ਅਣਜਾਣੇ ਚ 6 ਸਾਲਾਂ ਦਾ ਬੱਚਾ 12 ਹਜਾਰ ਸਾਲ ਪੁਰਾਣੀ ਇਸ ਚੀਜ ਨਾਲ ਖੇਡ ਰਿਹਾ ਸੀ – ਫਿਰ ਹੋ ਗਈ ਦੁਨੀਆਂ ਦੀ ਵੱਡੀ ਖੋਜ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਵਿੱਚ ਕੁਝ ਅਜਿਹੇ ਅਜੀਬੋ ਗਰੀਬ ਮਾਮਲੇ ਵਾਪਰ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ । ਹਰ ਰੋਜ਼ ਹੀ ਅਸੀਂ ਅਜੀਬੋ ਗ਼ਰੀਬ ਮਾਮਲਿਆਂ ਦੇ ਨਾਲ ਜੁੜੀਆਂ ਹੋਈਆ ਖ਼ਬਰਾਂ ਨੂੰ ਵੇਖਦੇ ਅਤੇ ਸੁਣਦੇ ਆਂ । ਜਿਨ੍ਹਾਂ ਤੇ ਬਹੁਤ ਸਾਰੇ ਲੋਕ ਯਕੀਨ ਨਹੀਂ ਕਰਦੇ । ਕਿਉਂ ਕਿ ਅਜਿਹੇ ਮਾਮਲੇ ਮਨੁੱਖ ਦੀ ਆਮ ਜ਼ਿੰਦਗੀ ਤੋਂ ਕਿਤੇ ਹੀ ਵੱਖ ਹੁੰਦੇ ਹਨ । ਇਸੇ ਦੇ ਚੱਲਦੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇਕ ਛੋਟਾ ਜਿਹਾ ਬੱਚਾ ਖੇਡ ਰਿਹਾ ਸੀ । ਪਰ ਇਸੇ ਦੌਰਾਨ ਖੇਡਦੇ ਹੋਏ ਇਸ ਬੱਚੇ ਨੂੰ ਇਕ ਅਜਿਹੀ ਚੀਜ਼ ਮਿਲੀ, ਜਿਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ । ਇਹ ਚੀਜ ਕੋਈ ਆਮ ਚੀਜ਼ ਨਹੀਂ , ਸਗੋਂ 12 ਹਜਾਰ ਸਾਲ ਪੁਰਾਣੀ ਚੀਜ਼ ਹੈ ।

ਤੇ ਜੋ ਵੀ ਇਸ ਬਾਰੇ ਸੁਣ ਰਿਹਾ ਹੈ ਉਸ ਦੀ ਇੱਛਾ ਲਗਾਤਾਰ ਵਧ ਰਹੀ ਹੈ ਕਿ ਉਹ ਇਸ ਚੀਜ਼ ਨੂੰ ਜਾ ਕੇ ਦੇਖੇ । ਜ਼ਿਕਰਯੋਗ ਹੈ ਕਿ ਅਜਿਹੀਆਂ ਚੀਜ਼ਾਂ ਨੂੰ ਲੱਭਣ ਦੇ ਲਈ ਕਈ ਵਾਰ ਸਪੈਸ਼ਲ ਟੀਮਾਂ ਵੀ ਤਿਆਰ ਕਰਨੀਆਂ ਪੈਂਦੀਆਂ ਹਨ। ਪਰ ਕਈ ਵਾਰ ਕੁਝ ਪੁਰਾਣੀਆਂ ਚੀਜ਼ਾਂ ਅਚਾਨਕ ਹੀ ਮਿਲ ਜਾਂਦੀਆਂ ਹਨ । ਅਜਿਹਾ ਹੀ ਹੋਇਆ ਯੂਨਾਈਟਿਡ ਸਟੇਟ ਦੇ ਮਿਸ਼ੀਗਨ ਦੇ ਵਿਚ । ਜਿੱਥੇ ਇੱਕ ਛੇ ਸਾਲਾਂ ਦੇ ਬੱਚੇ ਨੇ ਅਚਾਨਕ ਬਾਰਾਂ ਹਜਾਰ ਸਾਲ ਪੁਰਾਣੇ ਇੱਕ ਜੀਵ ਦੀ ਖੋਜ ਕਰ ਦਿੱਤੀ ਹੈ । ਇਨ੍ਹਾਂ ਜੀਵਾਂ ਦੀ ਪ੍ਰਜਾਤੀ ਹੁਣ ਦੁਨੀਆਂ ਦੇ ਵਿੱਚੋਂ ਖ਼ਤਮ ਹੋ ਚੁੱਕੀ ਹੈ । ਇਹ ਖੋਜ ਯੂਲੀਅਨ ਨਾਮ ਦੇ ਇਕ ਛੇ ਸਾਲਾ ਬੱਚੇ ਨੇ ਕੀਤੀ ਹੈ । ਜੋ ਆਪਣੇ ਪਿਤਾ ਦੇ ਨਾਲ ਡਾਇਨਾਸੋਰ ਹਿੱਲ ਨੇਚਰ ਪ੍ਰਿਸਰਵ ਦੇ ਵਿਚ ਘੁੰਮਣ ਆਇਆ ਸੀ । ਮਾਮਲਾ ਬੀਤੇ ਮਹੀਨੇ ਦਾ ਹੈ ।

ਜਿੱਥੇ ਯੂਲੀਅਨ ਆਪਣੇ ਪਰਿਵਾਰ ਦੇ ਨਾਲ ਰਿਜ਼ਰਵ ਦੇ ਵਿਚ ਗਿਆ ਸੀ । ਜਿੱਥੇ ਉਹ ਖੇਡ ਸੀ ਤੇ ਉਸ ਨੂੰ ਖੇਡਦੇ ਹੋਏ ਇੱਕ ਵਿਸ਼ਾਲ ਪੱਥਰ ਦਾ ਟੁਕੜਾ ਮਿਲਿਆ । ਜਦ ਯੂਲੀਅਨ ਦੇ ਪਿਤਾ ਨੇ ਉਸ ਦੇ ਹੱਥਾਂ ਦੇ ਵਿੱਚ ਇਸ ਅਜੀਬ ਪੱਥਰ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਇਹ ਕੁਝ ਹੋਰ ਹੀ ਹੈ । ਅਸਲ ਦੇ ਵਿਚ ਇਹ ਕੋਈ ਪੱਥਰ ਨਹੀਂ , ਬਲਕਿ ਮਾਸਟੋਡੋਨਸ ਨਾਮ ਦਾ ਇੱਕ ਜਾਨਵਰ ਸੀ । ਜੋ ਅੱਜ ਤੋਂ ਬਾਰਾਂ ਸਾਲ ਪਹਿਲਾਂ ਧਰਤੀ ਤੇ ਰਹਿਣ ਵਾਲਾ ਜੀਵ ਸੀ । ਇਹ ਜੀਵ 12 ਹਜ਼ਾਰ ਸਾਲ ਪਹਿਲਾਂ ਧਰਤੀ ਤੇ ਹੀ ਘੁੰਮਦੇ ਹੁੰਦੇ ਸੀ ਤੇ ਬਾਰਾਂ ਹਜਾਰ ਸਾਲ ਨੌਰਥ ਅਤੇ ਸੈਂਟਰਲ ਅਮਰੀਕਾ ਦੇ ਵਿਚ ਇਹ ਜੀਵ ਪਾਏ ਜਾਂਦੇ ਸਨ ।

ਹਜ਼ਾਰਾਂ ਸਾਲ ਪਹਿਲਾਂ ਇਹ ਗਾਇਬ ਹੋ ਚੁੱਕੇ ਸਨ । ਜ਼ਿਕਰਯੋਗ ਹੈ ਕਿ ਇਹ ਅੱਜ ਦੇ ਹਾਥੀਆਂ ਵਰਗੇ ਨਜ਼ਰ ਆਉਂਦੇ ਸੀ । ਜਿਨ੍ਹਾਂ ਦੀ ਹਾਈਟ 9 ਫੁੱਟ 5 ਇੰਚ ਤੱਕ ਹੋ ਸਕਦੀ ਸੀ। ਇਸ ਤੋਂ ਇਲਾਵਾ ਇਨ੍ਹਾਂ ਦਾ ਵਜ਼ਨ 11 ਟਨ ਤੱਕ ਦਾ ਹੋ ਸਕਦਾ ਸੀ । ਯੂਨੀਅਨ ਦੇ ਪਰਿਵਾਰ ਨੇ ਇਸ ਨੂੰ ਮਿਊਜ਼ੀਅਮ ਦੇ ਵਿੱਚ ਦਾਨ ਦੇ ਦਿੱਤਾ। ਮਿੳੂਜ਼ੀਅਮ ਦੇ ਗਾਈਡ ਦਾ ਕਹਿਣਾ ਹੈ ਕਿ ਏਨੇ ਸਾਲ ਪੁਰਾਣੇ ਫਾਸਿਲ ਨੂੰ ਇੰਨੇ ਚੰਗੇ ਹਾਲਾਤ ਵਿੱਚ ਦੇਖ ਕੇ ਯਕੀਨ ਨਹੀਂ ਹੋ ਰਿਹਾ । ਉਨ੍ਹਾਂ ਕਿਹਾ ਇਸ ਤੇ ਹੋਰ ਖੋਜ ਕਰ ਕੇ ਹੋਰ ਤੱਥ ਇਕੱਠੇ ਕੀਤੇ ਜਾਣਗੇ ।