Friday , December 3 2021

ਆਖਰ ਹੁਣੇ ਹੁਣੇ ਖੇਤੀ ਕਨੂੰਨਾਂ ਦਾ ਕਰਕੇ ਮੋਦੀ ਲਈ ਆ ਗਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਨਗਰ ਕੌਂਸਲ, ਨਗਰ ਪਾਲਿਕਾ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਪਿਛਲੇ ਕਈ ਦਿਨਾ ਦਾ ਮੁੱਦਾ ਬਣੀਆਂ ਹੋਈਆਂ ਹਨ। ਪੰਜਾਬ ਅੰਦਰ ਹੋਈਆਂ ਇਨ੍ਹਾਂ ਚੋਣਾਂ ਕਾਰਨ ਸਿਆਸਤ ਗਰ ਮਾਈ ਹੋਈ ਹੈ। ਕਰੋਨਾ ਸਮੇਂ ਚੋਣਾਂ ਕਰਵਾਏ ਜਾਣ ਦੇ ਕੀਤੇ ਗਏ ਐਲਾਨ ਤੋਂ ਲੈ ਕੇ ਹੁਣ ਤੱਕ ਸਿਆਸੀ ਪਾਰਟੀਆਂ ਵੱਲੋਂ ਆਪਣੀ ਸਰਗਰਮੀ ਤੇਜ਼ ਕੀਤੀ ਗਈ। ਸੂਬੇ ਅੰਦਰ ਕਈ ਜਗ੍ਹਾ ਉਪਰ ਹੋਈਆਂ ਇਹ ਚੋਣਾਂ 14 ਫਰਵਰੀ ਨੂੰ ਮੁਕੰਮਲ ਹੋਈਆਂ ਸਨ। ਕੁਝ ਜਗਹਾ ਏ ਵੀ ਐਮ ਮਸ਼ੀਨਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਕੁਝ ਜਗ੍ਹਾ ਉਪਰ ਫਿਰ ਤੋਂ 16 ਫਰਵਰੀ ਨੂੰ ਚੋਣਾਂ ਕਰਵਾਈਆਂ ਗਈਆਂ ਸਨ।

ਸੂਬੇ ਅੰਦਰ ਜਿੱਥੇ ਇਹ ਚੋਣਾਂ ਸ਼ਾਂਤ ਮਈ ਰਹੀਆਂ ਉਥੇ ਹੀ ਕਈ ਜਗ੍ਹਾ ਤੋਂ ਕੁਝ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਚੋਣਾਂ ਦੀ ਗਿਣਤੀ ਅਤੇ ਐਲਾਨ 17 ਫਰਵਰੀ ਨੂੰ ਕੀਤਾ ਜਾਣਾ ਤੈਅ ਕੀਤਾ ਗਿਆ ਸੀ। ਹੁਣ ਖੇਤੀ ਕਾਨੂੰਨਾਂ ਕਾਰਨ ਮੋਦੀ ਸਰਕਾਰ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਸੂਬੇ ਵਿੱਚ 14 ਫਰਵਰੀ ਨੂੰ ਹੋਈਆਂ ਵੋਟਾਂ ਦੀ ਗਿਣਤੀ ਅੱਜ ਚੱਲ ਰਹੀ ਹੈ। ਕਈ ਜਗ੍ਹਾ ਉਪਰ ਨਤੀਜੇ ਐਲਾਨ ਦਿੱਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਸਾਹਮਣੇ ਆਈ ਹੈ।

ਖੇਤੀ ਕਾਨੂੰਨਾਂ ਦੇ ਕਾਰਨ ਭਾਜਪਾ ਪਾਰਟੀ ਨੂੰ ਪੰਜਾਬ ਅੰਦਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਵਿਚ ਜਿਥੇ ਭਾਜਪਾ ਪਾਰਟੀ ਦਾ ਸਫ਼ਾਇਆ ਹੋਇਆ ਹੈ, ਉੱਥੇ ਹੀ ਜ਼ਿਲੇ ਦੀਆਂ 6 ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਕੁੱਲ 68 ਸੀਟਾਂ ਉਪਰ ਚੋਣਾਂ ਕਰਵਾਈਆਂ ਗਈਆਂ ਸਨ। ਅੱਜ ਪ੍ਰਾਪਤ ਹੋਏ ਨਤੀਜਿਆਂ ਵਿੱਚ 40 ਸੀਟਾਂ ਤੇ ਕਾਂਗਰਸ ਵੱਲੋਂ ਜਿੱਤ ਦਰਜ ਕੀਤੀ ਗਈ ਹੈ। 25 ਸੀਟਾਂ ਕਾਂਗਰਸ ਉਮੀਦਵਾਰ ਅਤੇ 3 ਸੀਟਾਂ ਤੇ ਆਜ਼ਾਦ ਉਮੀਦਵਾਰ ਕਬਜ਼ਾ ਕਰਨ ਵਿੱਚ ਕਾਮਯਾਬ ਹੋਏ ਹਨ।

ਅੰਮ੍ਰਿਤਸਰ ਵਿੱਚ ਵਾਰਡ ਨੰਬਰ 37 ਤੋਂ ਉਪ ਚੋਣ ਕਾਂਗਰਸ ਦੇ ਉਮੀਦਵਾਰ ਗਗਨਦੀਪ ਸਿੰਘ ਸਹਿਜਰਾ ਨੇ 130 ਵੋਟਾਂ ਦੇ ਫ਼ਰਕ ਨਾਲ ਅਕਾਲੀ ਉਮੀਦਵਾਰ ਨੂੰ ਹਰਾ ਦਿੱਤਾ ਹੈ। ਉਥੇ ਹੀ ਅਜਨਾਲਾ ਵਿੱਚ ਨਗਰ ਕੌਂਸਲ ਦੀਆਂ 15 ਸੀਟਾਂ ਵਿੱਚੋਂ 8 ਸ਼੍ਰੋਮਣੀ ਅਕਾਲੀ ਦਲ ਤੇ 7 ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਜੰਡਿਆਲਾ ਗੁਰੂ ਦੀਆਂ 15 ਸੀਟਾਂ ਵਿੱਚੋਂ 10 ਤੇ ਕਾਂਗਰਸ ਦੇ 3 ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਦਰਜ ਕੀਤੀ ਗਈ। ਰਾਮਦਾਸ ਦੀਆਂ 11 ਸੀਟਾਂ ਵਿਚੋਂ 8 ਸੀਟਾਂ ਕਾਂਗਰਸ ਅਤੇ 3 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਹਨ। ਮਜੀਠਾ ਨਗਰ ਕੌਂਸਲ ਵਿੱਚ 13 ਸੀਟਾਂ ਉਪਰ ਚੋਣ ਕਰਵਾਈ ਗਈ ਜਿਸ ਵਿੱਚ 10 ਤੇ ਅਕਾਲੀ ਦਲ ਅਤੇ 2 ਸੀਟਾਂ ਤੇ ਕਾਂਗਰਸ ਕਬਜ਼ਾ ਕਰਨ ਵਿੱਚ ਕਾਮਯਾਬ ਹੋਈ ਹੈ। ਰਈਆਂ ਨਗਰ ਪੰਚਾਇਤ ਦੀਆਂ 13 ਸੀਟਾਂ ਵਿੱਚੋਂ ਕਾਂਗਰਸ ਦੇ ਹਿੱਸੇ 12 ਅਤੇ ਸ਼੍ਰੋਮਣੀ ਦਲ ਨੇ 1 ਸੀਟ ਪ੍ਰਾਪਤ ਕੀਤੀ ਹੈ।