Saturday , June 25 2022

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਰਤਾ ਇਹ ਵੱਡਾ ਐਲਾਨ – ਇੰਡੀਆ ਲਈ ਚੰਗੀ ਖਬਰ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਇਨ੍ਹਾਂ ਸੂਬਿਆਂ ਦੀ ਸਿਆਸਤ ਕਾਫ਼ੀ ਗਰਮਾਈ ਹੋਈ ਹੈ । ਦੂਜੇ ਪਾਸੇ ਚੋਣਾਂ ਦਾ ਜ਼ਿਕਰ ਹੁਣ ਅਮਰੀਕਾ ਵਿੱਚ ਵੀ ਛਿੜ ਚੁੱਕਿਆ ਹੈ। ਦਰਅਸਲ ਜੋਅ ਬਾਈਡਨ ਵੱਲੋਂ 2024 ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਇਕ ਵੱਡਾ ਬਿਆਨ ਦਿੱਤਾ ਗਿਆ ਹੈ, ਕਿ ਜੇਕਰ ਦੋ ਹਜਾਰ ਚੌਵੀ ਵਿੱਚ ਉਹ ਦੁਬਾਰਾ ਇਸ ਚੋਟੀ ਦੇ ਅਹੁਦੇ ਦੇ ਵਿਚ ਲਈ ਕਿਸਮਤ ਅਜ਼ਮਾਉਂਦੇ ਹਨ ਤਾਂ ਉਨ੍ਹਾਂ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੀ ਹੋਵੇਗੀ । ਦਰਅਸਲ ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਦੇ ਵੱਲੋਂ ਆਪਣੇ ਕਾਰਜਕਾਲ ਦਾ ਇਕ ਸਾਲ ਪੂਰਾ ਹੋਣ ਮੌਕੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੇ ਲਈ ਇੱਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ।

ਜਿੱਥੇ ਰਾਸ਼ਟਰਪਤੀ ਨੇ ਕਮਲਾ ਹੈਰਿਸ ਦੇ ਕੰਮ ਤੇ ਅਸੰਤੁਸ਼ਟੀ ਸਬੰਧੀ ਉਨ੍ਹਾਂ ਨੂੰ ਦੁਬਾਰਾ ਮੌਕਾ ਦੇਣ ਦੇ ਪੱਤਰਕਾਰਾਂ ਦੇ ਸੁਆਲ ਤੇ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਹ 2024 ਵਿਚ ਇਸ ਚੋਟੀ ਦੇ ਅਹੁਦੇ ਲਈ ਦੁਬਾਰਾ ਕਿਸਮਤ ਅਜ਼ਮਾਉਣਗੇ ਤਾਂ ਉਪ-ਰਾਸ਼ਟਰਪਤੀ ਕਮਲਾ ਹੀ ਇਸ ਅਹੁਦੇ ਦੀ ਦਾਅਵੇਦਾਰ ਹੋਵੇਗੀ। ਜ਼ਿਕਰਯੋਗ ਹੈ ਕਿ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੀ ਅਤੇ ਭਾਰਤੀ ਮੂਲ ਨਾਲ ਸਬੰਧ ਰੱਖਣ ਵਾਲੀ ਪਹਿਲੀ ਔਰਤ ਹੈ ।

ਅੱਜ ਵ੍ਹਾਈਟ ਹਾਊਸ ਵਿਖੇ ਚੱਲ ਰਹੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਦੋਂ ਇਕ ਰਿਪੋਰਟਰ ਨੇ ਬਾਈਡੇਨ ਨੂੰ ਪੁੱਛਿਆ ਕਿ ਕੀ ਉਹ ਵ੍ਹਾਈਟ ਹਾਊਸ ਲਈ ਵੋਟਿੰਗ ਬਿੱਲ ਦੇ ਲਿਹਾਜ ਨਾਲ ਹੈਰਿਸ ਦੇ ਕੰਮ ਤੋਂਂਸੰਤੁਸ਼ਟ ਹਨ ਅਤੇ ਕੀ ਉਨ੍ਹਾਂ ਨੂੰ ਇਕ ਹੋਰ ਮੌਕਾ ਦੇਣਗੇ, ਤਾਂ ਅਮਰੀਕੀ ਰਾਸ਼ਟਰਪਤੀ ਨੇ ਸਪੱਸ਼ਟ ਜਵਾਬ ਦਿੱਤਾ, ‘ਹਾਂ ਅਤੇ ਹਾਂ।

ਰਾਸ਼ਟਰਪਤੀ ਨੇ ਕਿਹਾ, ‘ਪਹਿਲੀ ਗੱਲ ਤਾਂ ਮੇਰੇ ਨਾਲ ਉਹੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੇਗੀ ਅਤੇ ਦੂਜੀ ਗੱਲ ਮੈਂ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਅਤੇ ਉਹ ਵਧੀਆ ਕੰਮ ਕਰ ਰਹੀ ਹੈ।’ ਹੁਣ ਜਿੱਥੇ ਅਮਰੀਕਾ ਦੇ ਵਿੱਚ ਹੁਣ ਤਹਿ ਆਉਣ ਵਾਲੀਆਂ ਚੋਣਾਂ ਦਾ ਜ਼ਿਕਰ ਛਿੜ ਚੁੱਕਿਆ ਹੈ । ਸੋ ਵੇਖਣਾ ਬੇਹੱਦ ਦਿਲਚਸਪ ਹੋਵੇਗਾ ਕਿ ਜੇਕਰ ਜੋ ਬਾਈਡੇਨ 2024 ਦੀਆ ਚੋਣਾਂ ਵਿੱਚ ਹਿੱਸਾ ਲੈਂਦੇ ਹਨ ਤਾਂ ਕਿ ਉਨ੍ਹਾਂ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਹੋਣਗੇ ।