Saturday , June 25 2022

ਅੰਤਰਾਸ਼ਟਰੀ ਯਾਤਰੀਆਂ ਲਈ ਆਈ ਵੱਡੀ ਖੁਸ਼ਖਬਰੀ – ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ , ਇੰਡੀਆ ਦੀ ਜਨਤਾ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿੱਚ ਜਿੱਥੇ ਪਹਿਲਾਂ ਕਰੋਨਾ ਦੇ ਕਾਰਨ ਸਾਰੇ ਮੁਲਕਾਂ ਅਤੇ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਇਹ ਹਵਾਈ ਸੇਵਾਵਾਂ ਠੱਪ ਹੋਣ ਦੇ ਕਾਰਨ ਵੀ ਬਹੁਤ ਸਾਰੇ ਯਾਤਰੀਆਂ ਨੂੰ ਹਵਾਈ ਸਫ਼ਰ ਵਾਸਤੇ ਕਿਰਾਏ ਲਈ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ। ਜਿੱਥੇ ਅੰਤਰਰਾਸ਼ਟਰੀ ਉਡਾਨਾਂ ਨੂੰ ਭਾਰਤ ਵਿੱਚ ਮਾਰਚ 2020 ਵਿੱਚ ਬੰਦ ਕਰ ਦਿੱਤਾ ਗਿਆ ਸੀ ਉਥੇ ਹੀ ਕੁਝ ਖਾਸ ਸਮਝੌਤਿਆਂ ਤਹਿਤ ਕੁਝ ਖਾਸ ਉਡਾਣ ਨੂੰ ਚਲਾਇਆ ਜਾ ਰਿਹਾ ਹੈ। ਹੁਣ ਮੁੜ ਪੈਰਾਂ ਸਿਰ ਹੋਣ ਲਈ ਬਹੁਤ ਸਾਰੇ ਦੇਸ਼ਾਂ ਵੱਲੋਂ ਕਈ ਤਰ੍ਹਾਂ ਦੀਆਂ ਰਾਹਤ ਵੀ ਦਿੱਤੀਆਂ ਜਾ ਰਹੀਆਂ ਹਨ। ਹੁਣ ਅੰਤਰਾਸ਼ਟਰੀ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ। ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ , ਜਿਸ ਨਾਲ ਇੰਡੀਆ ਵਾਲਿਆ ਵਿੱਚ ਖੁਸ਼ੀ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਉਨ੍ਹਾਂ ਯਾਤਰੀਆਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਸੰਯੁਕਤ ਅਰਬ ਅਮੀਰਾਤ ਸਰਕਾਰ ਵੱਲੋਂ ਦਿੱਤੀ ਗਈ ਹੈ।

ਜਿੱਥੇ ਹੁਣ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਸਸਤੇ ਕਰਾਏ ਵਿਚ ਸਫ਼ਰ ਮੁਹਾਈਆ ਕਰਵਾਇਆ ਜਾ ਰਿਹਾ ਹੈ। ਜਿਸ ਵਾਸਤੇ ਏਅਰ ਅਰਬੀਆ ਦੀ ਇਕ ਉਡਾਣ ਵੱਲੋਂ ਸਸਤੀ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਸੁਣਦੇ ਹੀ ਭਾਰਤ ਆਉਣ ਜਾਣ ਵਾਲੇ ਯਾਤਰੀਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।

ਇਸ ਸਸਤੇ ਸਫ਼ਰ ਵਾਸਤੇ ਭਾਰਤ ਦੇ 13 ਸ਼ਹਿਰਾਂ ਲਈ ਹੁਣ ਯਾਤਰੀਆਂ ਨੂੰ ਆਉਣ-ਜਾਣ ਵਾਸਤੇ ਇਕ ਪਾਸੇ ਦੇ 5111 ਹਜ਼ਾਰ ਰੁਪਏ, ਸੰਯੁਕਤ ਅਰਬ ਅਮੀਰਾਤ ਦੀ ਕਰੰਸੀ ਦੇ ਅਨੁਸਾਰ 250 ਦਿਰਹਮ ਖਰਚ ਕਰਨੇ ਹੋਣਗੇ। ਇਸ ਸਬੰਧੀ ਟਰੈਵਲ ਏਜੰਟਾਂ ਵੱਲੋਂ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਭਾਰਤ ਜਾਣ ਵਾਸਤੇ ਹਵਾਈ ਕਿਰਾਇਆ ਘੱਟ ਹੋ ਗਿਆ ਹੈ। ਉਥੇ ਹੀ ਉਹ ਸੰਯੁਕਤ ਅਰਬ ਅਮੀਰਾਤ ਆਉਣ ਵਾਲੇ ਯਾਤਰੀਆਂ ਨੂੰ ਪੀ ਸੀ ਆਰ ਟੈਸਟ ਵੀ ਨਹੀਂ ਕਰਵਾਉਣਾ ਹੋਵੇਗਾ।

ਭਾਰਤੀ ਸ਼ਹਿਰਾਂ ਲਈ ਇਹ ਉਡਾਣ ਅਲ ਅਰਬੀਆ ਵਲੋ ਸ਼ੁਰੂ ਕੀਤੀ ਹੈ, ਉਹਨਾਂ ਵਿਚ ਦਿੱਲੀ,ਕੋਚੀ, ਤ੍ਰਿਵੇਂਦਰਮ, ਚੇਨ‍ਈ, ਕੋਯੰਬੂਰ ਅਤੇ ਨਾਗਪੁਰ, ਮੁੰਬਈ, ਹੈਦਰਾਬਾਦ, ਜੈਪੁਰ, ਬੈਂਗਲੁਰੂ, ਅਹਿਮਦਾਬਾਦ, ਗੋਵਾ, ਕਾਲੀਕਟ, ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਲ ਅਰਬੀਆ ਨੇ ਦੱਸਿਆ ਕਿ ਉਸਦੀ ਸ਼ਟਲ ਬੱਸ ਸੇਵਾ ਅਲ ਖੈਮਾਹ ਅਤੇ ਸ਼ਾਰਜਾਹ ਲਈ ਦਿਨ ਵਿੱਚ 3 ਵਾਰ ਚਲੇਗੀ। ਜਿਸ ਵਾਸਤੇ ਯਾਤਰੀਆਂ ਨੂੰ 30 ਦਿਰਹਮ ਚੁਕਾਉਣੇ ਹੋਣਗੇ।