Saturday , August 20 2022

ਆਪਣੀ ਮਾਂ ਦੀ ਮੌਤ ਦੇ ਗਮ ਚ 10 ਸਾਲ ਤੱਕ ਕਮਰੇ ਚ ਬੰਦ ਰਹੇ 3 ਭੈਣ ਭਰਾ, ਫਿਰ ਏਦਾਂ ਕੱਢੇ ਗਏ ਬਾਹਰ

ਤਾਜਾ ਵੱਡੀ ਖਬਰ

ਹਰ ਇਕ ਇਨਸਾਨ ਨੂੰ ਇਸ ਦੁਨੀਆਂ ਦੇ ਵਿੱਚ ਜੀਣ ਵਾਸਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਇਹ ਸਹਾਰਾ ਉਸ ਇਨਸਾਨ ਵਾਸਤੇ ਕਿਸੇ ਰੱਬ ਰੂਪ ਨਾਲੋਂ ਘੱਟ ਨਹੀਂ ਹੁੰਦਾ। ਇਹ ਉਸ ਨੂੰ ਹਮੇਸ਼ਾ ਹੀ ਅੱਗੇ ਵਧਣ ਦੇ ਲਈ ਉਤਸ਼ਾਹਿਤ ਕਰਦਾ ਹੈ। ਪਰ ਇਸ ਸਹਾਰੇ ਦੇ ਖੁਸ ਜਾਣ ਕਾਰਨ ਕਈ ਵਾਰ ਇਨਸਾਨ ਸੋਚ ਦੇ ਸਮੁੰਦਰ ਵਿੱਚ ਖੋ ਜਾਂਦਾ ਹੈ ਜਿਸ ਵਿਚੋਂ ਉਸ ਦਾ ਬਾਹਰ ਆਉਣਾ ਬਹੁਤ ਮੁ-ਸ਼-ਕ-ਲ ਹੋ ਜਾਂਦਾ ਹੈ। ਕੁੱਝ ਇਹੋ ਜਿਹੇ ਹੀ ਹਾਲਾਤ ਬਣੇ ਗੁਜਰਾਤ ਦੇ ਵਿੱਚ ਰਹਿਣ ਵਾਲੇ ਤਿੰਨ ਭੈਣ-ਭਰਾਵਾਂ ਦੇ ਜੋ ਆਪਣੀ ਮਾਂ ਦੀ ਮੌਤ ਤੋਂ ਬਾਅਦ ਤਕਰੀਬਨ 10 ਸਾਲ ਤੱਕ ਇਕੋ ਹੀ ਕਮਰੇ ਵਿੱਚ ਬੰਦ ਰਹੇ।

ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਗੁਜਰਾਤ ਦੇ ਰਾਜਕੋਟ ਦੀ ਹੈ ਜਿੱਥੇ ਤਿੰਨ ਭੈਣ-ਭਰਾਵਾਂ ਵੱਲੋਂ ਆਪਣੀ ਮਾਂ ਦੀ ਮੌਤ ਤੋਂ ਬਾਅਦ 10 ਸਾਲ ਤੱਕ ਆਪਣੇ ਆਪ ਨੂੰ ਇਕ ਕਮਰੇ ਵਿਚ ਬੰਦ ਕਰ ਲਿਆ ਗਿਆ। ਇਸ ਗੱਲ ਦਾ ਪਤਾ ਲੱਗਦੇ ਸਾਰ ਹੀ ਇਨ੍ਹਾਂ ਤਿੰਨਾਂ ਨੂੰ ਉਸ ਦੇ ਪਿਤਾ ਦੀ ਮਦਦ ਦੇ ਨਾਲ ਇਕ ਗੈਰ ਸਰਕਾਰੀ ਸੰਸਥਾ ਸਾਥੀ ਸੇਵਾ ਗਰੁੱਪ ਦੁਆਰਾ ਬਾਹਰ ਲਿਆਂਦਾ ਗਿਆ। ਇਸ ਗਰੁੱਪ ਦੀ ਇੱਕ ਅਧਿਕਾਰੀ ਜਾਪਲਾ ਪਟੇਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਬੀਤੀ ਸ਼ਾਮ ਕਮਰੇ ਦਾ ਦਰਵਾਜ਼ਾ ਤੋੜ ਕੇ ਇਨ੍ਹਾਂ ਨੂੰ ਬਾਹਰ ਕੱਢਿਆ।

ਜਿਸ ਕਮਰੇ ਵਿਚ ਇਹ ਰਹਿ ਰਹੇ ਸੀ ਉਥੋਂ ਬਾਸੀ ਭੋਜਨ ਅਤੇ ਮਨੁੱਖੀ ਪਖਾਨੇ ਦੀ ਬਦਬੂ ਆ ਰਹੀ ਸੀ। ਇਸ ਘਟਨਾ ਵਿਚ ਸਭ ਤੋਂ ਵੱਡਾ ਭਰਾ ਅਮਰੀਸ਼ (42) ਪੇਸ਼ੇ ਵਜੋਂ ਵਕੀਲ ਹੈ ਜਿਸ ਨੇ ਬੀਏ ਐਲਐਲਬੀ ਕੀਤੀ ਹੋਈ ਹੈ। ਅਮਰੀਸ਼ ਤੋਂ ਛੋਟੀ ਮੇਘਨਾ (39) ਜਿਸ ਨੇ ਮਨੋਵਿਗਿਆਨਕ ਵਿੱਚ ਪੋਸਟ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਅਖੀਰ ਸਭ ਤੋਂ ਛੋਟੇ ਭਰਾ ਭਾਵੇਸ਼ ਨੇ ਅਰਥ-ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ ਹੈ ਜੋ ਇੱਕ ਚੰਗਾ ਕ੍ਰਿਕਟਰ ਵੀ ਸੀ।

ਤਕਰੀਬਨ 10 ਸਾਲ ਪਹਿਲਾਂ ਇਹਨਾਂ ਦੀ ਮਾਂ ਦੀ ਮੌਤ ਹੋ ਜਾਣ ਤੋਂ ਬਾਅਦ ਇਹ ਤਿੰਨੇ ਜਾਣੇ ਗਹਿਰੇ ਸਦਮੇ ਵਿਚ ਚਲੇ ਗਏ ਸਨ ਜਿਸ ਕਾਰਨ ਇਹਨਾਂ ਨੇ ਆਪਣੇ ਆਪ ਨੂੰ ਕਮਰੇ ਅੰਦਰ ਬੰਦ ਕਰ ਲਿਆ ਸੀ। ਕੁਝ ਰਿਸ਼ਤੇਦਾਰਾਂ ਮੁਤਾਬਕ ਇਨ੍ਹਾਂ ਉੱਪਰ ਜਾਦੂ ਟੂਣਾ ਕੀਤਾ ਗਿਆ ਸੀ। ਜਦੋਂ ਐਨਜੀਓ ਦੇ ਮੈਂਬਰਾਂ ਨੇ ਇਨ੍ਹਾਂ ਨੂੰ ਬਾਹਰ ਕੱਢਿਆ ਤਾਂ ਇਹ ਚੰਗੀ ਤਰਾਂ ਖੜ੍ਹੇ ਹੋਣ ਤੋਂ ਵੀ ਅਸਮਰੱਥ ਸਨ। ਹੁਣ ਇਨ੍ਹਾਂ ਨੂੰ ਸਾਫ਼-ਸੁਥਰਾ ਬਣਾ ਕੇ ਅਜਿਹੀ ਥਾਂ ‘ਤੇ ਭੇਜਣ ਦੀ ਯੋਜਨਾ ਬਣੀ ਹੈ ਜਿਥੇ ਇਨ੍ਹਾਂ ਦਾ ਵਧੀਆ ਇਲਾਜ ਹੋ ਸਕੇ।