ਅਮਰੀਕਾ ਚ ਜੋਅ ਬਾਈਡੇਨ ਨੇ ਕੱਚੇ ਬੰਦਿਆਂ ਲਈ ਆਉਂਦਿਆਂ ਹੀ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਅਮਰੀਕਾ ਦੇਸ਼ ਦੇ ਅੰਦਰ ਇਸ ਸਮੇਂ ਇੱਕ ਨਵੀਂ ਸ਼ੁਰੂਆਤ ਹੋ ਚੁੱਕੀ ਹੈ। ਇਸ ਸ਼ੁਰੂਆਤ ਦੇ ਅਧੀਨ ਕਈ ਤਰ੍ਹਾਂ ਦੇ ਕਾਰਜਕਾਰੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਅਮਰੀਕਾ ਅੰਦਰ ਪਿਛਲੇ ਕੁਝ ਸਾਲਾਂ ਦੌਰਾਨ ਆਈਆਂ ਹੋਈਆਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾ ਸਕੇ। ਅਜਿਹੇ ਦੌਰਾਨ ਅਮਰੀਕਾ ਸਭ ਤੋਂ ਵੱਡੀ ਪ੍ਰੇਸ਼ਾਨੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਜਿਸ ਤੋਂ ਬਚਾਅ ਕਰਨ ਦੇ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਏ ਗਏ ਕੁਝ ਫੈਸਲਿਆਂ ਨੂੰ ਵੀ ਪਲਟਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਜਿਥੇ ਆਪਣਾ ਅਹੁਦਾ ਸਾਂਭਦੇ ਸਾਰ ਹੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਮੀਗ੍ਰੇਸ਼ਨ ਮਾਮਲੇ ਸੰਬੰਧੀ ਕੁਝ ਫੈਸਲੇ ਲਏ ਹਨ ਜਿਨ੍ਹਾਂ ਦੇ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦੇਸ ਨਿਕਾਲੇ ਉਪਰ 100 ਦਿਨਾਂ ਦੇ ਲਈ ਰੋਕ ਲਗਾਉਣੀ ਸ਼ਾਮਲ ਹੈ। ਅਮਰੀਕਾ ਦੇ ਬਣੇ ਨਵੇਂ ਰਾਸ਼ਟਰਪਤੀ ਜੋ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਕੁੱਝ ਘੰਟੇ ਬਾਅਦ ਵੀ ਇਸ ਸਬੰਧੀ ਕਾਰਜਕਾਰੀ ਹੋਮਲੈਂਡ ਸਕਿਊਰਟੀ ਸੈਕਟਰੀ ਡੇਵਿਡ ਪੇਕੋਸਕੇ ਵੱਲੋਂ ਇਸ ਸਬੰਧੀ ਇੱਕ ਲਿਖਤੀ ਪੱਤਰ ਜਾਰੀ ਕੀਤਾ ਗਿਆ ਹੈ,

ਜਿਸ ਵਿੱਚ 100 ਦਿਨ ਲਈ ਰੋਕ ਲਗਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਜਿਸ ਵਿੱਚ ਨਵੇਂ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਮੁੜ ਸਮੀਖਿਆ ਕੀਤੀ ਜਾਵੇਗੀ। ਦੇਸ਼ ਅੰਦਰ ਹਾਲਾਤਾਂ ਨੂੰ ਵੇਖਦੇ ਹੋਏ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਕੁਝ ਨਵੀਆਂ ਨੀਤੀਆਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਇਸ ਲਈ ਵਿਭਾਗ ਨੂੰ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਡੇਵਿਡ ਪੇਕੋਸਕੇ ਅਨੁਸਾਰ ਸੰਯੁਕਤ ਰਾਜ ਨੂੰ ਦੱਖਣ ਪੱਛਮੀ ਸਰਹੱਦ ਤੇ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਲਈ ਵਿਭਾਗ ਨੂੰ ਸੁਰੱਖਿਅਤ, ਕਾਨੂੰਨੀ, ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਜਨਤਕ ਦਿਸ਼ਾ-ਨਿਰਦੇਸ਼ ਅਪਣਾਉਣ ਦੀ ਜ਼ਰੂਰਤ ਹੈ। ਜੋਅ ਬਾਈਡਨ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਆਪਣੇ ਦਫਤਰ ਦੇ ਪਹਿਲੇ ਦਿਨ ਹੀ ਕਈ ਇਮੀਗ੍ਰੇਸ਼ਨ ਸੁਧਾਰ ਦੇ ਪ੍ਰਸਤਾਵ ਜਾਰੀ ਕੀਤੇ ਗਏ। ਜੋ ਡੋਨਾਲਡ ਟਰੰਪ ਦੀਆਂ ਕੱਟੜ ਇਮੀਗ੍ਰੇਸ਼ਨ ਨੀਤੀਆਂ ਦੇ ਉਲਟ ਹਨ। ਇਸ ਤੋਂ ਇਲਾਵਾ ਟਰੰਪ ਵੱਲੋਂ ਜਾਰੀ ਕੀਤੀਆਂ ਗਈਆਂ ਤੇ ਇਮੀਗ੍ਰੇਸ਼ਨ ਨੀਤੀਆਂ ਦੀ ਅਲੋਚਨਾ ਵੀ ਕੀਤੀ ਗਈ। ਜੋ ਲੋਕਾਂ ਲਈ ਸਹੀ ਸਾਬਤ ਨਹੀਂ ਹੋਈਆ। ਜਿਸ ਕਾਰਨ 600 ਤੋਂ ਵੱਧ ਪਰਵਾਸੀ ਬੱਚੇ ਦਸੰਬਰ ਤੱਕ ਆਪਣੇ ਮਾਪਿਆਂ ਤੋਂ ਦੂਰ ਹੋ ਗਏ।