Sunday , September 25 2022

ਆਖਿਰ ਕਿਓਂ ਪੰਜਾਬੀ ਸਿੰਗਰ ਗੁਰਵਿੰਦਰ ਬਰਾੜ ਦੀ ਘਰਵਾਲੀ ਨੇ ਜ਼ਹਿਰ ਖਾ ਕੇ ਖੁਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

ਆਖਿਰ ਕਿਓਂ ਪੰਜਾਬੀ ਸਿੰਗਰ ਗੁਰਵਿੰਦਰ ਬਰਾੜ ਦੀ ਘਰਵਾਲੀ ਨੇ ਜ਼ਹਿਰ ਖਾ ਕੇ ਖੁਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ

ਪੰਜਾਬ ਦੇ ਮਰਹੂਮ ਨਾਟਕਕਾਰ ਅਜਮੇਰ ਔਲਖ ਦੀ ਧੀ ਅਤੇ ਲੋਕ ਗਾਇਕ ਗੁਰਵਿੰਦਰ ਬਰਾੜ ਦੀ ਪਤਨੀ ਸੋਹਜਪ੍ਰੀਤ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਅੱਜ ਦੇਰ ਸ਼ਾਮ ਸੋਹਜਪ੍ਰੀਤ ਨੇ ਕਥਿਤ ਤੌਰ ’ਤੇ ਖੁਦ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀਘਟਨਾ ਤੋਂ ਫੌਰੀ ਮਗਰੋਂ ਸੋਹਜਪ੍ਰੀਤ ਨੂੰ ਇੱਥੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਔਲਖ ਪਰਿਵਾਰ ਨੂੰ ਅਜਮੇਰ ਔਲਖ ਦੀ ਮੌਤ ਦੇ ਥੋੜ੍ਹੇ ਅਰਸੇ ਬਾਅਦ ਇਹ ਦੂਸਰਾ ਵੱਡਾ ਸਦਮਾ ਲੱਗਾ ਹੈ।  ਵੇਰਵਿਆਂ ਅਨੁਸਾਰ ਲੋਕ ਗਾਇਕ ਗੁਰਵਿੰਦਰ ਬਰਾੜ ਇੱਥੋਂ ਦੇ ਮਾਡਲ ਟਾਊਨ ਦੇ ਫੇਜ਼-1 ਵਿਚ ਰਹਿੰਦੇ ਹਨ। ਆਂਢ-ਗੁਆਂਢ ਤੋਂ ਹਾਸਲ ਜਾਣਕਾਰੀ ਅਨੁਸਾਰ ਸੋਹਜਪ੍ਰੀਤ ਕਰੀਬ ਤਿੰਨ ਵਜੇ ਘਰ ਆਈ ਅਤੇ ਪਹਿਲੀ ਮੰਜ਼ਿਲ ਵਿਚਲੇ ਆਪਣੇ ਕਮਰੇ ਵਿਚ ਚਲੀ ਗਈ।ਜਦੋਂ ਉਨ੍ਹਾਂ ਦਾ ਬੇਟਾ ਟਿਊਸ਼ਨ ਪੜ੍ਹ ਕੇ ਪਰਤਿਆ ਤਾਂ ਘਟਨਾ ਦਾ ਪਤਾ ਲੱਗਿਆ ਸੋਹਜਪ੍ਰੀਤ ਖੁਦ ਵੀ ਥੀਏਟਰ ਦੀ ਚੰਗੀ ਅਦਾਕਾਰਾ ਸੀ। ਸਿਵਲ ਹਸਪਤਾਲ ਦੇ ਡਾਕਟਰ ਹਰਸ਼ਦ ਗੋਇਲ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਮਗਰੋਂ ਹੀ ਲੱਗ ਸਕੇਗਾ।ਤਰਾਂ ਮੁਤਾਬਕ ਗੁਰਵਿੰਦਰ ਬਰਾੜ ਦੀ ਪਤਨੀ ਸੋਹਜ ਔਲਖ ਬਰਾੜ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕੀਤੀ। ਬਰਾੜ ਦੀ ਪਤਨੀ ਵਲੋਂ ਜ਼ਹਿਰੀਲੀ ਚੀਜ਼ ਖਾਣ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈਜਿਥੇ ਉਸ ਦੀ ਮੰਗਲਵਾਰ ਦੇਰ ਰਾਤ ਮੌਤ ਹੋ ਗਈ। ਫਿਲਹਾਲ ਸੋਹਜ ਔਲਖ ਵਲੋਂ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦਈਏ ਕਿ ਮੁਕਤਸਰ ਜ਼ਿਲੇ ਚ ਪੈਂਦੇ ਪਿੰਡ ਮਹਾਂਬੱਧਰ ਦਾ ਜੰਮਪਲ ਗੁਰਵਿੰਦਰ ਬਰਾੜ ਪੰਜਾਬੀ ਗਾਇਕੀ ਦੇ ਪਿੜ ਚ ਹਮੇਸ਼ਾ ਹੀ ਨਿਵੇਕਲੇ ਰਾਹਾਂ ਦਾ ਪਾਂਧੀ ਰਿਹਾ ਹੈ ।ਗਾਇਕੀ ਲਾਇਨ ਚ ਦੋ ਪੈਰ ਘੱਟ ਤੁਰਨਾ , ਵਾਲੀ ਕਹਾਵਤ ਅਨੁਸਾਰ ਆਪਣੇ ਨਿੱਕੇ ਨਿੱਕੇ ਕਦਮਾਂ ਪੁੱਟਦਾ ਉਹ ਵੱਡੀਆਂ ਮੰਜ਼ਿਲਾਂ ਸਰ ਕਰਦਾ ਆ ਰਿਹਾ ਹੈ ।