Thursday , January 20 2022

ਆਖਰ WHO ਵਲੋਂ ਆ ਗਈ ਇਹ ਵੱਡੀ ਤਾਜਾ ਖਬਰ – ਦੁਨੀਆਂ ਚ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਸਾਰੇ ਦੇਸ਼ਾਂ ਵਿੱਚ ਜਿੱਥੇ ਕਰੋਨਾ ਟੈਸਟ ਤੇ ਕਰੋਨਾ ਟੀਕਾਕਰਨ ਵਧੇਰੇ ਕੀਤੇ ਜਾ ਰਹੇ ਹਨ। ਉਥੇ ਹੀ ਕਰੋਨਾ ਨੂੰ ਠੱਲ੍ਹ ਪਾਉਣ ਲਈ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਬੱਚਿਆਂ ਨੂੰ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਉਣ ਲਈ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਦੁਨੀਆਂ ਵਿੱਚ ਹੋਰ ਵੀ ਬਹੁਤ ਸਾਰੀਆਂ ਅਜਿਹੀਆਂ ਬੀਮਾਰੀਆਂ ਹਨ ਜੋ ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਲੈਂਦੀਆਂ ਹਨ। ਬੱਚਿਆਂ ਨੂੰ ਅਜਿਹੀਆਂ ਬੀ-ਮਾ-ਰੀ-ਆਂ ਤੋਂ ਬਚਾਈ ਰੱਖਣ ਲਈ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਜਾਂਦਾ ਹੈ।

ਜਿਸ ਨਾਲ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਹੁਣ ਵਿਸ਼ਵ ਸਿਹਤ ਸੰਗਠਨ ਵੱਲੋਂ ਇੱਕ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਨਾਲ ਦੁਨੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਹੁਣ ਮਲੇਰੀਆ ਦੀ ਵੈਕਸੀਨ ਨੂੰ ਲੈ ਕੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ ਕਿਉਂਕਿ ਮਲੇਰੀਆ ਦੀ ਪਹਿਲੀ ਵੈਕਸੀਨ ਨੂੰ ਬੱਚਿਆਂ ਦੇ ਵਿਆਪਕ ਇਸਤੇਮਾਲ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਨਰਲ ਟੇਡਰੋਸ ਅਦਾਨੋਮ ਨੇ ਆਖਿਆ ਹੈ ਕਿ ਮਲੇਰੀਆ ਨੂੰ ਰੋਕਣ ਵਾਸਤੇ ਇਸ ਮਲੇਰੀਆ ਦੀ ਵੈਕਸੀਨ ਨੂੰ ਵੱਡੀ ਉਪਲਬਧੀ ਕਰਾਰ ਦਿੱਤਾ ਗਿਆ ਹੈ।

ਉੱਥੇ ਹੀ ਉਨ੍ਹਾਂ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਇਸਤੇਮਾਲ ਨਾਲ ਵਿਸ਼ਵ ਵਿੱਚ ਹਜ਼ਾਰਾਂ ਜ਼ਿੰਦਗੀਆਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਮਲੇਰੀਆ ਨੂੰ ਠੱਲ ਪਾਉਣ ਲਈ ਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤੇ ਹੁਣ ਉਹ ਦਿਨ ਆ ਗਿਆ ਹੈ ਜਦੋਂ ਇਹ ਇਤਿਹਾਸਕ ਜਿੱਤ ਪ੍ਰਾਪਤ ਹੋ ਗਈ ਹੈ। ਉਨ੍ਹਾਂ ਆਪਣੇ ਖੋਜ ਕਰ ਦੇ ਰੂਪ ਵਿਚ ਆਪਣੀ ਕੈਰੀਅਰ ਦੀ ਸ਼ੁਰੂਆਤੀ ਦਿਨਾਂ ਦੀ ਗੱਲ ਨੂੰ ਯਾਦ ਕਰਦੇ ਹੋਏ ਆਖਿਆ ਹੈ ਕਿ ਇਸ ਵੈਕਸੀਨ ਦੇ ਦਿਨ ਲਈ ਲੋਕ ਤਰਸ ਰਹੇ ਸਨ।

ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਇਹ ਸ਼ਕਤੀ ਸ਼ਾਲੀ ਨਵਾਂ ਹਥਿਆਰ। ਜਿਸ ਨਾਲ ਮਲੇਰੀਆ ਨੂੰ ਠੱਲ ਪਾਈ ਜਾਵੇਗੀ ਜਿਸ ਤਰ੍ਹਾਂ ਕਰੋਨਾ ਨੂੰ ਵੈਕਸੀਨ ਦੇ ਨਾਲ ਠੱਲ ਪਾਈ ਗਈ ਹੈ। ਇਸ ਵਿਅਕਤੀ ਨੂੰ ਲੈ ਕੇ ਕੀਨੀਆ , ਘਾਨਾ, ਅਤੇ ਮਾਲਾਵੀ ਵਿਚ ਇਸ ਪਾਇਲਟ ਪ੍ਰੋਜੈਕਟ 2019 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਨਤੀਜਿਆਂ ਤੋਂ ਬਾਅਦ RTS,S/AS01 ਮਲੇਰੀਆ ਵੈਕਸੀਨ ਦੇ ਇਸਤੇਮਾਲ ਦੀ ਸਿਫਾਰਸ਼ ਕੀਤੀ ਗਈ ਹੈ। ਜਿਸ ਦੇ ਨਾਲ ਮਲੇਰੀਆ ਕੇਸਾਂ ਵਿੱਚ ਕਮੀ ਆਵੇਗੀ।