Friday , April 16 2021

ਅਮਰੀਕਾ ਤੋਂ ਵੀਜ਼ਿਆਂ ਦੇ ਬਾਰੇ ਚ ਆ ਗਈ ਇਹ ਵੱਡੀ ਤਾਜਾ ਖਬਰ , ਜਨਤਾ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਭਾਰਤੀ ਅਮਰੀਕਾ ਵਿਚ ਜਾ ਕੇ ਵਸੇ ਹੋਏ ਹਨ। ਉਥੇ ਹੀ ਬਹੁਤ ਸਾਰੇ ਲੋਕ ਅਮਰੀਕਾ ਜਾਣ ਦਾ ਸੁਪਨਾ ਵੇਖਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੀਆਂ ਗਈਆਂ ਕੁਝ ਪਾਬੰਦੀਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਸੁਪਨੇ ਅਧੂਰੇ ਰਹਿ ਗਏ ਸਨ। ਪਿਛਲੇ ਦਿਨੀ ਅਮਰੀਕਾ ਵਿੱਚ ਹੋਈਆ ਰਾਸ਼ਟਰਪਤੀ ਦੀਆਂ ਚੋਣਾਂ ਨੂੰ ਲੈ ਕੇ ਆਸ ਦੀ ਕਿਰਨ ਦਿਖਾਈ ਦਿੱਤੀ ਹੈ। ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।

ਜਿਨ੍ਹਾਂ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਅਮਰੀਕਾ ਤੋਂ ਵੀਜ਼ਿਆ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਕਾਰਨ ਲੋਕਾਂ ਵਿਚ ਖੁਸ਼ੀ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਨੂੰ ਰੱਦ ਕਰਦੇ ਹੋਏ , ਅਮਰੀਕਾ ਆਉਣ ਵਾਲੇ ਵਿਦੇਸ਼ੀ ਕਾਮਿਆਂ ਨੂੰ ਇਹ ਰਾਹਤ ਦੀ ਖਬਰ ਦਿੱਤੀ ਗਈ ਹੈ। ਪਹਿਲਾ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੇ ਇੱਕ ਸੰਘੀ ਜੱਜ ਨੇ H 1 B ਵੀਜ਼ਾ ਲਈ ਵਿਦੇਸ਼ੀ ਹੁਨਰਮੰਦ ਕਾਮਿਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕੀਤੀ ਗਈ ਸੀ।

ਵਿਦੇਸ਼ੀ ਕਾਮਿਆਂ ਦੀ ਭਰਤੀ ਕਰਨ ਵਾਲੀਆਂ ਕੰਪਨੀਆਂ ਤੇ ਕਈ ਤਰਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਨ। ਜਿਸ ਵਿੱਚ ਬਹੁਤ ਸਾਰੀਆਂ ਸੀਮਾਵਾਂ ਤੈਅ ਕੀਤੀਆਂ ਗਈਆਂ ਸਨ ਘੱਟੋ ਘੱਟ ਤਨਖਾਹ ਦੀ ਸ਼ਰਤ, ਵਿਸ਼ੇਸ਼ ਪੇਸ਼ੇ ਆਦਿ, ਜਿਸ ਦੇ ਤਹਿਤ ਯੋਗ ਕਾਮਿਆਂ ਨੂੰ ਵੀਜ਼ਾ ਨਹੀਂ ਮਿਲ ਪਾਉਂਦਾ ਸੀ। ਅਮਰੀਕਾ ਵਿਚ ਇਸ ਸਮੇਂ ਲਗਭਗ 6 ਲੱਖ ਐਚ 1 ਬੀ ਵੀਜ਼ਾ ਧਾਰਕ ਹਨ। ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਅਤੇ ਚੀਨ ਦੇ ਲੋਕ ਹਨ।

ਪਰ ਹੁਣ ਭਾਰਤ, ਚੀਨ ਦੇ ਤਕਨੀਕੀ ਪੇਸ਼ੇਵਰ ਕਾਮਿਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਹੁਣ ਅਮਰੀਕੀ ਸੂਬੇ ਕੈਲੇਫੋਰਨੀਆ ਦੇ ਜ਼ਿਲਾ ਜੱਜ ਜੈਫਰੀ ਵ੍ਹਾਈਟ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਪਾਰਦਰਸ਼ਤਾ ਦੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਕਰੋਨਾ ਮਹਾਂਵਾਰੀ ਕਰਕੇ ਨੌਕਰੀ ਤਬਦੀਲੀ ਜ਼ਰੂਰੀ ਸੀ ।ਇਸ ਕਰਕੇ ਟਰੰਪ ਪ੍ਰਸ਼ਾਸਨ ਨੇ ਕਾਫ਼ੀ ਪਹਿਲਾਂ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਨੂੰ ਅਕਤੂਬਰ ਵਿੱਚ ਸਿਰਫ ਪ੍ਰਕਾਸ਼ਿਤ ਕੀਤਾ ਗਿਆ ਸੀ। ਪਰ ਹੁਣ ਰੱਦ ਕੀਤੇ ਗਏ ਇਸ ਆਦੇਸ਼ ਕਾਰਨ ਭਾਰਤ ਅਤੇ ਚੀਨ ਦੇ ਤਕਨੀਕੀ ਪੇਸ਼ੇਵਰ ਕਾਮਿਆਂ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।