Thursday , May 26 2022

ਆਪਣੇ ਆਪ ਨੂੰ ਬਚਾਉਣ ਲਈ ਜਦੋਂ ਨਰੇਂਦਰ ਮੋਦੀ 19 ਮਹੀਨਿਆਂ ਲਈ ਬਣੇ ਸੀ ਸਰਦਾਰ…

ਲੰਗਰ ‘ਤੇ ਜੀ.ਐੱਸ.ਟੀ ਮੁੱਦਾ ਪਿਛਲੇ ਕਾਫੀ ਸਮੇਂ ਤੋਂ ਗਰਮਾਇਆ ਹੋਇਆ ਹੈ। ਇਸ ਮੁੱਦੇ ‘ਤੇ ਸੂਬਾ ਸਰਕਾਰ, ਆਮ ਜਨਤਾ ਅਤੇ ਕੇਂਦਰ ਸਰਕਾਰ ਕਈ ਵਾਰ ਆਹਮਣੇ ਸਾਹਮਣੇ ਵੀ ਹੋਏ। ਕਾਫੀ ਲੰਮੇ ਚਲੇ ਵਿਰੋਧ ਦੌਰਾਨ ਅਤੇ ਵਿਰੋਧੀ ਪਾਰਟੀਆਂ ਦੇ ਦਬਾਅ ਹੇਠ ਆ ਕੇ ਸੂਬਾ ਸਰਕਾਰ ਨੇ ਆਪਣੇ ਹਿਸੇ ਦਾ ਐੱਸ.ਜੀ.ਐੱਸ.ਟੀ ਲੰਗਰ ਤੋਂ ਹਟਾ ਲਿਆ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ ਵਿਰੋਧੀਆਂ ਅਤੇ ਐੱਮ ਜਨਤਾ ਤੋਂ ਆਪਣਾ ਪਿੱਛਾ ਛੁਡਵਾ ਲਿਆ ਤੇ ਖੁਦ ਕੇਂਦਰ ਸਰਕਾਰ ਅਤੇ ਉਸਦੀ ਸਹਿਯੋਗੀ ਪਾਰਟੀਆਂ ਦੇ ਮਗਰ ਪੈ ਗਏ। ਕੇਂਦਰ ਸਰਕਾਰ ਨੂੰ ਲੰਗਰ ਤੋਂ ਜੀ.ਐੱਸ.ਟੀ ਹਟਾਉਣ ਲਈ ਕਈ ਵਾਰ ਲਿਖਤ ਅਪੀਲ ਦਿੱਤੀ ਗਈ ਅਤੇ ਕਈ ਥਾਈਂ ਵਿਰੋਧ ਪ੍ਰਦਰਸ਼ਨ ਵੀ ਹੋਏ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਹੁਣ ਲੰਗਰ ‘ਤੇ ਜੀ.ਐੱਸ.ਟੀ ਮੁੱਦੇ ‘ਤੇ ਨਰੇਂਦਰ ਮੋਦੀ ਫਿਰ ਚਰਚਾ ‘ਚ ਹਨ।

Narendra Modi Remove GST Langar

ਸਮਾਜਵਾਦੀ ਪਾਰਟੀ ਦੇ ਲੀਡਰ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਉਹ ਤੁਰੰਤ ਲੰਗਰ ਤੋਂ ਜੀ.ਐੱਸ.ਟੀ ਹਟਾਉਣ। ਰਾਮੂਵਾਲੀਆ ਨੇ ਕਿਹਾ ਕਿ ਐਮਰਜੈਂਸੀ ਦੌਰਾਨ ਮੋਦੀ ਵੀ ਸਿੱਖ ਬਣ ਕੇ ਗੁਰੂ ਘਰਾਂ ਵਿੱਚ ਰਹੇ ਸਨ। ਕੀ ਉਨ੍ਹਾਂ ਨੇ ਉਸ ਵੇਲੇ ਲੰਗਰ ਤੇ ਖਾਣੇ ਦਾ ਬਿੱਲ ਦਿੱਤਾ ਸੀ? ਰਾਮੂਵਾਲੀਆ ਨੇ ਕਿਹਾ ਕਿ ਲੰਗਰ ਕਰੀਬ 450 ਸਾਲ ਤੋਂ ਚੱਲ ਰਿਹਾ ਹੈ। ਮੁਲਕ ਦੇ ਪਿਛਲੇ 11 ਪ੍ਰਧਾਨ ਮੰਤਰੀਆਂ ਨੇ ਕਦੇ ਵੀ ਲੰਗਰ ‘ਤੇ ਜੀ.ਐੱਸ.ਟੀ ਨਹੀਂ ਲਾਇਆ ਪਰ ਮੋਦੀ ਨੇ ਲਾ ਦਿੱਤਾ ਹੈ। ਓਹਨਾਂ ਨੇ ਕਿਹਾ ਕਿ ਐਮਰਜੇਂਸੀ ਵੇਲੇ ਕੇਂਦਰ ਸਰਕਾਰ ਵੱਲੋਂ ਆਰ.ਐੱਸ.ਐੱਸ ਸੰਗਠਨ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।

Narendra Modi Remove GST Langar

 

ਉਸ ਵੇਲੇ ਆਰ.ਐੱਸ.ਐੱਸ ਦੇ ਜਿਆਦਾ ਤਰ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜੋ ਫਰਾਰ ਸਨ ਓਹਨਾਂ ਨੂੰ ਲੱਭ ਲੱਭ ਕੇ ਫੜ੍ਹਿਆ ਜਾ ਰਿਹਾ ਸੀ। ਉਸੇ ਵੇਲੇ ਨਰੇਂਦਰ ਮੋਦੀ ਨੇ ਆਪਣੇ ਆਪ ਨੂੰ ਬਚਾਉਣ ਲਈ ਸਰਦਾਰ ਦਾ ਰੂਪ ਧਾਰਿਆ ਸੀ। ਸਰਦਾਰ ਦੇ ਰੂਪ ਵਿੱਚ ਆਪਣੇ ਸਾਥੀਆਂ ਨੂੰ ਮਿਲਣ ਲਈ ਜੇਲ੍ਹ ਜਾਂਦੇ ਸਨ ਅਤੇ ਸਰਕਾਰ ਦੀ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਸਨ। ਓਹਨਾਂ 19 ਮਹੀਨਿਆਂ ਤੱਕ ਨਰੇਂਦਰ ਮੋਦੀ ਸਰਦਾਰ ਬਣ ਕੇ ਰਹੇ ਅਤੇ ਗੁਰਦੁਆਰਾ ਸਾਹਿਬ ਵਿਚ ਰਹਿੰਦੇ ਅਤੇ ਲੰਗਰ ਛਕਦੇ ਸਨ। ਕੀ ਉਸ ਵੇਲੇ 21 ਮਹੀਨਿਆਂ ਤੱਕ ਲੰਗਰ ਛੱਕਣ ਦਾ ਮੋਦੀ ਨੇ ਬਿੱਲ ਭਰਿਆ ਸੀ?

Narendra Modi Remove GST Langar

ਰਾਮੂਵਾਲੀਆ ਨੇ ਦਾਅਵਾ ਕੀਤਾ ਕਿ ਸਰਕਾਰ ਏਅਰ ਇੰਡੀਆ ‘ਤੇ ਬੀਫ ਖੁਆਉਣ ਦਾ ਖਰਚਾ ਮਾਫ ਕਰ ਰਹੀ ਹੈ ਤੇ ਸਰਕਾਰ ਨੂੰ ਏਅਰ ਇੰਡੀਆ ‘ਤੋਂ ਕਰੋੜਾਂ ਦਾ ਘਾਟਾ ਹੋ ਰਿਹਾ ਹੈ ਪਰ ਗਰੀਬਾਂ ਨੂੰ ਲੰਗਰ ਖਵਾਉਣ ਵਾਲੀ ਸੰਸਥਾ ‘ਤੇ ਸਰਕਾਰ ਨੇ ਜੀ.ਐੱਸ.ਟੀ ਲਾ ਕੇ ਸਿੱਖਾਂ ਨਾਲ ਧੋਖਾ ਕੀਤਾ ਹੈ। ਰਾਮੂਵਾਲੀਆ ਨੇ ਕਿਹਾ ਕਿ ਨਰੇਂਦਰ ਮੋਦੀ ਲੰਗਰ ‘ਤੇ ਜੀ.ਐੱਸ.ਟੀ ਵਾਲੇ ਫੈਸਲੇ ਨੂੰ ਜਲਦ ਵਾਪਸ ਲੈਣ।

Narendra Modi Remove GST Langar