Monday , November 29 2021

ਅਚਾਨਕ ਹੋਈ ਇਸ ਮਹਾਨ ਪੰਜਾਬੀ ਸਖਸ਼ੀਅਤ ਦੀ ਮੌਤ, ਦੇਸ਼ ਵਿਦੇਸ਼ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਆਏ ਦਿਨ ਹੀ ਸੁਣਨ ਵਿਚ ਮਿਲ ਰਹੀਆਂ ਦੁੱਖ ਭਰੀਆ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਸਾਲ ਦੇ ਇਨ੍ਹਾਂ ਦੋ ਮਹੀਨਿਆਂ ਵਿੱਚ ਅਜਿਹੇ ਹਾਦਸੇ ਸਾਹਮਣੇ ਆਏ ਹਨ,ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਫ਼ਿਲਮੀ ਜਗਤ , ਧਾਰਮਿਕ ਜਗਤ, ਰਾਜਨੀਤਿਕ ਜਗਤ ਤੇ ਖੇਲ ਜਗਤ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਇਕ ਤੋਂ ਬਾਅਦ ਇਕ ਮਹਾਨ ਸ਼ਖਸੀਅਤਾਂ ਸਾਡੇ ਤੋਂ ਦੂਰ ਹੋ ਗਈਆਂ।

ਆਏ ਦਿਨ ਹੀ ਇਸ ਤਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਉਸ ਨੂੰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ। ਕਿਉਂਕਿ ਇੱਕ ਤੋਂ ਬਾਅਦ ਇੱਕ ਇਹ ਮਹਾਨ ਸਖਸੀਅਤਾਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ। ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਕੁਝ ਲੋਕ ਕਰੋਨਾ ਦੀ ਭੇਟ ਚੜ੍ਹੇ, ਕੁਝ ਸੜਕ ਹਾਦਸਿਆਂ ਤੇ ਬਿਮਾਰੀਆਂ ਕਾਰਨ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸੰਸਾਰ ਤੋਂ ਜਾਣ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਪੰਜਾਬ ਦੀ ਇਕ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਧਾਰਮਿਕ ਜਗਤ ਤੋਂ ਇਕ ਵਾਰ ਫਿਰ ਤੋਂ ਸੋਗ ਦੀ ਖਬਰ ਸਾਹਮਣੇ ਆਈ ਹੈ । ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਸਖ਼ਸ਼ੀਅਤਾਂ ਸਾਡੇ ਤੋਂ ਵਿਛੜ ਗਈਆਂ ਹਨ। ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕਪੂਰ ਢੇਪੁਰ ਅੱਡਾ ਕਠਾਰ ਦੇ ਸੰਚਾਲਕ ਸੰਤ ਸੁਰਿੰਦਰ ਦਾਸ ਜੀ ਦੇ ਅਕਾਲ ਚਲਾਣੇ ਦੀ ਖਬਰ ਸਾਹਮਣੇ ਆਈ ਹੈ। 8 ਫ਼ਰਵਰੀ 1960 ਨੂੰ ਜਨਮੇ ਸੰਤ ਸੁਰਿੰਦਰ ਦਾਸ ਜੀ 61 ਸਾਲਾਂ ਦੇ ਸਨ।

ਉਹਨਾਂ ਦਾ ਦਿਹਾਂਤ ਐਤਵਾਰ ਨੂੰ ਦਿਲ ਦਾ ਦੌ-ਰਾ ਪੈਣ ਕਾਰਨ ਹੋਇਆ ਹੈ। ਉਹ ਜਲੰਧਰ ਦੇ ਪਟੇਲ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਣ ਦਾਸ, ਡੇਰਾ ਚਕਲਾਦੀਆਂ ਦੇ ਸੰਤ ਗੁਰਬਚਨ ਦਾਸ, ਡੇਰਾ ਸ਼ਾਮਚੁਰਾਸੀ ਦੇ ਸੰਤ ਹਰਚਰਨ ਦਾਸ, ਕਪੂਰਥਲਾ ਤੇ ਸ਼ੈਸ਼ਨ ਜੱਜ ਕਿਸ਼ੋਰ ਕੁਮਾਰ, ਕਠਾਰ ਹਸਪਤਾਲ ਦੇ ਮੈਨੇਜਰ ਰੇਸ਼ਮ ਸਿੰਘ ਭੱਟੀ, ਨਾਇਬ ਤਸੀਲਦਾਰ ਮਨੋਹਰ ਲਾਲ ਤੇ ਹੋਰ ਕਈ ਪੁਲਸ ਤੇ ਪ੍ਰਸ਼ਾਸਨ ਅਧਿਕਾਰੀ ਤੁਰੰਤ ਆਸ਼ਰਮ ਪੁੱਜੇ ਗਏ। ਉਨ੍ਹਾਂ ਦਾ ਸੰਸਕਾਰ 9 ਮਾਰਚ ਦੁਪਿਹਰੇ 1 ਵਜੇ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕਪੂਰ ਢੇਪੁਰ ਅੱਡਾ ਕਠਾਰ ਵਿਖੇ ਕੀਤਾ ਜਾਵੇਗਾ। ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਦੇ ਪ੍ਰਧਾਨ ਬਾਬਾ ਨਿਰਮਲ ਦਾਸ ਨੇ ਸੰਤ ਸੁਰਿੰਦਰ ਦਾਸ ਦੇ ਅਕਾਲ ਚਲਾਣੇ ਨੂੰ ਰਵਿਦਾਸੀਆ ਕੌਮ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ।