Wednesday , December 8 2021

ਆਖਰ ਕਰੋਨਾ ਨੇ ਘੇਰਿਆ ਟਰੰਪ ਪ੍ਰੀਵਾਰ ਇਸ ਦੀ ਰਿਪੋਰਟ ਆਈ ਪੌਜੇਟਿਵ – ਤਾਜਾ ਵੱਡੀ ਖਬਰ

ਇਸ ਦੀ ਰਿਪੋਰਟ ਆਈ ਪੌਜੇਟਿਵ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਕੋਈ ਵੀ ਇਸ ਤੋਂ ਬਚ ਨਹੀਂ ਪਾ ਰਿਹਾ ਚਾਹੇ ਉਹ ਕਿਡਾ ਵੀ ਵਡਾ ਬੰਦਾ ਕਿਓਂ ਨਾ ਹੋਵੇ। ਹੁਣ ਖਬਰ ਆ ਰਹੀ ਹੈ ਕੇ ਇਸ ਵਾਇਰਸ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਘਰ ਤਕ ਪਹੁੰਚ ਕਰ ਲਈ ਹੈ ਜਿਸ ਨਾਲ ਸਾਰਾ ਪ੍ਰੀਵਾਰ ਚਿੰਤਾ ਵਿਚ ਪੈ ਗਿਆ ਹੈ।

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਪੁੱਤਰ ਦੀ ਸਾਥੀ ਪ੍ਰੇਮਿਕਾ ਕਿਮਬਰਲੀ ਗੁਈਲਫਾਇਲੇ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ। ਜਿਸ ਨਾਲ ਟਰੰਪ ਪ੍ਰੀਵਾਰ ਦੇ ਮੈਂਬਰਾਂ ਨੂੰ ਵੀ ਕਰਨਾ ਹੋਣ ਦਾ ਖਤਰਾ ਹੋ ਗਿਆ ਓਹਨਾ ਦੇ ਟੈਸਟ ਲਾਇ ਕੇ ਰਿਪੋਰਟ ਲਈ ਭੇਜ ਦਿਤੇ ਗਏ ਹਨ। ਟਰੰਪ ਦੀ ਮੁਹਿੰਮ ਦੀ ਵਿੱਤ ਕਮੇਟੀ ਦੇ ਚੀਫ ਆਫ ਸਟਾਫ ਸਰਜੀਆ ਗੋਰ ਨੇ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੇ ਬਾਅਦ ਗੁਈਲਫਾਇਲੇ ਨੂੰ ਤੁਰੰਤ ਵੱਖਰਾ ਕਰ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਜਾਂਚ ਨਤੀਜਿਆਂ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਵਿਚ ਕੋਵਿਡ-19 ਦੇ ਕੋਈ ਲੱਛਣ ਨਹੀਂ ਹਨ। ਗੁਇਲਫਾਇਲੇ ਦੀ ਸਿਹਤ ਠੀਕ ਹੈ ਅਤੇ ਉਹ ਆਪਣੇ ਸਾਰੇ ਜਨਤਕ ਕੰਮਾਂ ਨੂੰ ਰੱਦ ਕਰ ਰਹੀ ਹੈ।

ਗੋਰ ਨੇ ਦੱਸਿਆ ਕਿ ਡੋਨਾਲਡ ਟਰੰਪ ਜੂਨੀਅਰ ਕੋਰੋਨਾ ਪੀੜਤ ਨਹੀਂ ਪਾਏ ਗਏ ਪਰ ਸੁਰੱਖਿਆ ਕਾਰਨਾਂ ਕਾਰਨ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਵੀ ਆਪਣੇ ਜਨਤਕ ਕੰਮਾਂ ਨੂੰ ਰੱਦ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੇਮੀ ਜੋੜਾ ਟਰੰਪ ਲਈ ਚੋਣ ਫੰਡ ਇਕੱਠਾ ਕਰਨ ਲਈ ਸਾਊਥ ਡਕੋਟਾ ਵਿਚ ਸੀ।