ਅਵਾਰਾ ਸਾਨ੍ਹ ਵੱਲੋਂ ਸਕੂਲ ’ਚ ਪੜ੍ਹਦੇ ਬੱਚੇ ਦਾ ਪਿੱਛਾ ਕਰਨ ’ਤੇ ਬੱਚੇ ਨੇ ਜਾਨ ਬਚਾਉਣ ਲਈ ਛੱਪੜ ਛਾਲ ਮਾਰ ਦਿੱਤੀ ਜਿਸ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇੱਥੋਂ ਦੇ ਨਜ਼ਦੀਕੀ ਪਿੰਡ ਦੇ ਸਰਕਾਰੀ ਹਾਈ ਸਕੂਲ ’ਚ ਪੌਦਿਆਂ ਨੂੰ ਪਾਣੀ ਦੇ ਰਹੇ ਬੱਚਿਆਂ ਨੂੰ ਅਚਾਨਕ ਇੱਕ ਭੂਸਰੇ ਸਾਨ੍ਹ ਨੇ ਟੱਕਰਾ ਮਾਰਨੀਆ ਸ਼ੂਰੂ ਕਰ ਦਿੱਤੀਆਂ, ਜਿਸ ਕਾਰਨ ਬੱਚਿਆ ’ਚ ਹਫੜਾ ਦਫੜੀ ਮੱਚ ਗਈ ਤੇ ਬੱਚੇ ਇੱਧਰ ਉੱਧਰ ਭੱਜਣ ਲੱਗੇ ਜਿਨ੍ਹਾਂ ’ਚੋਂ ਕਈ ਬੱਚਿਆ ਨੇ ਲੁੱਕ ਕੇ ਜਾਨ ਬਚਾਈ। ਸਕੂਲ ਦੇ ਸੱਤਵੀਂ ਜਮਾਤ ਦੇ ਮਨਦੀਪ ਸਿੰਘ ਦਾ ਸਾਨ੍ਹ ਨੇ ਪਿੱਛਾ ਨਾ ਛੱਡਿਆ ਅਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਨਾਲ ਲੱਗਦੇ ਛੱਪੜ ’ਚ ਛਾਲ ਮਾਰ ਦਿੱਤੀ ਜਿੱਥੇ ਉਸਦੀ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ’ਚ ਭਾਰੀ ਸੌਗ ਦੀ ਲਹਿਰ ਫੈਲੀ ਹੋਈ ਹੈ। ਅਵਾਰਾਂ ਪਸ਼ੂਆਂ ਦੀ ਫੇਟ ’ਚ ਅਨੇਕਾਂ ਦੁਰਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ ਵੀ ਸਰਕਾਰ ਇਸ ਸਮੱਸਿਆ ਦੇ ਨਿਜਾਤ ਲਈ ਗੰਭੀਰ ਨਹੀਂ ਹੋਈ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਘਟਨਾ ’ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਵਾਰਾ ਪਸ਼ੂਆਂ ਦੇ ਸੰਬੰਧੀ ਠੋਸ ਨੀਤੀ ਅਪਣਾਈ ਹੁੰਦੀ ਤਾਂ ਸ਼ਇਦ ਇਹ ਘਟਨਾ ਨਾ ਵਾਪਰਦੀ।ਜਦੋਂ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਨਗਰ ਨਿਗਮ ਵਲੋਂ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਕਹਾਵਤ ਵਾਂਗ ਇਕ ਦੋ ਦਿਨ ਕਾਰਵਾਈ ਕਰ ਕੇ ਸਾਨ੍ਹਾਂ ਨੂੰ ਕਾਬੂ ਕਰ ਕੇ ਗਊਸ਼ਾਲਾ ਭੇਜਿਆ ਜਾਂਦਾ ਹੈ ਪਰ ਬਾਅਦ ਵਿਚ ਜਾਂ ਤਾਂ ਇਹ ਸਾਨ੍ਹ ਮੁੜ ਛੱਡ ਦਿਤੇ ਜਾਂਦੇ ਹਨ ਜਾਂ ਫਿਰ ਹੋਰ ਸਾਨ੍ਹ ਆ ਜਾਂਦੇ ਹਨ
ਪਰ ਸ਼ਹਿਰ ਵਿਚ ਸਾਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਹੀ ਦਿਸਦੀ ਹੈ।ਦੁੱਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ, ਬੱਲਮ ਸਿੰਘ, ਹਰਮੇਲ ਸਿੰਘ ਕਲੀਪੁਰ, ਜੋਗਾ ਸਿੰਘ ਬੋਹਾ, ਮਹਿੰਦਰ ਸਿੰਘ ਸੈਦੇਵਾਲਾ ਨੇ ਇਸ ਦੁਰਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ।
