Thursday , June 24 2021

ਅੱਜ ਇਸ ਗਲ੍ਹ ਕਰ ਕਰੇ ਭਾਵਕ ਹੋ ਗਏ ਟਰੂਡੋ ਦੇਖੋ

ਅੱਜ ਇਸ ਗਲ੍ਹ ਕਰਕਰੇ ਭਾਵਕ ਹੋ ਗਏ ਟਰੂਡੋ ਦੇਖੋ

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਟੀਸ਼ਨ ਮਿਊਜ਼ੀਅਮ ‘ਚ ਅਧਿਕਾਰਤ ਸਮੇਂ ਮੁਤਾਬਕ ਸਿਰਫ਼ 12 ਮਿੰਟ ਰੁਕਣਾ ਸੀ ਪਰ ਉਹ 22 ਮਿੰਟ ਰੁਕੇ। ਸੂਤਰਾਂ ਮੁਤਾਬਕ ਟਰੂਡੋ ਮਿਉੂਜ਼ੀਅਮ ਦੇਖ ਦੇ ਕਾਫੀ ਭਾਵੁਕ ਹੋ ਗਏ। ਇਹ ਮਿਊਜ਼ੀਅਮ 1947 ਦੇ ਉਜਾੜੇ ਦੀ ਦਾਸਤਾਨ ਬਿਆਨਦਾ ਹੈ।

ਆਪਣੇ ਤੈਅ ਸਮੇਂ ਤੋਂ ਪੂਰੇ 42 ਮਿੰਟ ਦੀ ਦੇਰੀ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਾਫ਼ਲਾ ਦੁਪਹਿਰ ਇੱਕ ਵੱਜ ਕੇ 12 ਮਿੰਟ ‘ਤੇ ਪਾਰਟੀਸ਼ਨ ਮਿਊਜ਼ੀਅਮ ਪਹੁੰਚਿਆ। ਉਹ 1 ਵੱਜ ਕੇ 33 ਮਿੰਟ ਦੇ ਕਰੀਬ ਇੱਥੋਂ ਨਿਕਲੇ। ਉਨ੍ਹਾਂ ਨਾਲ ਆਏ ਕੈਨੇਡੀਅਨ ਮੰਤਰੀਆਂ ਨੇ ਮਿਊਜ਼ੀਅਮ ਦੀਆਂ ਹੇਠਲੀਆਂ ਗੈਲਰੀਆਂ ਦਾ ਦੌਰਾ ਕੀਤਾ ਤੇ ਸਰਕਾਰ ਦੇ ਉਦਮਾਂ ਦੀ ਖੁਲ੍ਹ ਕੇ ਪ੍ਰਸੰਸਾ ਕੀਤੀ।

ਇਹ ਪਾਰਟੀਸ਼ਨ ਮਿਊਜ਼ੀਅਮ 70 ਸਾਲ ਪਹਿਲਾਂ ਭਾਰਤ-ਪਾਕਿਸਤਾਨ ਦੀ ਵੰਡ ਦੀਆਂ ਕੌੜੀਆਂ ਯਾਦਾਂ ਨੂੰ ਦਰਸਾਉਂਦਾ ਹੈ। ਇਹ ਸੰਸਾਰ ਦਾ ਪਹਿਲਾ ਪਾਰਟੀਸ਼ਨ ਮਿਊਜ਼ੀਅਮ ਹੈ, ਜਿਸ ‘ਚ 14 ਗੈਲਰੀਆਂ ਬਣੀਆਂ ਹਨ। ਇਸ ‘ਚ ਵੰਡ ਦੀਆਂ ਦੁਰਲਭ ਤਸਵੀਰਾਂ, ਯਾਦਗਾਰਾਂ ਤੇ ਦੋਵੇਂ ਮੁਲਕਾਂ ਦੇ ਵੰਡ ਦੇ ਸਬੂਤ ਹਨ। ਇਸ ਮਿਊਜ਼ੀਅਮ ‘ਚ ਕੁਝ ਅਜਿਹੇ ਸਬੂਤ ਤੇ ਵਸਤੂਆਂ ਹਨ, ਜੋ ਭਾਰਤ-ਪਾਕਿ ਦੀ ਵੰਡ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ।