Sunday , June 26 2022

ਅਨੋਖੀ ਖਬਰ : 85 ਸਾਲਾਂ ਦੇ ਬਜ਼ੁਰਗ ਨੇ ਕਰਤਾ ਏਨੀ ਵੱਡੀ ਉਮਰ ਚ ਇਹ ਕਾਰਨਾਮਾ ਸਾਰੇ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਨੇ ਕਿ ਦੁਨੀਆਂ ਵਿੱਚ ਸਿੱਖਿਆ ਅਜਿਹੀ ਚੀਜ਼ ਹੈ ਜੋ ਕਦੇ ਵੀ ਖਤਮ ਨਹੀਂ ਹੁੰਦੀ। ਇਨਸਾਨ ਜਿੰਨਾ ਚਾਹੇ ਉਨ੍ਹਾਂ ਸਿੱਖ ਸਕਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਇਨਸਾਨ ਸਾਰੀ ਜ਼ਿੰਦਗੀ ਇਕ ਸਟੂਡੈਂਟ ਰਹਿੰਦਾ ਹੈ, ਸਿੱਖਿਆ ਦੀ ਕੋਈ ਵੀ ਸੀਮਾ ਨਹੀਂ ਹੈ ਅਤੇ ਇਨਸਾਨ ਇਸ ਨੂੰ ਕਿਸੇ ਵੀ ਉਮਰ ਵਿੱਚ ਹਾਸਲ ਕਰ ਸਕਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਅਜੇਹੇ ਕਾਰਨਾਮੇਂ ਕਰਕੇ ਵਿਖਾ ਦਿੱਤੇ ਜਾਂਦੇ ਹਨ ਜਿਸ ਬਾਰੇ ਕੁਝ ਲੋਕਾਂ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਹੁਣ ਇਥੇ ਇਕ 85 ਸਾਲਾਂ ਦੇ ਬਜ਼ੁਰਗ ਨੇ ਕਰਤਾ ਏਨੀ ਵੱਡੀ ਉਮਰ ਵਿਚ ਇਹ ਕੰਮ ਜਿਸ ਕਾਰਨ ਸਾਰੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਕਿਸਤਾਨ ਦੇ ਕਸਬਾ ਮਸਤੁੰਗ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 85 ਸਾਲਾ ਬਜ਼ੁਰਗ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ 85 ਸਾਲਾ ਬਜ਼ੁਰਗ ਦਾ ਨਾਮ ਹੈਬਤੁੱਲਾ ਹਲੀਮੀ ਹੈ ਜੋ ਕਿ ਕਸਬਾ ਮਸਤੁੰਗ ਦਾ ਰਹਿਣ ਵਾਲਾ ਹੈ। ਉਸ ਵੱਲੋਂ ਇਸ ਉਮਰ ਵਿੱਚ ਇਹ ਉਪਲਬਧੀ ਹਾਸਲ ਕਰਕੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਲਈ ਪ੍ਰੇਰਿਤ ਕੀਤਾ ਹੈ। ਇਸ ਵਿਅਕਤੀ ਨੇ ਆਪਣੀ ਪੜ੍ਹਾਈ ਫਿਰ ਤੋਂ 2005 ਦੇ ਵਿੱਚ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਹੈਬਤੁੱਲਾ ਹਲੀਮੀ ਪੁਲਸ ਵਿਭਾਗ ਤੋਂ ਡੀ. ਐੱਸ. ਪੀ. ਦੇ ਅਹੁਦੇ ਤੋਂ ਰਿਟਾਇਰ ਹੋਏ ਸਨ।

ਹੁਣ ਉਨ੍ਹਾਂ ਵੱਲੋਂ ਇਹ ਸਿੱਧ ਕਰ ਦਿੱਤਾ ਗਿਆ ਹੈ ਕਿ ਉਮਰ ਪੜ੍ਹਾਈ ਵਿਚ ਕਦੇ ਵੀ ਰੁਕਾਵਟ ਨਹੀਂ ਬਣਦੀ ਹੈ। ਹੈਬਤੁੱਲਾ ਹਲੀਮੀ ਵੱਲੋਂ ਹੁਣ ਪੀ ਐਚ ਡੀ ਕਰਨ ਦਾ ਵਿਸ਼ਾ ਆਧੁਨਿਕ ਪੁਲਿਸ ਦਾ ਰਿਹਾ ਹੈ। ਜਿਸ ਉਪਰ ਉਸ ਵੱਲੋਂ ਪੀ ਐਚ ਡੀ ਕੀਤੀ ਗਈ ਹੈ। ਉੱਥੇ ਹੀ ਉਨ੍ਹਾਂ ਨੂੰ ਪੀ ਐਚ ਡੀ ਕਰਨ ਤੇ ਇਹ ਡਿਗਰੀ ਪ੍ਰਦਾਨ ਕਰਨ ਵਾਸਤੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਲੋਚਿਸਤਾਨ ਦੇ ਰਾਜਪਾਲ ਅਹਿਮਦ ਆਗਾ ਵੀ ਪਹੁੰਚੇ ਹੋਏ ਸਨ।

ਜਿਨ੍ਹਾਂ ਵੱਲੋਂ ਇਸ ਬਜੁਰਗ ਨੂੰ ਸਾਲਾਨਾ ਸਮਾਗਮ ਵਿੱਚ ਇਹ ਪੀ ਐਚ ਡੀ ਦੀ ਡਿਗਰੀ ਦਿੱਤੀ ਗਈ ਹੈ। ਜਿੱਥੇ ਰਾਜਪਾਲ ਵੱਲੋਂ ਬੜੇ ਹੀ ਸਨਮਾਨ ਦੇ ਨਾਲ ਉਨ੍ਹਾਂ ਨੂੰ ਇਹ ਡਿਗਰੀ ਪ੍ਰਦਾਨ ਕੀਤੀ ਗਈ ਉਥੇ ਹੀ ਉਨ੍ਹਾਂ ਨੂੰ ਆਪਣੇ ਗਲੇ ਲਗਾ ਕੇ ਮੁਬਾਰਕਬਾਦ ਦਿੱਤੀ ਗਈ ਹੈ। ਇਸ ਡਿਗਰੀ ਵੰਡ ਸਮਾਗਮ ਵਿੱਚ ਹੈਬਤੁੱਲਾ ਹਲੀਮੀ ਛੜੀ ਦੇ ਸਹਾਰੇ ਪਹੁੰਚੇ ਸਨ ਅਤੇ ਮੰਚ ਉਪਰ ਜਾਣ ਲਈ ਉਹਨਾਂ ਨੇ ਛੜੀ ਅਤੇ ਲੋਕਾਂ ਦੀ ਸਹਾਇਤਾ ਲਈ।