Tuesday , December 1 2020

ਆਈਫੋਨ ਚਾਹਵਾਨਾਂ ਲਈ ਖੁਸ਼ਖਬਰੀ, ਕਿਉਂਕਿ ਹੁਣ Apple ਨੇ ਕੀਤਾ …

ਆਈਫੋਨ X ਲਾਂਚ ਹੋਣ ਤੋਂ ਕੁਝ ਦਿਨ ਬਾਅਦ ਹੀ ਇਸ ਦੀ ਫੇਸ ਆਈਡੀ ਪ੍ਰਤੀ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਨੂੰ ਧਿਆਨ ‘ਚ ਰੱਖਦੇ ਹੋਏ ਕੰਪਨੀ ਨੇ ਇੱਕ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੂੰ ਅਜਿਹੀ ਸਮੱਸਿਆ ਆ ਰਹੀ ਹੈ, ਐਪਲ ਵੱਲੋਂ ਇਹ ਸਮੱਸਿਆ ਠੀਕ ਨਾ ਹੋਣ ’ਤੇ ਉਨ੍ਹਾਂ ਨੂੰ ਨਵਾਂ ਆਈਫੋਨ X ਦਿੱਤਾ ਜਾਵੇਗਾ।

ਕਿਉਂ ਜੀ, ਹੈ ਨਾ ਫੇਰ ਖੁਸ਼ਖਬਰੀ। ਜੀ ਹਾਂ ਹੁਣ ਕਿਸੇ ਯੂਜ਼ਰ ਨੂੰ ਇਸ ਸਮੱਸਿਆ ਤੋਂ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ ਤੇ ਉਹਨਾਂ ਨੂੰ ਨਵਾਂ ਫੋਨ ਦਿੱਤਾ ਜਾਵੇਗਾ।

ਮੈਕਰੂਮਰਜ਼ ਦੀ ਰਿਪੋਰਟ ਮੁਤਾਬਕ ਕਿਊਪਰਟੀਨੋ ਦੀ ਕੰਪਨੀ ਨੇ ਆਪਣੀ ਸੇਵਾ ਨੀਤੀ ਨੂੰ ਸੀਮਤ ਸੰਖਿਆ ਦੇ ਉਨ੍ਹਾਂ ਆਈਫੋਨ X ਡਿਵਾਇਸਿਸ ਲਈ ਅਪਡੇਟ ਕੀਤਾ ਹੈ, ਜਿਨ੍ਹਾਂ ਵਿੱਚ ਫੇਸ ਆਈਡੀ ਦੀ ਸਮੱਸਿਆ ਆ ਰਹੀ ਹੈ।

ਪਾਲਿਸੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੈਮਰੇ ਦੀ ਸਮੱਸਿਆ ਠੀਕ ਕਰਨ ਦਾ ਯਤਨ ਵੀ ਕੀਤਾ ਜਾਵੇਗਾ। ਜੇ ਫਿਰ ਵੀ ਫੇਸ ਆਈਡੀ ਦੀ ਸਮੱਸਿਆ ਠੀਕ ਨਹੀਂ ਹੁੰਦੀ ਤਾਂ ਐਪਲ ਉਸੇ ਡਿਵਾਈਸ ਨੂੰ ਠੀਕ ਕਰਨ ਦੀ ਬਜਾਏ ਨਵਾਂ ਆਈਫੋਨ ਦਵੇਗੀ।

ਰਿਪੋਰਟ ’ਚ ਅੱਗੇ ਕਿਹਾ ਗਿਆ ਹੈ ਕਿ ਇਸ ਲਈ ਗਾਹਕ ਨੂੰ ਫੋਨ ’ਤੇ ਏਐਸਟੀ 2 ਚਲਾਉਣਾ ਪਵੇਗਾ ਤਾਂ ਕਿ ਕੈਮਰੇ ਦੀ ਜਾਂਚ ਕੀਤੀ ਜਾ ਸਕੇ। ਖ਼ਰਾਬੀ ਹੋਣ ’ਤੇ ਉਸ ਨੂੰ ਠੀਕ ਕੀਤਾ ਜਾਵੇਗਾ ਅਤੇ ਠੀਕ ਨਾ ਹੋਣ ’ਤੇ ਫੋਨ ਬਦਲ ਦਿੱਤਾ ਜਾਵੇਗਾ।