ਅਮਰੀਕਾ ਤੋਂ ਟਰੰਪ ਬਾਰੇ ਪਹਿਲੀਵਾਰ ਆ ਗਈ ਅਜਿਹੀ ਖਬਰ ਸੁਣ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ , ਇਸ ਦੇ ਨਾਲ ਵੱਖ ਵੱਖ ਦੇਸ਼ਾਂ ਦੀ ਆਰਥਿਕ ਵਿਵਸਥਾ ਤੇ ਬਹੁਤ ਬੂਰਾ ਪ੍ਰਭਾਵ ਪਿਆ ਹੈ । ਇਸ ਕਰੋਨਾ ਮਹਾਂਮਾਰੀ ਦੇ ਸਮੇਂ ਦੇ ਵਿਚ ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋਏ ਹਨ । ਜਿਸ ਕਾਰਨ ਬਹੁਤ ਸਾਰੇ ਲੋਕ ਇਸ ਮਹਾਂਮਾਰੀ ਦੇ ਕਾਰਨ ਗ਼ਰੀਬੀ ਰੇਖਾ ਤੋਂ ਵੀ ਨੀਚੇ ਆ ਗਏ । ਜਿੱਥੇ ਇਸ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ, ਉੱਥੇ ਹੀ ਲੋਕਾਂ ਦੀਆਂ ਜੇਬਾਂ ਤੇ ਵੀ ਇਸ ਮਹਾਂਮਾਰੀ ਦਾ ਖਾਸਾ ਅਸਰ ਪਿਆ । ਪਰ ਇਸ ਮਹਾਂਮਾਰੀ ਦੇ ਕਾਰਨ ਡੋਨਾਲਡ ਟਰੰਪ ਦੀ ਆਰਥਿਕ ਸਥਿਤੀ ਤੇ ਏਨਾ ਅਸਰ ਪਿਆ ਕਿ ਉਹ ਹੁਣ ਅਰਬਪਤੀਆਂ ਦੀ ਗਿਣਤੀ ਦੇ ਵਿਚ ਵੀ ਨਹੀਂ ਆਉਂਦੇ ਹਨ ।

ਜੀ ਹਾਂ ਹੁਣ ਡੋਨਾਲਡ ਟਰੰਪ ਅਰਬਪਤੀਆਂ ਦੀ ਗਿਣਤੀ ਵਿੱਚੋਂ ਬਾਹਰ ਹੋ ਚੁੱਕੇ ਹਨ । ਦਰਅਸਲ 2020 ਦੀਆਂ ਚੋਣਾਂ ਦੇ ਵਿਚੋਂ ਹਾਰਨ ਤੋਂ ਬਾਅਦ ਤੇ ਡੋਨਾਲਡ ਟਰੰਪ ਦਾ ਦੁਬਾਰਾ ਰਾਸ਼ਟਰਪਤੀ ਬਣਨ ਦਾ ਸੁਪਨਾ ਪੂਰਾ ਨਾ ਹੋਣ ਦੇ ਕਾਰਨ ਹੁਣ ਡੋਨਾਲਡ ਟਰੰਪ ਅਰਬਪਤੀਆਂ ਦੀ ਸੂਚੀ ਵਿੱਚੋਂ ਬਾਹਰ ਹੋ ਗਏ ਹਨ । 25 ਸਾਲਾ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਦੇ 400 ਅਰਬਪਤੀਆਂ ਦੀ ਸੂਚੀ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਬਾਹਰ ਹੋ ਗਏ ਹਨ ।

ਫੋਰਬਸ ਮੈਗਜ਼ੀਨ ਦੀ ਹਾਲ ਹੀ ਵਿੱਚ ਜਾਰੀ ਕੀਤੀ ਸੂਚੀ ਦੇ ਅਨੁਸਾਰ ਅਜਿਹਾ 25 ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਜਦੋਂ ਡੋਨਾਲਡ ਟਰੰਪ ਦਾ ਨਾਮ ਅਰਬਪਤੀਆਂ ਦੀ ਸੂਚੀ ਦੇ ਵਿੱਚ ਨਾ ਆਇਆ ਹੋਵੇ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਅਜਿਹਾ ਕੋਰੋਨਾ ਮਹਾਂਮਾਰੀ ਦੇ ਕਾਰਨ ਭਾਰੀ ਨੁਕਸਾਨ ਦੇ ਕਾਰਨ ਹੀ ਹੋਇਆ ਹੈ । ਟਰੰਪ ਦੀ ਸੰਪਤੀ ਹੁਣ 250 ਕਰੋੜ ਡਾਲਰ ਹੈ ਅਤੇ ਇਸ ਸੂਚੀ ਵਿਚ ਰਹਿਣ ਲਈ ਉਨ੍ਹਾਂ ਦੀ ਸੰਪਤੀ 40 ਕਰੋੜ ਡਾਲਰ ਘੱਟ ਹੋ ਗਈ। ਇਸ ਘਾਟੇ ਦੇ ਕਾਰਨ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਅਰਬਪਤੀਆਂ ਦੀ ਸੂਚੀ ਦੇ ਵਿਚੋਂ ਬਾਹਰ ਹੋ ਚੁੱਕਿਆ ਹੈ । ਇਸ ਵਿਚ ਕਿਹਾ ਗਿਆ ਹੈ ਕਿ ਸਾਲ 2016 ਵਿਚ ਜਦੋਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ, ਉਦੋਂ ਉਨ੍ਹਾਂ ਕੋਲ ਕਰਜ਼ਾ ਹਟਾਉਣ ਦੇ ਬਾਅਦ 350 ਕਰੋੜ ਡਾਲਰ ਦੀ ਸੰਪਤੀ ਸੀ।

ਉਹ ਅਮਰੀਕਾ ਦੇ ਪ੍ਰਸਿੱਧ ਰੀਅਲ ਅਸਟੇਟ ਕਾਰੋਬਾਰੀ ਹਨ। ਸਾਲ 2020 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਉਹ ਹਾਰ ਗਏ ਸਨ। ਬੇਸ਼ੱਕ ਡੋਨਾਲਡ ਟਰੰਪ ਦੇ ਵੱਲੋਂ ਚੋਣਾਂ ਦੇ ਵਿੱਚ ਹੋਈ ਧਾਦਾਲੀ ਨੂੰ ਲੈ ਕੇ ਬਾਰ ਬਾਰ ਇਲਜ਼ਾਮ ਲਗਾਏ ਜਾ ਰਹੇ ਸਨ ,ਪਰ ਫਿਰ ਵੀ ਅਮਰੀਕਾ ਦੇ ਵਿਚ ਹੋਈਆਂ ਚੋਣਾਂ ਅਨੁਸਾਰ ਜੋ ਬਿਡੇਨ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ ਗਿਆ ਸੀ । ਤੇ ਹੁਣ ਇਸੇ ਵਿਚਕਾਰ ਡੋਨਾਲਡ ਟਰੰਪ ਜੋ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਹਨ ਉਨ੍ਹਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਕਿ ਡੋਨਾਲਡ ਟਰੰਪ ਦਾ ਨਾਮ ਅਰਬਪਤੀਆਂ ਦੀ ਸੂਚੀ ਵਿੱਚੋਂ ਬਾਹਰ ਨਿਕਲ ਚੁੱਕਿਆ ਹੈ ।