Saturday , February 27 2021

ਆਖਰ ਅੰਬਾਨੀ ਨੂੰ ਲਗਿਆ ਕਿਸਾਨ ਅੰਦੋਲਨ ਦਾ ਸੇਕ,ਸਰਕਾਰ ਕੋਲੋਂ ਕੀਤੀ ਫੋਰਨ ਇਹ ਮੰਗ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇ ਬੰਦੀਆਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਲਗਾ ਤਾਰ ਜਾਰੀ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਰਿਲਾਇੰਸ ਦੇ ਪੈਟ੍ਰੋਲ ਪੰਪ ਅਤੇ ਮਾਲਜ਼ , ਟੋਲ ਪਲਾਜ਼ਾ ਅਤੇ ਰੇਲਵੇ ਲਾਈਨਾਂ ਅਤੇ ਭਾਜਪਾ ਦੇ ਮੰਤਰੀਆਂ ਦਾ ਘਿਰਾਓ ਕਰਕੇ ਧਰਨੇ ਦਿੱਤੇ ਜਾ ਰਹੇ ਸਨ। ਉਥੇ ਹੀ 26 ਨਵੰਬਰ ਤੋਂ ਕਿਸਾਨ ਜਥੇ ਬੰਦੀਆਂ ਵੱਲੋਂ ਦਿੱਲੀ ਕੁਝ ਕਰ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ।

ਕਿਸਾਨ ਆਗੂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾਂ ਹੋਣ ਤੱਕ ਬੇਸਿੱਟਾ ਰਹੀਆਂ ਹਨ। ਕਿਸਾਨਾਂ ਵੱਲੋਂ ਜਾਰੀ ਇਸ ਸੰਘਰਸ਼ ਦਾ ਸੇਕ ਆਖਿਰ ਹੁਣ ਅੰਬਾਨੀ ਨੂੰ ਵੀ ਲੱਗ ਚੁੱਕਾ ਹੈ। ਜਿਸ ਕਾਰਨ ਅੰਬਾਨੀ ਨੇ ਸਰਕਾਰ ਕੋਲੋਂ ਇਕ ਮੰਗ ਕੀਤੀ ਹੈ। ਕਿਸਾਨ ਅੰਦੋਲਨ ਦਾ ਅਸਰ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਉੱਪਰ ਪੈ ਰਿਹਾ ਹੈ। ਜਿਸ ਕਾਰਨ ਰਿਲਾਇੰਸ ਜੀਓ ਨੇ ਟੈਲੀਕੋਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਨੂੰ ਚਿੱਠੀ ਲਿਖ ਕੇ ਭਾਰਤੀ ਏਅਰਟੈਲ ਅਤੇ ਵੋਡਾਫੋਨ ਆਈਡੀਆ ਖ਼ਿਲਾਫ਼ ਅਤੇ ਬੇਈਮਾਨੀ ਕਰਨ ਲਈ ਸਖ਼ਤ ਐਕਸ਼ਨ ਲੈਣ ਲਈ ਕਿਹਾ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਰਿਲਾਇੰਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਰਿਲਾਇੰਸ ਨੇ ਦੋ-ਸ਼ ਲਾਇਆ ਹੈ ਕਿ ਇਸ ਦੇ ਤਹਿਤ ਏਅਰਟੈੱਲ ਤੇ ਵੋਡਾਫੋਨ ਆਈਡੀਆ ਕੰਪਨੀਆਂ ਆਪਣੇ ਕਰਮਚਾਰੀਆਂ ਅਤੇ ਏਜੰਟਾ, ਖੁਦਰਾ ਵਿਕ੍ਰੇਤਾਵਾਂ ਦੇ ਮਾਧਿਅਮ ਨਾਲ ਜੀਓ ਨੂੰ ਨੁਕਸਾਨ ਪਹੁੰਚਾਉਣ ਵਿਚ ਵੰਡ ਪਾਊ ਅਭਿਆਨ ਨੂੰ ਨਿਰੰਤਰ ਅੱਗੇ ਵਧਾਉਣ ਚ ਲੱਗੀ ਹੋਈ ਹੈ। ਜਨਤਾ ਨੂੰ ਦਾਅਵੇ ਕਰਕੇ ਉਕਸਾ ਰਹੀਆਂ ਹਨ। ਨਾਲ ਹੀ ਜੀਓ ਮੋਬਾਇਲ ਨੰਬਰ ਨੂੰ ਆਪਣੇ ਨੈੱਟਵਰਕ ਵਿੱਚ ਤਬਦੀਲ ਕਰਨ ਲਈ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਸਮਰਥਨ ਕਰ ਰਹੀਆਂ ਹਨ।

ਰਿਲਾਇੰਸ ਜੀਓ ਨੇ ਲਿਖਿਆ ਹੈ ਕਿ ਵੋਡਾਫੋਨ, ਆਈਡੀਆ ਅਤੇ ਭਾਰਤੀ ਏਅਰਟੈੱਲ ਮਿਲ ਕੇ ਨੌਰਥ ਇੰਡੀਆ ਖੇਤਰਾਂ ਤੋਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਅਨੈਤਿਕ ਰਾਹਾਂ ਦਾ ਇਸਤੇਮਾਲ ਕਰ ਰਹੇ ਹਨ। ਇਨ੍ਹਾਂ ਖਿਲਾਫ ਸਤੰਬਰ ਵਿੱਚ ਸ਼ਿ-ਕਾ-ਇ-ਤ ਦੇਣ ਦੇ ਬਾਵਜੂਦ ਵੀ ਇਨ੍ਹਾਂ ਦੋਵਾਂ ਨੇ ਆਪਣਾ ਪ੍ਰਚਾਰ ਜਾਰੀ ਰੱਖਿਆ ਹੋਇਆ ਹੈ। ਇਹ ਕੰਪਨੀਆਂ ਕਿਸਾਨ ਅੰਦੋਲਨ ਦਾ ਫਾਇਦਾ ਚੁੱਕਣ ਲਈ ਝੂਠੇ ਪ੍ਰਚਾਰ ਦਾ ਇਸਤੇਮਾਲ ਕਰ ਰਹੀਆ ਹਨ।

ਚਿੱਠੀ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਅਤੇ ਹੋਰ ਉੱਤਰੀ ਸੂਬਿਆਂ ਵਿੱਚ ਭਰਮ ਫੈਲਾਉਣ ਅਤੇ ਉਕਸਾਊ ਅਭਿਆਨ ਦੀਆਂ ਤਸਵੀਰਾ ਵੀ ਹਨ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਵੋਡਾਫੋਨ- ਆਈਡੀਆ ਤੇ ਭਾਰਤੀ ਏਅਰਟੈੱਲ ਵੱਲੋਂ ਮੋਬਾਇਲ ਨੰਬਰ ਪੋਰਟੇਬਿਲਿਟੀ ਪ੍ਰਾਪਤ ਕਰਨ ਲਈ ਝੂਠਾ ਪ੍ਰਚਾਰ ਕਰਨ ਵੱਲ ਧਿਆਨ ਦਵਾਇਆ ਹੈ। ਕਿਸਾਨਾਂ ਦੇ ਸੰਘਰਸ਼ ਦਾ ਅਸਰ ਹਰ ਵਰਗ ਉਪਰ ਪੈ ਰਿਹਾ ਹੈ ।