Saturday , January 29 2022

ਅੰਮ੍ਰਿਤਸਰ ਏਅਰਪੋਰਟ ਲਈ ਉਡ ਰਹੇ ਹਵਾਈ ਜਹਾਜ ਚ ਅਚਾਨਕ ਹੋਈ ਅਜਿਹੀ ਅਨਾਊਸਮੈਂਟ ਯਾਤਰੀਆਂ ਦੇ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿਥੇ ਕਰੋਨਾ ਦੇ ਕਾਰਨ ਪਹਿਲਾਂ ਹੀ ਬਹੁਤ ਸਾਰੀਆਂ ਉਡਾਨਾਂ ਨੂੰ ਬੰਦ ਰੱਖਿਆ ਗਿਆ ਹੈ ਅਤੇ ਕੁਝ ਖਾਸ ਸਮਝੌਤਿਆਂ ਦੇ ਤਹਿਤ ਕਰੂਨਾ ਪਾਬੰਦੀਆਂ ਦੇ ਨਾਲ ਹੀ ਕੁਝ ਖਾਸ ਉਡਾਨਾਂ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਉਡਾਨਾਂ ਦੇ ਬੰਦ ਹੋਣ ਨਾਲ ਜਿੱਥੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਬਹੁਤ ਸਾਰੀਆਂ ਉਡਾਣ ਕੰਪਨੀਆਂ ਨੂੰ ਵੀ ਚਲਦੇ ਹੋਏ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬੀਤੇ ਕੱਲ੍ਹ ਤੋਂ ਦੇਸ਼ ਅੰਦਰ ਮੌਸਮ ਵਿੱਚ ਤਬਦੀਲੀ ਨੂੰ ਦੇਖਦੇ ਹੋਏ ਜਿਥੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਿਰਫ ਘਰੇਲੂ ਉਡਾਨਾਂ ਵਿੱਚ ਦਿੱਲੀ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਨੂੰ ਹੀ ਚਾਲੂ ਰੱਖਿਆ ਗਿਆ ਹੈ, ਉਥੇ ਹੀ ਬਾਕੀ ਸਭ ਉਡਾਨਾਂਨੂੰ ਬੰਦ ਕੀਤਾ ਗਿਆ ਹੈ।

ਕਿਉਂਕਿ ਮੌਸਮ ਦੀ ਖ਼ਰਾਬੀ ਨੂੰ ਦੇਖਦੇ ਹੋਏ ਹੀ ਇਕ ਹਵਾਈ ਅੱਡੇ ਤੇ ਪ੍ਰਬੰਧਕਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਹੁਣ ਅੰਮ੍ਰਿਤਸਰ ਹਵਾਈ ਅੱਡੇ ਲਈ ਉੱਡ ਰਹੇ ਹਵਾਈ ਜਹਾਜ਼ ਵਿੱਚ ਅਜਿਹੀ ਅਨਾਊਸਮੈਂਟ ਨਾਲ ਯਾਤਰੀਆਂ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸਤਾਰ ਏਅਰਲਾਈਨਜ਼ ਦੀ ਫਲਾਈਟ ਨੰਬਰ 691 ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਉਡਾਣ ਦੁਪਹਿਰ 2 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ। ਜਦੋਂ ਇਹ ਉਡਾਣ ਦਿਲੀ ਤੋਂ ਉਡਾਣ ਭਰਨ ਤੋਂ ਬਾਅਦ ਅੰਮ੍ਰਿਤਸਰ ਪਹੁੰਚਣ ਵਾਲੀ ਸੀ ਤਾਂ ਚਾਲਕ ਦਲ ਦੇ ਮੈਂਬਰਾਂ ਵੱਲੋਂ ਗਲਤੀ ਨਾਲ ਕੀਤੀ ਗਈ ਗਲਤ ਅਨਾਊਸਮੈਂਟ ਦੇ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਹੋਈ।

ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਵਿੱਚ ਗੁੱਸਾ ਵੀ ਵੇਖਿਆ ਗਿਆ। ਹਵਾਈ ਜਹਾਜ਼ ਤੇ ਅੰਮ੍ਰਿਤਸਰ ਲੈਂਡ ਕਰਨ ਤੋਂ ਪਹਿਲਾਂ ਹੀ ਕੀਤੀ ਗਈ ਅਨਾਊਸਮੈਟ ਵਿੱਚ ਆਖਿਆ ਗਿਆ ਕਿ ਇਹ ਹਵਾਈ ਜਹਾਜ਼ ਹੁਣ ਚੰਡੀਗੜ੍ਹ ਦੇ ਏਅਰਪੋਰਟ ਤੇ ਲੈਂਡ ਕਰ ਰਿਹਾ ਹੈ। ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਚੰਡੀਗੜ੍ਹ ਏਅਰਪੋਰਟ ਤੇ ਉਤਰਨ ਤੋਂ ਬਾਅਦ ਯਾਤਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਲਾਗੂ ਕੀਤੀਆਂ ਗਈਆਂ ਕਰੋਨਾ ਪਾਬੰਦੀਆਂ ਦੀ ਸਹੀ ਰੂਪ ਵਿੱਚ ਵਰਤੋਂ ਕੀਤੀ ਜਾਵੇ।

ਇਹ ਅਨਾਉਂਸਮੈਂਟ ਸੁਣਦੇ ਹੀ ਜਿਥੇ ਯਾਤਰੀਆਂ ਵਿੱਚ ਗੁੱਸਾ ਪੈਦਾ ਹੋਇਆ ਉਥੇ ਹੀ ਇਸ ਗਲਤੀ ਲਈ ਚਾਲਕ ਦਲ ਦੇ ਮੈਂਬਰਾਂ ਵੱਲੋਂ ਮੁਆਫ਼ੀ ਮੰਗੀ ਗਈ। ਇਹ ਜਹਾਜ਼ ਜੋ ਅੰਮ੍ਰਿਤਸਰ ਆ ਰਿਹਾ ਸੀ ਇਸ ਵਿੱਚ ਫਿਲਮੀ ਅਦਾਕਾਰ ਸ਼ਾਹਿਦ ਕਪੂਰ ਵੀ ਆਪਣੇ ਪਰਿਵਾਰ ਨਾਲ ਸਫਰ ਕਰ ਰਿਹਾ ਸੀ। ਇਸ ਘਟਨਾ ਕਾਰਨ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਇਕ ਵਾਰ ਫਿਰ ਤੋਂ ਚਰਚਾ ਵਿੱਚ ਆਉਣ ਦਾ ਮੌਕਾ ਮਿਲ ਗਿਆ ਹੈ।