Thursday , October 21 2021

ਆਸਟ੍ਰੇਲੀਆ ਦੇ ਡਾਕਟਰਾਂ ਨੇ ਮਰੇ ਬੰਦੇ ਨੂੰ ਜਿਊਂਦਾ ਕਰਨ ਲਈ ਲੱਭੀ ਇਹ ਅਨੋਖੀ ਤਕਨੀਕ

ਅਾਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਸ ਦੁਨੀਅਾਂ ਤੋਂ ਇੱਕ ਵਾਰ ਤੁਰ ਗਿਅਾ ਇਨਸਾਨ ਕਦੇ ਵੀ ਵਾਪਿਸ ਨਹੀਂ ਅਾੳੁਂਦਾ | ਪਰ ਡਾਕਟਰੀ ਸਾਇੰਸ ਵਲੋਂ ਇਸ ਗੱਲ ਨੂੰ ਝੂਠਾ ਸਾਬਿਤ ਕਰ ਦਿੱਤਾ ਗਿਅਾ ਹੈ |


ਅਾਸਟਰੇਲੀਅਾ ਦੇ ਡਾਕਟਰਾਂ ਦੇ ਅਜਿਹੀ ਤਕਨੀਕ ਦਾ ਇਜਾਦ ਕੀਤਾ ਹੈ, ਜਿਸ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ ਮਰੀਜ ਨੂੰ ਮੁੜ ਤੋਂ ਜਿੳੁਂਦਾ ਕੀਤਾ ਜਾ ਸਕਦਾ ਹੈ | ਦੱਸਣਯੋਗ ਹੈ ਕਿ ਮੈਲਬੋਰਨ ਦੇ ਅਲਵਰਡ ਹਸਪਤਾਲ ਵਿੱਚ ਹਾਰਟ ਅਟੈਕ ਨਾਲ ਮਰਨ ਵਾਲੇ 3 ਲੋਕਾਂ ਨੂੰ ਸਫਲਤਾਪੂਰਵਕ ਜਿੳੁਂਦਾ ਕੀਤਾ ਜਾ ਚੁੱਕਾ ਹੈ |

ਜਿਸ ਵਿੱਚ 39 ਸਾਲਾ ਮਿਸੂਰ ਕੋਲਿਸ ਫਿਡਰਲ ਦਿਲ ਦਾ ਮਰੀਜ ਸੀ | ਜੋ ਕਿ 40-50 ਮਿੰਟ ਮਰਿਅਾ ਰਹਿਣ ਤੋਂ ਬਾਅਦ ਜਿੳੁਂਦਾ ਕੀਤਾ ਗਿਅਾ ਸੀ | ਇਸ ਤਕਨੀਕ ਵਿੱਚ ਦੋ ਮਸ਼ੀਨਾਂ ਦੀ ਵਰਤੋ ਕੀਤੀ ਜਾਂਦੀ ਜੋ ਕਿ ਮ੍ਰਿਤਕ ਦੇ ਦਿਮਾਗ ਅਤੇ ਹੋਰ ਜਰੂਰੀ ਅੰਗਾਂ ਨੂੰ ਲਗਾਤਾਰ ਅਾਕਸੀਜਨ ਅਤੇ ਖੂਨ ਸਪਲਾਈ ਕੀਤਾ ਜਾਂਦਾ ਹੈ

ਹਸਪਤਾਲ ਦੇ ਸੀਨੀਅਰ ਡਾ. ਬਰਨਾਰਡ ਦਾ ਕਹਿਣਾ ਹੈ ਕਿ ਇਹ ਬਹੁਤ ਸਫਲ ਤਕਨੀਕ ਹੈ ਅਤੇ ੳੁਮੀਦ ਹੈ ਕਿ ਅਾੳੁਣ ਵਾਲੇ ਸਮੇਂ ਵਿੱਚ ਇਹ ਤਕਨੀਕ ਪੂਰੇ ਅਾਸਟਰੇਲੀਅਾ ਵਿੱਚ ਵਰਤੋ ਵਿੱਚ ਲਿਅਾਂਦੀ ਜਾਵੇਗੀ |