Thursday , January 27 2022

ਅੰਮ੍ਰਿਤਸਰ ਏਅਰਪੋਰਟ ਤੋਂ ਉਡੀ ਫਲਾਈਟ ਨੂੰ ਨਹੀਂ ਦਿੱਤੀ ਗਈ ਲੈਂਡਿੰਗ ਦੀ ਮਨਜ਼ੂਰੀ ਵਾਪਿਸ ਫਿਰ ਜਹਾਜ ਲਿਆਂਦਾ ਗਿਆ ਅੰਮ੍ਰਿਤਸਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਜਿਥੇ ਕਰੋਨਾ ਦੇ ਵਧੇ ਕੇਸਾਂ ਦੇ ਕਾਰਣ ਹਵਾਈ ਉਡਾਨਾਂ ਨੂੰ ਪਿਛਲੇ ਸਾਲ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਹਵਾਈ ਉਡਾਨਾਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ। ਜਿੱਥੇ ਪਹਿਲਾਂ ਕੁੱਝ ਸਮਝੌਤੇ ਦੇ ਤਹਿਤ ਹਵਾਈ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ। ਉੱਥੇ ਹੀ ਘਰੇਲੂ ਉਡਾਨਾਂ ਨੂੰ ਕਰੋਨਾ ਪਾਬੰਦੀਆਂ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ। ਜਿਸ ਸਦਕਾ ਲੋਕਾਂ ਨੂੰ ਦੇਸ਼ ਅੰਦਰ ਹੀ ਆਉਣ ਜਾਣ ਵਿੱਚ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਉੱਥੇ ਹੀ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੋਂ ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ।

ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਉਡੀ ਉਡਾਣ ਨੂੰ ਇਥੇ ਲੈਂਡਿੰਗ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਕਾਰਨ ਵਾਪਸ ਜਹਾਜ਼ ਨੂੰ ਅੰਮ੍ਰਿਤਸਰ ਲਿਆਦਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਸਾਹਮਣੇ ਆਈ ਹੈ। ਜਿੱਥੇ ਏਅਰ ਇੰਡੀਗੋ ਦੀ ਗਲਤੀ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਜਿੱਥੇ ਇਹ ਫਲਾਈਟ 1:20 ਮਿੰਟ ਦੀ ਉਡਾਣ ਦੇ ਸਮੇਂ ਤੋਂ 20 ਮਿੰਟ ਪਹਿਲਾਂ ਇਕ ਵਜੇ ਉਡਾ ਲਿਆ ਗਿਆ, ਉੱਥੇ ਹੀ ਇਹ ਫ਼ਲਾਈਟ ਅੰਮ੍ਰਿਤਸਰ ਹਵਾਈ ਅੱਡੇ ਤੋਂ ਸ਼੍ਰੀਨਗਰ ਲਈ ਰਵਾਨਾ ਹੋਈ ਸੀ।

ਪਰ ਸ੍ਰੀ ਨਗਰ ਪਹੁੰਚਣ ਤੇ ਸ੍ਰੀਨਗਰ ਹਵਾਈ ਅੱਡੇ ਵੱਲੋਂ ਉਡਾਣ ਨੂੰ ਲੈਂਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹਵਾਈ ਅੱਡੇ ਦੀ ਅਥਾਰਟੀ ਵੱਲੋਂ ਇਸ ਫਲਾਈਟ ਨੂੰ ਲੈਂਡਿੰਗ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਕਿਉਂਕਿ ਸ੍ਰੀਨਗਰ ਹਵਾਈ ਅੱਡੇ ਤੇ ਇਸ ਜਹਾਜ਼ ਦੀ ਜਗ੍ਹਾ ਤੇ ਪਹਿਲਾਂ ਹੀ ਇਕ ਫਲਾਈਟ ਖੜੀ ਹੋਈ ਸੀ। ਉਥੇ ਹੀ ਹਵਾਈ ਅੱਡੇ ਦੀ ਅਥਾਰਟੀ ਵੱਲੋਂ ਆਖਿਆ ਗਿਆ ਹੈ ਕਿ ਇਹ ਨਿਯਮਾਂ ਦੇ ਅਨੁਸਾਰ ਨਹੀਂ ਹੈ ਅਤੇ ਏਅਰ ਇੰਡੀਗੋ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।

ਜਿਸ ਕਾਰਨ ਇਸ ਉਡਾਣ ਨੂੰ ਵਾਪਸ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਪਰ ਲਿਆਉਣਾ ਪਿਆ। ਜਿਸ ਕਾਰਨ ਯਾਤਰੀਆਂ ਵੱਲੋਂ ਹਵਾਈ ਅੱਡੇ ਤੇ ਪਹੁੰਚ ਕੇ ਕਾਫੀ ਵਿਰੋਧ ਵੀ ਕੀਤਾ ਗਿਆ। ਉਥੇ ਹੀ ਏਅਰ ਇੰਡੀਗੋ ਵੱਲੋਂ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਆਖਿਆ ਗਿਆ ਹੈ ਕਿ ਅਗਲੇ ਦਿਨ ਲਈ ਉਨ੍ਹਾਂ ਕੋਲੋਂ ਕੋਈ ਵੀ ਵਾਧੂ ਚਾਰਜ ਨਹੀਂ ਲਿਆ ਜਾਵੇਗਾ ਅਤੇ ਕਲ ਵਾਲੇ ਪਾਸ ਦੇ ਜ਼ਰੀਏ ਹੀ ਉਨ੍ਹਾਂ ਨੂੰ ਸ਼੍ਰੀਨਗਰ ਪਹੁੰਚਾਇਆ ਜਾਵੇਗਾ। ਯਾਤਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਸ੍ਰੀਨਗਰ ਹਵਾਈ ਅੱਡੇ ਤੇ 15 ਮਿੰਟ ਉਡਾਣ ਨੂੰ ਉੱਪਰ ਉਡਾਇਆ ਜਾਂਦਾ ਰਿਹਾ। ਜਦੋਂ ਇਸ ਜਹਾਜ਼ ਨੂੰ ਲੈਂਡਿੰਗ ਕਰਨ ਦੀ ਮਨਜੂਰੀ ਨਾ ਮਿਲੀ ਤਾਂ ਵਾਪਸ ਲਿਆਂਦਾ ਗਿਆ।