Saturday , September 18 2021

ਆਈ ਮਾੜੀ ਖਬਰ – ਇਸ ਦੇਸ਼ ਤੋਂ ਹਜਾਰਾਂ ਪੰਜਾਬੀ ਸਟੂਡੈਂਟਾਂ ਨੂੰ ਭੇਜਿਆ ਜਾ ਸਕਦਾ ਵਾਪਸ ਇੰਡੀਆ

ਸਟੂਡੈਂਟਾਂ ਨੂੰ ਭੇਜਿਆ ਜਾ ਸਕਦਾ ਵਾਪਸ ਇੰਡੀਆ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਹਜਾਰਾਂ ਪੰਜਾਬੀ ਸਟੂਡੈਂਟਾਂ ਦੇ ਸੁਪਨੇ ਟੁੱ ਟ ਸਕਦੇ ਹਨ। ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਜਿਸ ਨਾਲ ਸਾਰੀ ਦੁਨੀਆਂ ਦਾ ਸਿਸਟਮ ਹੀ ਹਿਲ ਗਿਆ ਹੈ। ਹੁਣ ਇਸ ਵਾਇਰਸ ਦਾ ਅਸਰ ਵਿਦੇਸ਼ੀ ਸਟੂਡੈਂਟਾਂ ਦੇ ਉਪਰ ਵੀ ਪੈਣ ਜਾ ਰਿਹਾ ਹੈ।

ਅਮਰੀਕਾ ਦੀ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਭਾਰਤ ਸਣੇ ਹੋਰ ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਭਾਰਤ ਵਾਪਸ ਪਰਤਣਾ ਪੈ ਸਕਦਾ ਹੈ। ਅਮਰੀਕਾ ‘ਚ F-1 ਜਾਂ M-1 ਸਟੂਡੈਂਟ ਵੀਜ਼ਾ ਦੇ ਆਧਾਰ ‘ਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਪਰਤਣਾ ਪੈ ਸਕਦਾ ਹੈ ਜੇਕਰ ਸਕੂਲਾਂ ‘ਚ ਮਹਾਮਾਰੀ ਕਾਰਨ ਸਿਰਫ ਆਨਲਾਈਨ ਕਲਾਸਾਂ ਦੇ ਸੰਚਾਲਨ ਦਾ ਪ੍ਰਬੰਧ ਹੋ ਜਾਂਦਾ ਹੈ। ਅਮਰੀਕਾ ਦੀ ਫੇਡਰਲ ਇਮੀਗ੍ਰੇਸ਼ਨ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਇੱਥੇ ਡਿਗਰੀ ਕਰ ਰਹੇ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਪਰਤਣਾ ਪਵੇਗਾ।

ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ
ਕੋਰੋਨ ਵਾਇਰਸ ਦੀ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਟਰੰਪ ਪ੍ਰਸ਼ਾਸਨ ਨੇ ਅਮਰੀਕੀ ਇਮੀਗ੍ਰੇਸ਼ਨ ਸਿਸਟਮ ‘ਚ ਅਨੇਕਾਂ ਬਦਲਾਅ ਕੀਤੇ ਗਏ ਹਨ। 22 ਜੂਨ ਨੂੰ ਇਸ ਨੇ L-1, H-1B, H-2B ਤੇ J-1 ਵੀਜ਼ਾ ‘ਤੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਹੁਣ ਸਟੂਡੈਂਟਸ ਵੀਜ਼ਾ ‘ਤੇ ਵੀ ਰੋਕ ਲਾਉਣ ਦਾ ਫੈਸਲਾ ਕਰ ਦਿੱਤਾ ਹੈ।

ਅਮਰੀਕਾ ਦੀਆਂ ਯੂਨੀਵਰਸਿਟੀਆਂ ਤੇ ਕਾਲਜਾਂ ‘ਚ ਅਕੈਡਮਿਕ ਪ੍ਰੋਗਰਾਮ ਤਹਿਤ ਐਡਮਿਸ਼ਨ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ F-1 ਵੀਜ਼ੇ ਦੇ ਤਹਿਤ ਇੱਥੇ ਰਹਿੰਦੇ ਹਨ ਉੱਥੇ ਵੀਕੇਸ਼ਨਲ ਜਾਂ ਹੋਰ ਕਿਸੇ ਕੋਰਸ ਤਕਨਾਲੋਜੀ ਪ੍ਰੋਗਰਾਮ ਲਈ M-1 ਵੀਜ਼ੇ ਦੀ ਜ਼ਰੂਰਤ ਹੁੰਦੀ ਹੈ। 2017-18 ‘ਚ ਭਾਰਤ ਤੋਂ ਕੁੱਲ 2 ਲੱਖ 51 ਹਜ਼ਾਰ ਸਟੂਡੈਂਟ ਆਏ ਸੀ ਦੂਜੇ ਪਾਸੇ ਚੀਨ ਤੋਂ ਕੁੱਲ 4 ਲੱਖ 78 ਹਜ਼ਾਰ 7 ਸੌ ਤੇ 31 ਸਟੂਡੈਂਟ ਇੱਥੇ ਪੜ੍ਹਨ ਆਏ ਸੀ।