Tuesday , November 30 2021

ਅਮਰੀਕਾ ਜਾ ਕੇ ਪੱਕੇ ਰਹਿਣ ਦੇ ਚਾਹਵਾਨਾਂ ਲਈ ਆਈ ਵੱਡੀ ਖੁਸ਼ਖਬਰੀ – ਬਾਈਡੇਨ ਨੇ ਕਰਤਾ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਵਿਸ਼ਵ ਵਿਚ ਸਭ ਤੋਂ ਸ਼ਕਤੀ ਸ਼ਾਲੀ ਦੇਸ਼ ਅਮਰੀਕਾ ਦੇ ਵਿਚ ਰਾਸ਼ਟਰਪਤੀ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਸੁਧਰਨ ਲੱਗ ਪਏ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲਏ ਗਏ ਸਨ ਜਿਸ ਨੂੰ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਖ਼ਾਰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਬਹੁਤ ਸਾਰੇ ਫ਼ੈਸਲੇ ਲਏ ਗਏ ਹਨ ਜਿਨ੍ਹਾਂ ਵਿੱਚੋਂ ਕੁਝ ਦਾ ਸਬੰਧ ਵੀਜ਼ਾ ਸਬੰਧੀ ਨੀਤੀਆਂ ਨਾਲ ਵੀ ਹੈ। ਜ਼ਿਕਰ ਯੋਗ ਹੈ ਕਿ ਟਰੰਪ ਵੱਲੋਂ ਪੇਸ਼ੇਵਰ ਲੋਕਾਂ ਦੇ ਲਈ ਵੀਜ਼ਾ ਸਬੰਧੀ ਨਿਯਮਾਂ ਵਿਚ ਸਖ਼ਤ ਬਦਲਾਅ ਕੀਤੇ ਗਏ ਸਨ

ਜਿਸ ਨੂੰ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਆਪਣੇ ਇੱਕ ਆਦੇਸ਼ ਅਨੁਸਾਰ ਸੁਧਾਰਦੇ ਹੋਏ ਅਮਰੀਕਾ ਆਉਣ ਦੇ ਪੇਸ਼ੇ ਵਰ ਲੋਕਾਂ ਵਾਸਤੇ ਵੀਜ਼ੇ ਦੀ ਪ੍ਰਕਿਰਿਆ ਨੂੰ ਥੋੜਾ ਆਸਾਨ ਕਰ ਦਿੱਤਾ ਹੈ। ਹੁਣ ਅਮਰੀਕਾ ਵਿੱਚ ਬਾਈਡੇਨ ਵੱਲੋਂ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵੀਆਂ ਨੀਤੀਆਂ ਕਾਰਨ ਲੋਕਾਂ ਵਿੱਚ ਬਹੁਤ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ। ਟਰੰਪ ਵੱਲੋਂ 2020 ਵਿੱਚ ਲਗਾਈਆਂ ਗਈਆਂ ਵੀਜ਼ਾ ਰੋਕਾ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਹਟਾ ਦਿੱਤਾ ਗਿਆ ਹੈ।

ਕਿਉਂਕਿ ਲਾਗੂ ਕੀਤਾ ਗਿਆ ਇਹ ਹੁਕਮ ਅਮਰੀਕਾ ਦੇ ਨਿਵਾਸੀਆਂ ਲਈ ਸ-ਮੱ-ਸਿ-ਆ-ਵਾਂ ਪੈਦਾ ਕਰਨ ਵਾਲਾ ਸੀ। ਕਿਉਂਕਿ ਇਨ੍ਹਾਂ ਰੋਕਾਂ ਦੇ ਕਾਰਨ ਦੇਸ਼ ਅੰਦਰ ਪਹਿਲਾਂ ਹੀ ਲੋਕਾਂ ਨੂੰ ਆਰਥਿਕ ਮੰ-ਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਨ੍ਹਾਂ ਹਟਾਈਆਂ ਗਈਆਂ ਰੋਕਾਂ ਦੇ ਕਾਰਨ ਗੈਰ ਪ੍ਰਵਾਸੀ ਕਾਮਿਆਂ ਨੂੰ ਅਮਰੀਕਾ ਆਉਣ ਵਿੱਚ ਅਸਾਨੀ ਹੋ ਗਈ ਹੈ। ਜੋ ਅਮਰੀਕਾ ਦੀ ਆਰਥਿਕ ਸਥਿਤੀ ਵਿੱਚ ਅਹਿਮ ਰੋਲ ਅਦਾ ਕਰਨਗੇ। ਕਿਉਂਕਿ ਕੋਰੋਨਾ ਕਾਰਨ ਹੋਈ ਬੇਰੁਜ਼ਗਾਰੀ ਦੇ ਦੌਰ ਵਿੱਚ ਅਮਰੀਕੀ ਕਰਮਚਾਰੀਆਂ ਦੇ ਹਿਤਾਂ ਨੂੰ ਬਚਾਉਣਾ ਜ਼ਰੂਰੀ ਹੈ।

ਇਸ ਲਈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵੀਜ਼ਾ ਰੋਕਾ ਨੂੰ ਹਟਾਉਂਦੇ ਹੋਏ ਅਰਥ ਵਿਵਸਥਾ ਨੂੰ ਮੁੜ ਪੈਰਾਂ-ਸਿਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਰੋਕਾਂ ਦੇ ਕਾਰਨ ਹੀ ਅਮਰੀਕਾ ਦੇ ਨਾਗਰਿਕ ਅਤੇ ਜਾਇਜ਼ ਸਥਾਨਕ ਨਿਵਾਸੀਆਂ ਨੂੰ ਆਪਣੇ ਪਰਿਵਾਰਾਂ ਨਾਲ ਮਿਲਣ ਤੋਂ ਰੋਕਿਆ ਗਿਆ। ਜਿਸ ਦਾ ਬਹੁਤ ਜ਼ਿਆਦਾ ਅਸਰ ਅਮਰੀਕੀ ਕਾਰੋਬਾਰਾਂ ਉਪਰ ਪਿਆ ਹੈ।