Wednesday , December 8 2021

ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੋਂ ਹੁਣੇ ਆਈ ਇਹ ਵੱਡੀ ਤਾਜਾ ਖਬਰ

ਏਅਰਪੋਰਟ ਤੋਂ ਹੁਣੇ ਆਈ ਇਹ ਵੱਡੀ ਤਾਜਾ ਖਬਰ

ਕੋਰੋਨਾ ਵਾਇਰਸ ਦਾ ਕਰਕੇ ਸਾਰੇ ਪਾਸੇ ਅੰਤਰਾਸ਼ਟਰੀ ਫਲਾਈਟਾਂ ਬੰਦ ਪਈਆਂ ਹੋਈਆਂ ਸਨ ਪਰ ਹੁਣ ਇਹਨਾਂ ਫਲਾਈਟਾਂ ਨੂੰ ਹੋਲੀ ਹੋਲੀ ਖੋਲਿਆ ਜਾ ਰਿਹਾ ਹੈ ਅਤੇ ਕੁਝ ਫਲਾਈਟਾਂ ਚਾਲੂ ਹੋ ਚੁਕੀਆਂ ਹਨ। ਅੰਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੇ ਵੀ ਹੁਣ ਅੰਤਰਾਸ਼ਟਰੀ ਫਲਾਈਟਾਂ ਕਈ ਮੁਲਕਾਂ ਤੋਂ ਆ ਰਹੀਆਂ ਹਨ। ਜਿਹਨਾਂ ਵਿਚ ਦੁਬਈ ਵੀ ਸ਼ਾਮਲ ਹੈ। ਹੁਣ ਇੱਕ ਵੱਡੀ ਖਬਰ ਅੰਮ੍ਰਿਤਸਰ ਏਅਰਪੋਰਟ ਤੋਂ ਆ ਰਹੀ ਹੈ।

ਪੰਜਾਬ ਦੇ ਅੰਮ੍ਰਿਤਸਰ ‘ਚ ਰਾਜਾਸਾਂਸੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਦੋ ਯਾਤਰੀਆਂ ਕੋਲੋਂ 940 ਗ੍ਰਾਮ ਸੋਨਾ ਫ-ੜਿ- ਆ ਗਿਆ ਹੈ। ਇਹ ਯਾਤਰੀ ਦੁਬਈ ਤੋਂ ਰਾਜਾਸਾਂਸੀ ਏਅਰਪੋਰਟ ‘ਤੇ ਪੁੱਜੇ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਏਅਰ ਇੰਡੀਆ ਦੀ ਫਲਾਈਟ ਦੁਬਈ ਤੋਂ ਯਾਤਰੀ ਲੈ ਕੇ ਰਾਜਾਸਾਂਸੀ ਏਅਰਪੋਰਟ ‘ਤੇ ਪਹੁੰਚੀ ਸੀ। ਕਸਟਮ ਵਿਭਾਗ ਵੱਲੋਂ ਯਾਤਰੀਆਂ ਦੀ ਤ-ਲਾ- ਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਦੋ ਯਾਤਰੀਆਂ ਦੇ ਬੈਗਾਂ ਵਿਚੋਂ ਤਾਰਾਂ ਅਤੇ ਪੱਤਰਿਆਂ ਦੇ ਰੂਪ ‘ਚ 940 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਵੱਲੋਂ ਦੋਵਾਂ ਯਾਤਰੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

ਦਸਣ ਯੋਗ ਹੈ ਕੇ ਅੰਮ੍ਰਿਤਸਰ ਏਅਰਪੋਰਟ ਤੇ ਅਜਿਹੀਆਂ ਖਬਰਾਂ ਪਹਿਲਾਂ ਵੀ ਕਈ ਵਾਰ ਆਉਂਦੀਆਂ ਰਹਿੰਦੀਆਂ ਹਨ ਪਿਛਲੇ ਦਿਨੀ ਇੱਕ ਜਹਾਜ ਜੋ ਕੇ ਦੁਬਈ ਤੋਂ ਆਇਆ ਸੀ ਉਸਦੀ ਸੀਟ ਦੇ ਥੱਲਿਓਂ ਵੀ ਭਾਰੀ ਮਾਤਰਾ ਦੇ ਵਿਚ ਸੋਨਾ ਮਿਲਿਆ ਸੀ ਜਿਸ ਦੇ ਬਾਰੇ ਵਿਚ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲ ਸਕੀ ਸੀ ਕੇ ਆਖਰ ਇਹ ਸੋਨਾ ਕਿਸਦਾ ਸੀ ਅਤੇ ਕਿਸਨੇ ਸੀਟ ਦੇ ਥਲੇ ਲੁ – ਕਾ ਕੇ ਰੱਖਿਆ ਹੋਇਆ ਸੀ ਕਿਓਂ ਕੇ ਜਿਸ ਸੀਟ ਦੇ ਥੱਲਿਓਂ ਉਹ ਸੋਨਾ ਮਿਲਿਆ ਸੀ ਉਸ ਦੇ ਉਪਰ ਕੋਈ ਵੀ ਪੇਸੰਜਰ ਨਹੀਂ ਸੀ।