Monday , July 26 2021

ਅੱਜ ਕਿਸਾਨ ਕਰਨਗੇ ਸ਼ਾਮ 4 ਵਜੇ ਤੱਕ ਲਈ ਇਹ ਕੰਮ – ਮੋਦੀ ਸਰਕਾਰ ਪਈ ਫਿਕਰਾਂ ਚ

ਆਈ ਤਾਜਾ ਵੱਡੀ ਖਬਰ 

ਪਿਛਲੇ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਹੁਣ ਤੱਕ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਦੇ ਵਿਚਕਾਰ 11 ਦੌਰ ਦੀਆਂ ਹੋਈਆਂ ਮੀਟਿੰਗ ਬੇ-ਨਤੀਜਾ ਰਹੀਆਂ ਹਨ। ਜਿੱਥੇ ਕਿਸਾਨ ਆਗੂਆਂ ਵੱਲੋਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਸਿਰੇ ਤੋਂ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ ਇਸ ਵਿੱਚ ਸੋਧ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ।

ਜਿਸ ਨੂੰ ਸਭ ਕਿਸਾਨ ਆਗੂਆਂ ਵੱਲੋਂ ਆਪਸੀ ਸਹਿਮਤੀ ਨਾਲ ਠੁਕਰਾ ਦਿੱਤਾ ਗਿਆ ਹੈ। ਹੁਣ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਹੁਣ ਕਿਸਾਨ ਕਰਨਗੇ 4 ਵਜੇ ਇਹ ਕੰਮ, ਜਿਸ ਨਾਲ ਮੋਦੀ ਸਰਕਾਰ ਫਿ-ਕ-ਰਾਂ ਵਿੱਚ ਪੈ ਗਈ ਹੈ। ਕਿਸਾਨ ਰੈਲੀ ਦੀਆਂ ਸਰਹੱਦਾਂ ਤੇ ਪਿਛਲੇ ਸਾਲ 26 ਨਵੰਬਰ 2020 ਤੋਂ ਬੈਠੇ ਸੰਘਰਸ਼ ਕਰ ਰਹੇ ਹਨ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਹੈ ਕੱਲ੍ਹ ਸਵੇਰ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਕੇਐਮਪੀ ਜਾਮ ਕੀਤਾ ਜਾਵੇਗਾ।

 
ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਰੋਸ ਪ੍ਰ-ਦ-ਰ-ਸ਼-ਨ ਕੀਤਾ ਜਾਵੇਗਾ। ਕਿਸਾਨਾਂ ਵੱਲੋਂ ਕੋਈ ਵੀ ਪੰਡਾਲ ਨਹੀਂ ਲਗਾਇਆ ਜਾਵੇਗਾ ,ਤਿੱਖੀ ਧੁੱਪ ਵਿਚ ਬੈਠ ਕੇ ਪ੍ਰ-ਦ-ਰ-ਸ਼-ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਤੋਂ 20 ਟਰੈਕਟਰ ਹੀ ਲੈ ਕੇ ਜਾਵਾਂਗੇ ਤੇ ਸਿਰਫ ਕਿਸਾਨਾਂ ਨਾਲ ਹੀ ਸੜਕ ਜਾਮ ਕਰਾਂਗੇ। ਅਸੀਂ ਸਿਰਫ ਪੰਜ ਘੰਟੇ ਲਈ ਧੁੱਪ ਵਿਚ ਬੈਠ ਕੇ ਸੜਕਾਂ ਨੂੰ ਜਾਮ ਕਰਾਂਗੇ। ਰਾਜੇਵਾਲ ਨੇ ਕਿਹਾ ਕਿ ਮੈਂ ਸਰਕਾਰ ਨੂੰ ਚੈ-ਲੰ-ਜ ਕਰਦਾ ਹਾਂ ਕਿ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਪਰ ਸਾਡਾ ਭਾਈਚਾਰਾ ਨਹੀਂ ਟੁੱਟੇਗਾ। ਇੱਥੋਂ ਦੇ ਪੱਕੇ ਵਸਨੀਕ ਸਾਡੇ ਨਾਲ ਹਨ ਤੇ ਹਮੇਸ਼ਾ ਹੀ ਰਹਿਣਗੇ ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਥੇ ਬੈਠ ਕੇ ਸੰਘਰਸ਼ ਕਰਦੇ ਹੋਏ 100 ਦਿਨ ਹੋ ਚੁੱਕੇ ਹਨ। ਕਿਸਾਨਾਂ ਵੱਲੋਂ ਇਕ ਵੀ ਪੱਤਾ ਨਹੀਂ ਤੋੜਿਆ ਗਿਆ ਕਿਸਾਨ ਇੱਥੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਹੌਲ ਨੂੰ ਖਰਾਬ ਨਾ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਹੜੇ ਹੱਥਕੰਡੇ ਅਪਨਾ ਕੇ ਕਦੀ ਕਿਸੇ ਰਾਹ ਨੂੰ ਬੰਦ ਕੀਤਾ ਜਾਂਦਾ ਹੈ, ਤੇ ਕਦੀ ਕਿਸੇ ਨੂੰ ਖੋਲਿਆ ਜਾਂਦਾ ਹੈ, ਤੇ ਪੈਟਰੋਲ ਪੰਪਾਂ ਨੂੰ ਵੀ ਡਰਾਉਣ ਧ-ਮ-ਕਾ-ਉ-ਣ ਛੱਡ ਦਿੱਤਾ ਜਾਵੇ। ਉਨ੍ਹਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਕਾਲੇ ਝੰਡੇ ਲਗਾਉਣ ਅਤੇ ਜਿਥੇ ਵੀ ਜਾਣਾ ਹੋਵੇ ਤਾਂ ਕਾਲੀ ਪੱਟੀ ਲਗਾ ਕੇ ਜਾਣ।