Saturday , August 13 2022

ਅਸੈਂਬਲੀ ਨੇੜ ਧਮਾਕਾ 6 ਲੋਕਾਂ ਦੀ ਮੌਤ, 17 ਜ਼ਖਮੀ ……

ਅਸੈਂਬਲੀ ਨੇੜ ਧਮਾਕਾ 6 ਲੋਕਾਂ ਦੀ ਮੌਤ, 17 ਜ਼ਖਮੀ

ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਜਾਰਗੂਨ ਰੋਡ ‘ਚ ਹੋਏ ਇਕ ਜ਼ੋਰਦਾਰ ਧਮਾਕੇ ‘ਚ 4 ਪੁਲਸ ਕਰਮੀਆਂ ਸਣੇ 6 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ‘ਚ 17 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਮਲਾਵਰ ਨੇ ਬਲੂਚਿਸਤਾਨ ਅਸੈਂਬਲੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਸਖਤ ਸੁਰੱਖਿਆ ਹੋਣ ਦੇ ਕਾਰਨ ਉਹ ਹਮਲਾਵਰ ਅਸੈਂਬਲੀ ਤਕ ਨਹੀਂ ਪਹੁੰਚ ਸਕਿਆ। ਉਸ ਨੇ ਆਪਣੇ ਆਪ ਨੂੰ ਪੁਲਸ ਟਰੱਕ ਕੋਲ ਜਾ ਕੇ ਧਮਾਕੇ ਨਾਲ ਉਡਾ ਲਿਆ। ਜਿਸ ‘ਚ 4 ਪੁਲਸ ਕਰਮੀਆਂ ਸਣੇ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 17 ਲੋਕਾਂ ਜ਼ਖਮੀ ਹੋ ਗਏ।
PunjabKesari
ਦੱਸ ਦਈਏ ਕਿ ਅੱਜ ਹੀ ਬਲੂਚਿਸਤਾਨ ਦੇ ਮੁੱਖ ਮੰਤਰੀ ਨੇ ਅਸਤੀਫਾ ਸੌਂਪਿਆ ਸੀ। ਜਿਸ ਤੋਂ ਬਾਅਦ ਅਸੈਂਬਲੀ ਨੇੜੇ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਸੀ। ਇਹ ਧਮਾਕਾ ਅਸੈਂਬਲੀ ਤੋਂ 300 ਮੀਟਰ ਦੂਰੀ ‘ਤੇ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਨੇੜਲੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਫਿਲਹਾਲ ਪ੍ਰਸ਼ਾਸਨ ਨੇ ਇਸ ਇਲਾਕੇ ਦੇ ਸਾਰੇ ਰਾਸਤਿਆਂ ਨੂੰ ਬਲਾਕ ਕਰ ਦਿੱਤਾ ਹੈ। ਫਿਲਹਾਲ ਇਸ ਹਮਲੇ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ।