Tuesday , November 29 2022

ਅਨੁਸ਼ਕਾ ਨੇ ਆਪਣੇ ਵਿਆਹ ‘ਚ ਨਿਭਾਇਆ ਲੁਧਿਆਣਾ ਦੀ ਜਸਲੀਨ ਨਾਲ ਕੀਤਾ ਵਾਅਦਾ..

‘ਦਿਨ ਸ਼ਗਨਾਂ ਦਾ ਚੜ੍ਹਿਆ, ਆਓ ਸਖੀਓ ਨੀ ਵਿਹੜਾ ਸਜਿਆ…।’ ਲਾਈਟ ਪਿੰਕ ਰੰਗ ਦੇ ਲਹਿੰਗੇ ‘ਚ ਸਜੀ  ਅਦਾਕਾਰਾ  ਅਨੁਸ਼ਕਾ ਸ਼ਰਮਾ ਜਿਵੇਂ ਹੀ ਸਟੇਜ ‘ਤੇ ਪੁੱਜੀ ਤਾਂ ਇਟਲੀ ਦਾ ਰਿਜ਼ੋਰਟ ਪੰਜਾਬੀ ਲੋਕਗੀਤ ਨਾਲ ਗੂੰਜ ਉਠਿਆ। ਦਿਲਕਸ਼ ਆਵਾਜ਼ ਸੀ ਲੁਧਿਆਣਾ ਦੀ ਜਸਲੀਨ ਰਾਇਲ ਦੀ। ਇਸ ਗੀਤ ਦੇ ਬੋਲ ਨੀਰਜ ਰਾਜਵਤਦੇ ਹਨ। ਅਨੁਸ਼ਕਾ ਨੇ ਜਸਲੀਨ ਰਾਇਲ ਨਾਲ ਆਪਣਾ ਕੀਤਾ ਹੋਇਆ ਵਾਅਦਾ ਨਿਭਾਇਆ। ਅਨੁਸ਼ਕਾ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ

Anushka Ludhiana Jasleen
ਕਿ ਜਦੋਂ ਇਹ ਵਿਆਹ ਹੋਵੇਗਾ ਤਾਂ ਉਹ ਇਹੀ ਗੀਤ ਲਾਵੇਗੀ। ਇਹ ਗੀਤ ਲੁਧਿਆਣਾ ਦੀ ਜਸਲੀਨ ਰਾਇਲ ਨੇ ਅਨੁਸ਼ਕਾ ਲਈ ਫਿਲਮ ‘ਫਿਲੌਰੀ’ ‘ਚ ਗਾਇਆ ਸੀ। ਪਹਿਲੀ ਵਾਰ ਇਸ ਨੂੰ ਸੁਣ ਕੇ ਅਨੁਸ਼ਕਾ ਕਾਫੀ ਭਾਵੁਕ ਹੋਈ ਸੀ। ਜਸਲੀਨ ਨੇ ਮੁੰਬਈ ‘ਚ ਇੱਕ ਇੰਟਰਵਿਊ ‘ਚ ਦੱਸਿਆ, ”ਅਨੁਸ਼ਕਾ ‘ਫਿਲੌਰੀ’ ਫਿਲਮ ਦੀ ਨਿਰਮਾਤਾ ਵੀ ਹੈ ਤੇ ਜਦੋਂ ਫਿਲਮ ਦਾ ਇਹ ਗੀਤ ਉਨ੍ਹਾਂ ਨੇ ਸੁਣਿਆ ਤਾਂ ਕਾਫੀ ਪ੍ਰਭਾਵਿਤ ਹੋਈ। ਉਸ ਸਮੇਂ ਉਸ ਨੇ ਕਿਹਾ ਸੀ, ‘ਇਹ ਗੀਤ ਬਹੁਤ ਪਿਆਰਾ ਹੈ।

Anushka Ludhiana Jasleen

ਮੈਂ ਜਦੋਂ ਵੀ, ਜਿਥੇ ਵੀ ਵਿਆਹ ਕਰਾਂਗੀ, ਤੇਰਾ ਹੀ ਗੀਤ ਵੱਜੇਗਾ। ਜਸਲੀਨ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਅਨੁਸ਼ਕਾ ਨੇ ਆਪਣਾ ਵਾਅਦਾ ਨਿਭਾਇਆ।” ਅਨੁਸ਼ਕਾ ਦੇ ਸਟੇਜ ‘ਤੇ ਪੁੱਜਣ ਤੋਂ ਬਾਅਦ ਜਦੋਂ ਵਿਰਾਟ ਨੇ ਉਸ ਦਾ ਹਥ ਫੜ੍ਹ ਕੇ ਕੁਝ ਦੇਰ ਗੱਲਬਾਤ ਕੀਤੀ ਤਾਂ ਉਸ ਸਮੇਂ ਵੀ ਇਹੀ ਗੀਤ ਵੱਜਦਾ ਰਿਹਾ। ਜਸਲੀਨ ਦੀ ਮਾਂ ਬਬਲੀ ਕੌਰ ਨੇ ਕਿਹਾ, ”ਜਦੋਂ ਮੈਂ ਵਿਆਹ ਦੀ ਵੀਡੀਓ ਫੇਸਬੁੱਕ ‘ਤੇ ਦੇਖੀ ਤਾਂ ਮੇਰੇ ਮੂੰਹ ‘ਚੋਂ ਇਹੀ ਗੱਲ ਨਿਕਲੀ- ਜਸਲੀਨ ਬਿਊਟੀਫੁੱਲ ਸਾਂਗ ਫਾਰ ਬਿਊਟੀਫੁੱਲ ਬ੍ਰਾਈਡ।” ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇਟਲੀ ਦੇ ਫਲੋਰੈਂਸ ਸ਼ਹਿਰ ‘ਚ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ ‘ਚ ਸੱਤ ਫੇਰੇ ਲਏ। ਇਟਲੀ ‘ਚ ਹੋਏ ਇਸ ਗੁੱਪ-ਚੁੱਪ ਵਿਆਹ ਤੋਂ ਬਾਅਦ ਅਨੁਸ਼ਕਾ ਤੇ ਵਿਰਾਟ ਮੁੰਬਈ ਸਥਿਤ ਇਕ ਸੀ-ਫੇਸਿੰਗ ਅਪਾਰਟਮੈਂਟ ‘ਚ ਸ਼ਿਫਟ ਹੋ ਜਾਣਗੇ।

Anushka Ludhiana Jasleen

ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਲਾੜੀ ਆਪਣਾ ਘਰ ਛੱਡ ਕੇ ਸਹੁਰੇ ਚਲੀ ਜਾਂਦੀ ਹੈ ਪਰ ਇੱਥੇ ਉਲਟਾ ਹੋਵੇਗਾ, ਕਿਉਂਕਿ ਵਿਰਾਟ ਆਪਣਾ ਦਿੱਲੀ ਸਥਿਤ ਘਰ ਛੱਡ ਕੇ ਹੁਣ ਅਨੁਸ਼ਕਾ ਸ਼ਰਮਾ ਨਾਲ ਰਹਿਣਗੇ। ਜੋੜੀ ਦੇ ਨਵੇਂ ਘਰ ਦੀ ਜਾਣਕਾਰੀ ਆਰਕੀਟੈਕਚਰਲ ਡਾਈਜੈਸਟ ਨੇ ਦਿੱਤੀ ਹੈ। ਵਿਰਾਟ ਤੇ ਅਨੁਸ਼ਕਾ ਦਾ ਨਵਾਂ ਘਰ ਵਰਲੀ ਦੇ ਓਮਕਾਰ 1973 ਟਾਵਰ ‘ਚ ਸਥਿਤ ਹੈ। 29 ਸਾਲਾ ਕ੍ਰਿਕਟਰ ਨੇ 7171 ਵਰਗਫੁੱਟ ਦਾ ਇਹ ਲਗਜ਼ਰੀ ਅਪਾਰਟਮੈਂਟ ਸਾਲ 2016 ‘ਚ 34 ਕਰੋੜ ਰੁਪਏ ‘ਚ ਖਰੀਦਿਆ ਸੀ। ਇਹ ਆਲੀਸ਼ਾਨ ਘਰ ਸਾਰੀਆਂ ਸਹੂਲਤਾਂ ਨਾਲ ਭਰਪੂਰ ਹੋਵੇਗਾ। ਮੈਗਜ਼ੀਨ ਮੁਤਾਬਕ ਇਸ ਬਿਲਡਿੰਗ ‘ਚ ਪਾਲਤੂ ਜਾਨਵਰਾਂ ਲਈ ਸਪਾ, ਫਿਟਨੈੱਸ ਤੇ ਸਪੋਰਟਸ ਨਾਲ ਜੁੜੀਆਂ ਸਹੂਲਤਾਂ ਹੋਣਗੀਆਂ। ਪਾਰਟੀ ਹੋਸਟ ਕਰਨ ਲਈ ਟੈਰਿਸ ਤੇ ਬੱਚਿਆਂ ਦੇ ਖੇਡਣ ਲਈ ਝੂਲਾ ਘਰ, ਪੂਲ ਤੇ ਪਲੇਅ ਗਰਾਊਂਡ ਹੋਵੇਗਾ।

Anushka Ludhiana Jasleen

ਅਨੁਸ਼ਕਾ ਫਿਲਹਾਲ ਆਪਣੀ ਫੈਮਿਲੀ ਨਾਲ ਬਦਰੀਨਾਥ ਟਾਵਰਜ਼ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਉਹ ਵਿਰਾਟ ਨਾਲ 4 ਬੀ ਐਂਚ ਕੇ ਅਪਾਰਟਮੈਂਟ ‘ਚ ਸ਼ਿਫਟ ਹੋ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਦੱਖਣੀ ਅਫਰੀਕਾ ਟੂਰ ਤੋਂ ਵਾਪਸ ਆਉਣ ਤੋਂ ਬਾਅਦ ਇਹ ਜੋੜਾ ਆਪਣੇ ਨਵੇਂ ਘਰ ‘ਚ ਸ਼ਿਫਟ ਹੋ ਜਾਵੇਗਾ।