Friday , September 17 2021

ਅੱਜ ਪੰਜਾਬ ਚ ਆਏ ਕੋਰੋਨਾ ਦੇ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਇਸ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ ਸਹਿਮ ਹੇਠ ਪੂਰੀ ਦੁਨੀਆਂ ਆਪਣੇ ਦਿਨ ਕੱਟ ਰਹੀ ਹੈ। ਸੰਸਾਰ ਦਾ ਅਜਿਹਾ ਕੋਈ ਵੀ ਦੇਸ਼ ਨਹੀਂ ਜਿਥੇ ਇਸ ਲਾਗ ਦੀ ਬਿਮਾਰੀ ਦਾ ਹ-ਮ-ਲਾ ਨਾ ਹੋਇਆ ਹੋਵੇ। ਦੁਨੀਆਂ ਦੀ ਸੁਪਰੀਮ ਪਾਵਰ ਮੰਨਿਆ ਜਾਂਦਾ ਮੁਲਕ ਅਮਰੀਕਾ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਸ ਦੇਸ਼ ਦੇ ਵਿਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਦਰਜ ਹੋ ਰਹੇ ਹਨ।

ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਫਾਈਜ਼ਰ ਅਤੇ ਬਾਇਓਨਟੈੱਕ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਵੈਕਸੀਨ ਨੂੰ ਐਮਰਜੈਂਸੀ ਹਾਲਾਤ ਵਿੱਚ ਵਰਤਣ ਲਈ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ ਨੇ ਵੀ ਹਾਲ ਹੀ ਵਿਚ ਮਾਡਰਨਾ ਵੱਲੋਂ ਤਿਆਰ ਕੀਤੀ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਦੇਸ਼ ਵਿਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਹੈ। ਸੰਸਾਰ ਵਿਚ ਕੋਰੋਨਾ ਮਰੀਜ਼ਾਂ ਦੀ ਸਭ ਤੋਂ ਵੱਧ ਸੰਖਿਆ ਦੇ ਦੂਜੇ ਨੰਬਰ ਉੱਪਰ ਸਾਡਾ ਆਪਣਾ ਦੇਸ਼ ਆਉਂਦਾ ਹੈ ਜਿਥੇ ਅਜੇ ਤੱਕ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਪਰ ਹੁਣ ਪਹਿਲਾਂ ਨਾਲੋਂ ਨਵੇਂ ਸੰਕ੍ਰਮਿਤ ਹੋਏ ਮਰੀਜ਼ਾਂ ਦੀ ਗਿਣਤੀ ਵਿਚ ਥੋੜ੍ਹੀ ਕਮੀ ਆਈ ਹੈ। ਭਾਰਤ ਦੇ ਵੱਖ ਵੱਖ ਸੂਬੇ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ ਜਿਹਨਾਂ ਵਿੱਚੋਂ ਪੰਜਾਬ ਸੂਬੇ ਵਿੱਚ ਵੀ ਅੰਕੜੇ ਗੰਭੀਰ ਹਨ। ਪਰ ਹਾਲ ਹੀ ਦੇ ਦਿਨਾਂ ਦੌਰਾਨ ਇੱਥੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕੁਝ ਕਮੀ ਆਈ ਹੈ। ਦਿਨ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਸੂਬੇ ਵਿਚ ਨਵੇਂ ਮਰੀਜ਼ਾਂ ਦੇ 439 ਮਾਮਲੇ ਦਰਜ ਕੀਤੇ ਗਏ ਹਨ। ਪਰ ਸੋਗ ਦੀ ਖਬਰ ਹੈ ਕਿ ਕੋਰੋਨਾ ਕਾਰਨ ਅੱਜ 20 ਲੋਕਾਂ ਦੀ ਮੌਤ ਹੋ ਗਈ।

ਪੰਜਾਬ ਸੂਬੇ ਦੇ ਵਿੱਚ ਅੱਜ ਕੁੱਲ 24,490 ਟੈਸਟ ਕੀਤੇ ਗਏ ਜਿਸ ਨਾਲ ਸੂਬੇ ਵਿੱਚ ਹੁਣ ਤੱਕ ਕੀਤੇ ਗਈ ਕੁੱਲ ਸੈਂਪਲਿੰਗ 3,659,116 ਹੋ ਗਈ ਹੈ। ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 162,705 ਹੋ ਗਈ ਹੈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਆਖ਼ਰੀ ਪੱਧਰ ਦੇ ਪਰੀਖਣ ਚੱਲ ਰਹੇ ਹਨ ਅਤੇ ਉਮੀਦ ਹੈ ਕਿ ਦੇਸ਼ ਅੰਦਰ ਇਹ ਵੈਕਸੀਨ ਜਲਦ ਹੀ ਉਪਲਬਧ ਹੋ ਜਾਵੇਗੀ।