Monday , November 29 2021

ਅਮਰੀਕਾ ਤੋਂ ਆਈ ਵੱਡੀ ਖਬਰ ਪੰਜਾਬੀਆਂ ਨੂੰ ਲੱਗ ਗਈਆਂ ਮੌਜਾਂ – ਧੜਾ ਧੜ ਹੋਣਗੇ ਪੱਕੇ

ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਵਸੇ ਹੋਏ ਹਨ। ਤੇ ਉੱਥੇ ਹੀ ਹਰ ਕੋਈ ਵਿਦੇਸ਼ ਜਾਣ ਦਾ ਸੁਪਨਾ ਦੇਖਦਾ ਹੈ। ਲੋਕ ਵਿਦੇਸ਼ਾਂ ਵਿੱਚ ਆਪਣੇ ਘਰਾਂ ਦੀਆਂ ਮ-ਜ਼-ਬੂ-ਰੀ-ਆਂ ਨੂੰ ਪੂਰਾ ਕਰਨ ਲਈ ਜਾਂਦੇ ਹਨ ਤੇ ਕੁਝ ਲੋਕ ਉਨ੍ਹਾਂ ਦੇਸ਼ਾਂ ਦੀ ਚਕਾਚੌਂਧ ਨੂੰ ਲੈ ਕੇ ਉਹਨਾਂ ਦੇਸ਼ਾਂ ਵਿਚ ਖਿੱਚੇ ਚਲੇ ਜਾਂਦੇ ਹਨ। ਬਹੁਤ ਸਾਰੇ ਪੰਜਾਬੀਆਂ ਵੱਲੋਂ ਅਣਥੱਕ ਮਿਹਨਤ ਸਦਕਾ ਵਿਦੇਸ਼ਾਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿਚ ਉੱਚ ਅਹੁਦਿਆਂ ਉੱਤੇ ਪੰਜਾਬੀਆਂ ਦੇ ਸ਼ਾਮਲ ਹੋਣ ਨੂੰ ਲੈ ਕੇ ਪੰਜਾਬੀਆਂ ਵਿੱਚ ਵਧੇਰੇ ਖੁਸ਼ੀ ਵੀ ਪਾਈ ਜਾਂਦੀ ਹੈ।

ਵਿਦੇਸ਼ਾਂ ਵਿੱਚ ਜਾ ਕੇ ਪੰਜਾਬੀ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ। ਜਿਸ ਨਾਲ ਪੰਜਾਬੀਆਂ ਦਾ ਸੀਨਾ ਫਖ਼ਰ ਨਾਲ ਚੌੜਾ ਹੋ ਜਾਂਦਾ ਹੈ। ਵਿਦੇਸ਼ੀ ਸਰਕਾਰਾਂ ਵੱਲੋਂ ਵੀ ਪੰਜਾਬੀਆਂ ਨੂੰ ਪੂਰਾ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ। ਹੁਣ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਪੰਜਾਬੀਆਂ ਦੀਆਂ ਮੌਜਾਂ ਲੱਗ ਗਈਆਂ ਹਨ। ਜਿੱਥੇ ਮੁੜ ਪੰਜਾਬੀ ਧੜਾ-ਧੜ ਪੱਕੇ ਹੋਣਗੇ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਬਹੁਤ ਸਾਰੀਆਂ ਨੀਤੀਆਂ ਵਿਚ ਤ-ਬ-ਦੀ-ਲੀ ਕੀਤੀ ਗਈ ਹੈ। ਜਿਸ ਦਾ ਸਭ ਤੋਂ ਵਧੇਰੇ ਫਾਇਦਾ ਪੰਜਾਬੀਆਂ ਨੂੰ ਹੋਣ ਜਾ ਰਿਹਾ ਹੈ।

ਹੁਣ ਨਵਾਂ ਬਿੱਲ ਪਾਸ ਕਰਕੇ ਬਣਾਏ ਗਏ ਕਾਨੂੰਨ ਦੇ ਸਦਕਾ ਹਰ ਸਾਲ ਗਰੀਨ ਕਾਰਡ ਮਿਲਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿੱਚ 35 % ਵਾਧਾ ਹੋ ਜਾਵੇਗਾ। ਜਿਸ ਦੇ ਅਨੁਸਾਰ ਹਰ ਸਾਲ ਦੇ ਵਿੱਚ 3 ਲੱਖ 75 ਹਜਾਰ ਨਵੇਂ ਗਰੀਨ ਕਾਰਡ ਜਾਰੀ ਕੀਤੇ ਜਾਣਗੇ। ਇਸ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ 80,000 ਡਿਗਰੀ ਧਾਰਕਾਂ ਨੂੰ ਗਰੀਨ ਕਾਰਡ ਦਿੱਤਾ ਜਾਵੇਗਾ ਇਨ੍ਹਾਂ ਵਿੱਚੋਂ, 78,000 ਵਰਕਰ ਪਹਿਲੀ ਤਰਜੀਹ ਵਾਲੇ ਹੋਣਗੇ। ਰੋਜ਼ਗਾਰ ਦੇ ਅਧਾਰ ਤੇ ਅਮਰੀਕੀ ਗਰੀਨ ਕਾਰਡ ਹਾਸਲ ਕਰਨ ਵਾਲੇ ਪੰਜਾਬੀ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ। ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਮੁਤਾਬਕ ਹੁਣ ਉਨ੍ਹਾਂ ਦੀ ਉਡੀਕ ਖ-ਤ-ਮ ਹੋ ਜਾਵੇਗੀ।

ਰੋਜਾਨਾ ਇਕੋਨਾਮਿਕ ਟਾਇਮਸ ਵੱਲੋਂ ਪ੍ਰਕਾਸ਼ਿਤ ਪ੍ਰਿਯੰਕਾ ਸੰਗਾਨੀ ਦੀ ਰਿਪੋਰਟ ਅਨੁਸਾਰ 2020 ਵਿੱਚ ਰੋਜ਼ਗਾਰ ਦੇ ਅਧਾਰ ਤੇ ਅਮਰੀਕੀ ਗਰੀਨ ਕਾਰਡ ਦੀ ਉਡੀਕ ਕਰਨ ਵਾਲਿਆਂ ਦਾ ਬੈਕਲਾਗ 12 ਲੱਖ ਅਰਜ਼ੀਆਂ ਤੋਂ ਵੀ ਜ਼ਿਆਦਾ ਹੋ ਚੁੱਕਾ ਸੀ। ਜਿਨ੍ਹਾਂ ਵਿਚ 68% ਭਾਰਤੀ ਵੀ ਸ਼ਾਮਲ ਹਨ। ਕੁੱਝ ਕੇਸਾਂ ਵਿਚ 80 ਤੋਂ 150 ਸਾਲ ਤੱਕ ਇੰਤਜ਼ਾਰ ਕਰਨ ਲਈ ਵੀ ਕਿਹਾ ਗਿਆ ਸੀ। ਪਹਿਲੀ ਤਰਜੀਹ ਵਾਲੇ ਵਰਕਰਾਂ ਵਿੱਚ ਆਸਧਾਰਣ ਯੋਗਤਾ ਵਾਲੇ ਪ੍ਰਵਾਸੀ, ਯੂਨੀਵਰਸਿਟੀ ਪ੍ਰੋਫੈਸਰ ਅਤੇ ਖੋਜ, ਬਹੁਰਾਸ਼ਟਰੀ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀ ਅਤੇ ਪ੍ਰ-ਬੰ-ਧ-ਕ ਸ਼ਾਮਲ ਹੁੰਦੇ ਹਨ। ਅਮਰੀਕੀ ਪ੍ਰਸ਼ਾਸਨ ਇਨ੍ਹਾਂ ਨੂੰ ਗਰੀਨ ਕਾਰਡ ਦੇਣ ਵੇਲੇ ਸਭ ਤੋਂ ਵੱਧ ਤਰਜੀਹ ਦਿੰਦਾ ਹੈ।