ਸਰਕਾਰੀ ਅਫਸਰਾਂ ਦੀ ਜੇਬ ਵੀ ਗਰਮ ਕਰਨੀ ਪੈਂਦੀ ਹੈ। ਜਾਂ ਫਿਰ ਕਈ ਦਿਨਾਂ ਤੱਕ ਉਸ ਕੰਮ ਨੂੰ ਕਰਵਾਉਣ ਲਈ ਵਾਰ-ਵਾਰ ਸਬੰਧਤ ਦਫ਼ਤਰ ਦੇ ਚੱਕਰ ਵੀ ਲਗਾਉਣੇ ਪੈਂਦੇ ਹਨ। ਕਈ ਵਾਰ ਤਾਂ ਕੰਮ ਨਾ ਹੋਣ ਦੀ ਹਾਲਤ ਵਿੱਚ ਇਨਸਾਨ ਮਾਨਸਿਕ ਤਣਾਅ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਇਸ ਦੀ ਸਭ ਤੋਂ ਵੱਧ ਸ਼ਿਕਾਇਤਾਂ ਘੱਟ ਪੜ੍ਹੇ-ਲਿਖੇ ਜਾਂ ਅਨਪੜ੍ਹ ਲੋਕਾਂ ਨੂੰ ਹੁੰਦੀ ਹੈ। ਸਮੇਂ ਸਮੇਂ ਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਆ ਰਹੀਆਂ ਇਨ੍ਹਾਂ ਦਿੱਕਤਾਂ ਨੂੰ ਨਵੀਆਂ ਸੁਵਿਧਾਵਾਂ ਰਾਹੀਂ ਘੱਟ ਕੀਤਾ ਜਾਂਦਾ ਹੈ।

ਅਜਿਹੀਆਂ ਹੀ ਕੁਝ 14 ਦੇ ਕਰੀਬ ਸੁਵਿਧਾਵਾਂ ਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਮਿਲਣੀਆਂ ਸ਼ੁਰੂ ਹੋ ਗਈਆਂ ਹਨ ਜੋ ਪਹਿਲਾਂ ਪੰਜਾਬ ਦੇ ਜ਼ਿਲ੍ਹਿਆਂ ਦੇ ਸਾਂਝ ਕੇਂਦਰਾਂ ਵਿੱਚ ਮਿਲਦੀਆਂ ਸਨ। ਇਹਨਾਂ ਸੁਵਿਧਾਵਾਂ ਵਿੱਚ – ਐਫ.ਆਈ.ਆਰ. ਜਾਂ ਡੀ.ਡੀ.ਆਰ. ਦੀ ਕਾਪੀ, ਦਿੱਤੀ ਸ਼ਿਕਾਇਤ ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ, ਸੜਕ ਹਾਦਸਿਆਂ ਵਿੱਚ ਅਨਟ੍ਰੇਸ ਰਿਪੋਰਟ ਦੀ ਨਕਲ, ਚੋਰੀ ਦੇ ਮਾਮਲੇ ਵਿਚ ਅਨਟ੍ਰੇਸ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਮਾਮਲੇ ਵਿਚ ਅਨਟ੍ਰੇਸ ਰਿਪੋਰਟ ਦੀ ਕਾਪੀ, ਮੇਲਾ ਪ੍ਰਦਰਸ਼ਨੀ, ਖੇਡ ਪ੍ਰੋਗਰਾਮ ਸਰਟੀਫਿਕੇਟ, ਲਾਊਡ ਸਪੀਕਰਾਂ ਦੀ ਵਰਤੋਂ ਲਈ ਸਰਟੀਫਿਕੇਟ, ਵੀਜ਼ਾ ਲਈ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਅਤੇ ਕਿਰਾਏਦਾਰ ਲਈ ਵੈਰੀਫਿਕੇਸ਼ਨ ਸਰਟੀਫਿਕੇਟ ਆਦਿ ਸ਼ਾਮਲ ਹਨ।

ਪਹਿਲਾਂ ਪਾਸਪੋਰਟ ਦੀ ਵੈਰੀਫਿਕੇਸ਼ਨ ਕਰਵਾਉਣ ਲਈ ਥਾਣੇ ਦੇ ਕਈ ਚੱਕਰ ਕੱਟਣੇ ਪੈਂਦੇ ਸਨ। ਪਰ ਹੁਣ ਇਨ੍ਹਾਂ ਸਹੂਲਤਾਂ ਦੇ ਨਾਲ ਸੇਵਾ ਕੇਂਦਰਾਂ ਵਿੱਚ ਇਹ ਕੰਮ 20-25 ਮਿੰਟਾਂ ਵਿਚ ਹੋ ਜਾਣਗੇ। ਇਸਦੇ ਨਾਲ ਗੈਰ ਕਾਨੂੰਨੀ ਕਮਾਈ ‘ਤੇ ਠੱਲ ਪਾਈ ਜਾ ਸਕਦੀ ਹੈ। ਇਨ੍ਹਾਂ 14 ਸਹੂਲਤਾਂ ਨੂੰ ਪੰਜਾਬ ਸਰਕਾਰ ਵੱਲੋਂ ਈ-ਪੋਰਟਲ ਸੇਵਾ ਦੇ ਵਿਚ ਸ਼ਾਮਿਲ ਕਰ ਲਿਆ ਗਿਆ ਹੈ। ਇੱਕ ਹੀ ਛੱਤ ਹੇਠਾਂ ਮਿਲਣ ਵਾਲੀਆਂ ਇਨ੍ਹਾਂ ਸੁਵਿਧਾਵਾਂ ਕਾਰਨ ਹੁਣ ਲੋਕਾਂ ਨੂੰ ਵੱਖ ਵੱਖ ਥਾਵਾਂ ਉੱਤੇ ਭਟਕਣ ਦੀ ਜ਼ਰੂਰਤ ਨਹੀ ਹੋਵੇਗੀ।