Friday , October 7 2022

ਆਸਟ੍ਰੇਲੀਆ ਤੋਂ ਸਟੂਡੈਂਟਾਂ ਲਈ ਆਈ ਵੱਡੀ ਖਬਰ , ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸੰਸਾਰ ਦੇ ਵਿਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੇ ਆਪਣਾ ਮਾਰੂ ਅਸਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ ਹੋਇਆ ਹੈ। ਜਿਸ ਨਾਲ ਇਸ ਦੀ ਨਵੀਂ ਚੱਲ ਰਹੀ ਲਹਿਰ ਦੇ ਵਿੱਚ ਆ ਜਾਣ ਕਾਰਨ ਬਹੁਤ ਸਾਰੇ ਲੋਕ ਇਸ ਲਾਗ ਦੀ ਬਿਮਾਰੀ ਤੋਂ ਸੰਕ੍ਰਮਿਤ ਹੋ ਰਹੇ ਹਨ। ਇਸ ਤੋਂ ਬਚਾਅ ਕਰਨ ਵਾਸਤੇ ਵਿਸ਼ਵ ਦੇ ਸਾਰੇ ਦੇਸ਼ ਆਪੋ-ਆਪਣੇ ਪੱਧਰ ਉਪਰ ਕੋਸ਼ਿਸ਼ਾਂ ਕਰ ਰਹੇ ਹਨ। ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਆਪਣੀ ਪੜ੍ਹਾਈ ਅਤੇ ਰੁਜ਼ਗਾਰ ਖਾਤਰ ਕਿਸਮਤ ਅਜ਼ਮਾਉਣ ਦੇ ਲਈ ਗਏ ਹੋਏ ਹਨ ਜਿਨ੍ਹਾਂ ਦੀ ਭਲਾਈ ਵਾਸਤੇ ਵੀ ਸਬੰਧਤ ਦੇਸ਼ਾਂ ਦੀਆਂ ਸਰਕਾਰਾਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀਆਂ ਹਨ।

ਜਿਸ ਦੇ ਚਲਦੇ ਹੋਏ ਹੁਣ ਆਸਟ੍ਰੇਲੀਆਈ ਸਰਕਾਰ ਨੇ ਇਸ ਲਾਗ ਦੀ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਿਦਿਆਰਥੀਆਂ ਨੂੰ ਬਾਰਡਰ ਫੋਰਸ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਵਿੱਚ ਜ਼ਰੂਰੀ ਸੇਵਾਵਾਂ ਵਿੱਚ ਕਾਮਿਆਂ ਦੀ ਵਧੇਰੇ ਮੰਗ ਨੂੰ ਯਕੀਨੀ ਬਣਾਉਣ ਤਹਿਤ ਗ੍ਰਹਿ ਵਿਭਾਗ ਵਲੋਂ ਇਸ ਆਦੇਸ਼ ਨੂੰ ਜਾਰੀ ਕੀਤਾ ਗਿਆ ਹੈ। ਆਸਟ੍ਰੇਲੀਆਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਨ੍ਹਾਂ ਆਦੇਸ਼ਾਂ ਦੇ ਤਹਿਤ ਹੁਣ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਨਾਲੋਂ ਜ਼ਿਆਦਾ ਘੰਟੇ ਕੰਮ ਕਰ ਪਾਉਣਗੇ। ਆਸਟ੍ਰੇਲੀਆ ਦੇ ਕੁਝ ਖੇਤਰਾਂ ਵਿਚ ਵਿਦਿਆਰਥੀਆਂ ਨੂੰ ਦੋ ਹਫ਼ਤਿਆਂ ਵਿੱਚ 40 ਘੰਟੇ ਤੋਂ ਵੱਧ ਕੰਮ ਕਰਨ ਲਈ ਖੁੱਲ੍ਹ ਦੇ ਦਿੱਤੀ ਗਈ ਹੈ।

ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਨੂੰ ਯਕੀਨੀ ਕਰਨਾ ਪਵੇਗਾ ਕਿ ਉਹ ਆਪਣੀ ਪੜ੍ਹਾਈ ਪ੍ਰਤੀ ਪਹਿਲਾਂ ਦੀ ਤਰ੍ਹਾਂ ਹੀ ਸੁਚੇਤ ਅਤੇ ਸੁਹਿਰਦ ਰਹਿਣਗੇ। ਵਿਦਿਆਰਥੀਆਂ ਦੇ ਕੰਮ ਕਰਨ ਦੇ ਖੁੱਲ੍ਹੇ ਸਮੇਂ ਵਿੱਚ ਮਿਲੀ ਰਿਆਇਤ ਨੇ ਕਈ ਤਰ੍ਹਾਂ ਦੇ ਸੰਭਾਵਿਤ ਖੇਤਰਾਂ ਨੂੰ ਖੋਲਿਆ ਹੈ। ਇਨ੍ਹਾਂ ਦੇ ਵਿੱਚ ਤੁਸੀਂ 8 ਨਵੰਬਰ 2020 ਤੋਂ ਪਹਿਲਾਂ ਕਿਸੇ ਆਰਏਸੀਆਈਆਈ ਜਾਂ ਐੱਨਏਪੀਐੱਸਆਈਡੀ ਨਾਲ ਇਕ ਮਾਲਕ ਜਾਂ ਕਾਮਨਵੈਲਥ ਫੰਡ ਦੁਆਰਾ ਪ੍ਰਾਪਤ ਬਜ਼ੁਰਗ ਲੋਕਾਂ ਦੀ ਸਿਹਤ ਸੰਭਾਲ ਦੀ ਨੌਕਰੀ ਕਰ ਸਕਦੇ ਹੋ। ਜੇਕਰ ਤੁਸੀਂ

ਉਹ ਵਿਦਿਆਰਥੀ ਹੋ ਜਿਨ੍ਹਾਂ ਨੇ ਸਿਹਤ ਸੰਭਾਲ ਨਾਲ ਸਬੰਧਤ ਕੋਰਸ ਵਿੱਚ ਦਾਖਲਾ ਲਿਆ ਹੈ ਤਾਂ ਤੁਸੀਂ ਸਿਹਤ ਅਧਿਕਾਰੀਆਂ ਦੁਆਰਾ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਦੀ ਪਾਲਣਾ ਕਰਦੇ ਹੋਏ ਸਿਹਤ ਸੇਵਾਵਾਂ ਪ੍ਰਦਾਨ ਕਰ ਸਕਦੇ। ਵੀਜ਼ਾ ਧਾਰਕ ਵਿਦਿਆਰਥੀਆਂ ਨੂੰ ਕੰਮ ਦੀ ਅਸਥਾਈ ਖੁੱਲ੍ਹ ਲੈਣ ਵਾਸਤੇ ਵਿਭਾਗ ਨੂੰ ਕਿਸੇ ਕਿਸਮ ਦੀ ਕੋਈ ਵੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ। ਸਬੰਧਿਤ ਵਿਦਿਆਰਥੀ ਸਿਰਫ ਆਪਣੇ ਕੰਮ ਦੇ ਮਾਲਕਾਂ ਨਾਲ ਸੰਪਰਕ ਕਰ ਸਕਦੇ ਹਨ।