Thursday , January 20 2022

ਅੰਮ੍ਰਿਤਸਰ ਏਅਰਪੋਰਟ ਤੋਂ ਸਿਰਫ 2500 ਰੁਪਏ ਕਿਰਾਇਆ ਦੇ ਕੇ ਕਰੋ ਜਹਾਜ ਦਾ ਇਹ ਸਫ਼ਰ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਦੇ ਚਲਦੇ ਹੋਏ ਜਿਥੇ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਉਥੇ ਹੀ ਯਾਤਰੀਆਂ ਨੂੰ ਘਰੇਲੂ ਉਡਾਨਾਂ ਦੇ ਲਈ ਵੀ ਬਹੁਤ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਜਿੱਥੇ ਅੰਤਰਰਾਸ਼ਟਰੀ ਉਡਾਨਾਂ ਨੂੰ ਲੰਬੇ ਸਮੇਂ ਤੱਕ ਰੋਕਿਆ ਗਿਆ ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਭਾਰਤ ਵਿੱਚ ਘਰੇਲੂ ਉਡਾਨਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਉਥੇ ਹੀ ਬਹੁਤ ਸਾਰੀਆਂ ਉਡਾਣਾਂ ਵੱਲੋਂ ਪ੍ਰਭਾਵਤ ਹੋਣ ਕਰਕੇ ਲੋਕਾਂ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਸਨ। ਤਾਂ ਜੋ ਯਾਤਰੀਆਂ ਨੂੰ ਇਸ ਦਾ ਫਾਇਦਾ ਹੋ ਸਕੇ। ਜਿੱਥੇ ਧਾਰਮਿਕ ਸਥਾਨਾਂ ਲਈ ਵੀ ਉਡਾਣਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦੇ ਹੋਏ ਵੱਖ ਵੱਖ ਏਅਰਲਾਈਨ ਵੱਲੋਂ ਯਾਤਰੀਆਂ ਲਈ ਕਈ ਸਹੂਲਤਾਂ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਰਿਹਾ ਹੈ।

ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਸਿਰਫ਼ ਪੱਚੀ ਸੌ ਰੁਪਏ ਕਿਰਾਇਆ ਦੇ ਕੇ ਜਹਾਜ ਦਾ ਸਫਰ ਕੀਤਾ ਜਾ ਸਕਦਾ ਇਸ ਬਾਰੇ ਮੁੜ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਦੇਸ਼ ਅੰਦਰ ਜਿੱਥੇ ਹੁਣ ਨਰਾਤਿਆਂ ਦਾ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ। ਉਥੇ ਹੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਰਾਜਾਸਾਂਸੀ ਹਵਾਈ ਅੱਡੇ ਵੱਲੋਂ ਯਾਤਰੀਆਂ ਲਈ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਗਿਆ ਹੈ। ਜਿਸ ਨਾਲ ਯਾਤਰੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਹੁਣ ਨਰਾਤਿਆਂ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਜਾ ਰਹੇ ਹਨ।

ਉਥੇ ਹੀ ਯਾਤਰੀਆਂ ਦੀਆਂ ਸੁਵਿਧਾਵਾਂ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਪਾਈਸਜੈੱਟ ਦੀ ਫਲਾਈਟ ਯਾਤਰੀਆਂ ਨੂੰ ਪੱਚੀ ਸੌ ਰੁਪਏ ਵਿੱਚ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਨ ਦੀ ਛੋਟ ਦੇ ਰਹੀ ਹੈ। ਜਿਸਦੇ ਕਾਰਨ ਹੁਣ ਯਾਤਰੀ ਅੰਮ੍ਰਿਤਸਰ ਦੇ ਸ਼੍ਰੀ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਜੰਮੂ ਦੇ ਫਲਾਈਟ ਲੈ ਸਕਦੇ ਹਨ। ਇਸ ਵਿਚ ਯਾਤਰੀ ਅੰਮ੍ਰਿਤਸਰ ਤੋ ਜੰਮੂ ਜਾਣ ਲਈ 2500 ਰੁਪਏ ਦੇਣਗੇ ਅਤੇ ਜੰਮੂ ਤੋਂ ਵਾਪਸ ਅੰਮ੍ਰਿਤਸਰ ਆਉਣ ਲਈ ਦੋ ਹਜ਼ਾਰ ਰੁਪਇਆ ਦਿੱਤਾ ਜਾਵੇਗਾ ਅਤੇ ਉਸ ਉਪਰ 500 ਰੁਪਏ ਦੀ ਬਚਤ ਹੋ ਗਈ ਹੈ।

ਯਾਤਰੀਆਂ ਲਈ ਇਹ ਫਲਾਈਟ ਅਮ੍ਰਿਤਸਰ ਤੋਂ 10 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜੋ ਸਵੇਰੇ 10: 40 ਤੇ ਚੱਲੇਗੀ ਤੇ ਜੰਮੂ ਵਿਚ 11:35 ਮਿੰਟ ਤੇ ਪਹੁੰਚ ਜਾਵੇਗੀ। ਇਸ ਤਰ੍ਹਾਂ ਹੀ ਇਸ ਫਲਾਈਟ ਦੀ ਵਾਪਸੀ ਦੁਪਹਿਰ 12:05 ਮਿੰਟ ਤੇ ਹੋਵੇਗੀ ਜੋ ਫਿਰ ਮੁੜ ਅੰਮ੍ਰਿਤਸਰ ਵਿਖੇ 1:05 ਮਿੰਟ ਤੇ ਪਹੁੰਚ ਜਾਵੇਗੀ। ਜਿੱਥੇ 7 ਅਕਤੂਬਰ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ ਉਥੇ ਹੀ 10 ਅਕਤੂਬਰ ਤੋਂ ਇਹ ਸੇਵਾ ਜਾਰੀ ਕੀਤੀ ਗਈ ਹੈ।