Thursday , August 5 2021

ਅਚਾਨਕ ਹੁਣ ਦੀਪ ਸਿੱਧੂ ਨੇ ਕੀਤੇ ਲਾਲ ਕਿਲੇ ਦੀ ਘਟਨਾ ਬਾਰੇ ਇਹ ਵੱਡੇ ਖੁਲਾਸੇ

ਆਈ ਤਾਜਾ ਵੱਡੀ ਖਬਰ

26 ਜਨਵਰੀ ਤੇ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿਲੇ ਤੇ ਹੋਈ ਘਟਨਾ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਇਸ ਘਟਨਾ ਦੇ ਵਿੱਚ ਬਹੁਤ ਸਾਰੇ ਲੋਕ ਅਤੇ ਪੁਲਿਸ ਵਾਲੇ ਵੀ ਜ਼ਖਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਸ ਪ੍ਰਸ਼ਾਸਨ ਵੱਲੋਂ ਕਈ ਲੋਕਾਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਹਨ। ਕਿਸਾਨ ਆਗੂਆਂ ਵੱਲੋਂ ਕਈ ਦਿਨ ਪਹਿਲਾਂ ਹੀ 26 ਜਨਵਰੀ ਨੂੰ ਟ੍ਰੈਕਟਰ ਪਰੇਡ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ। ਪੁਲਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਗੱਲ ਬਾਤ ਤੋਂ ਬਾਅਦ ਹੀ ਰੋਡ ਮੈਪ ਤਿਆਰ ਕੀਤਾ ਗਿਆ ਸੀ

ਜਿਸ ਉਪਰ ਕਿਸਾਨਾਂ ਨੂੰ ਟ੍ਰੈਕਟਰ ਪਰੇਡ ਕਰਨ ਦੀ ਆਗਿਆ ਦਿੱਤੀ ਗਈ ਸੀ। 26 ਜਨਵਰੀ ਦੀ ਹੋਈ ਘਟਨਾ ਲਈ ਅਦਾਕਾਰ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹੁਣ ਅਚਾਨਕ ਦੀਪ ਸਿੱਧੂ ਵੱਲੋਂ ਲਾਲ ਕਿਲੇ ਦੀ ਘਟਨਾ ਬਾਰੇ ਕਈ ਵੱਡੇ ਖੁਲਾਸੇ ਕੀਤੇ ਗਏ ਹਨ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਟ੍ਰੈਕਟਰ ਪਰੇਡ ਕੀਤੀ ਗਈ ਸੀ। ਜਿਸ ਦੌਰਾਨ ਕੁਝ ਲੋਕ ਲਾਲ ਕਿਲੇ ਤੇ ਚਲੇ ਗਏ ਸਨ ਅਤੇ ਜਿਨ੍ਹਾਂ ਵੱਲੋਂ ਉਥੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ ਸੀ।

ਇਸ ਘਟਨਾ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕੁਝ ਦੇ ਖ਼ਿਲਾਫ਼ ਪਰਚੇ ਦਰਜ ਕੀਤੇ ਗਏ। ਇਸ ਘਟਨਾ ਲਈ ਲੋਕਾਂ ਨੂੰ। ਭ-ੜ-ਕਾ-ਉ-ਣ। ਦਾ ਦੋ-ਸ਼ ਅਦਾਕਾਰ ਦੀਪ ਸਿੱਧੂ ਤੇ ਲਗਾਇਆ ਹੈ। ਹੁਣ ਦੀਪ ਸਿੱਧੂ ਵੱਲੋਂ ਸੋਸ਼ਲ ਮੀਡੀਆ ਦੇ ਜਰੀਏ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਮੇਰੇ ਖਿਲਾਫ ਝੂਠ ਫੈਲਾਇਆ ਜਾ ਰਿਹਾ ਹੈ ਤਾਂ ਜੋ ਲੋਕ ਮੇਰੇ ਨਾਲ ਨਫਰਤ ਕਰਨ। ਉਨ੍ਹਾਂ ਕਿਹਾ ਕਿ ਮੈਂ ਇਸ ਸੰਘਰਸ਼ ਦੀ ਖਾਤਿਰ ਚੁੱਪ ਸੀ

ਕਿ ਇਸ ਸੰਘਰਸ਼ ਦੇ ਉੱਪਰ ਕੋਈ ਅਸਰ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਜਦੋਂ ਮੈਂ ਲਾਲ ਕਿਲੇ ਅੱਗੇ ਪਹੁੰਚਿਆ ਸੀ ਤਾਂ ਮੇਰੇ ਜਾਣ ਤੋਂ ਪਹਿਲਾਂ ਹੀ ਲੋਕ ਲਾਲ ਕਿਲੇ ਅੰਦਰ ਦਾਖਲ ਹੋ ਚੁੱਕੇ ਸਨ। ਪਰ ਕਿਸੇ ਵੱਲੋਂ ਵੀ ਸਰਕਾਰੀ ਸੰਪਤੀ ਨੂੰ ਕੋਈ ਨੁ-ਕ-ਸਾ-ਨ ਨਹੀਂ ਪਹੁੰਚਾਇਆ ਗਿਆ। ਸਾਡਾ ਮਕਸਦ ਸਰਕਾਰ ਨੂੰ ਇਹ ਦਰਸਾਉਣਾ ਸੀ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ। ਕਿਉਂਕਿ ਸਰਕਾਰ ਵੱਲੋਂ ਕਈ ਵਾਰ ਸਾਡਾ ਅ-ਪ-ਮਾ-ਨ ਕੀਤਾ ਗਿਆ ਹੈ। ਦੀਪ ਸਿੱਧੂ ਨੇ ਕਿਹਾ ਕਿ ਭਾਰਤੀ ਕਿਸਾਨ

ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਨੇ ਇਸ ਸਾਰੀ ਘਟਨਾ ਲਈ ਮੈਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜੋ ਲੋਕ ਮੈਨੂੰ ਗੱਦਾਰ ਦਾ ਸਰਟੀਫਿਕੇਟ ਦੇ ਰਹੇ ਹਨ ਅਗਰ ਮੈਂ ਉਨ੍ਹਾਂ ਦੀਆਂ ਪਰਤਾਂ ਖੋਲਣ ਤੇ ਆਇਆ, ਤਾਂ ਉਨ੍ਹਾਂ ਨੂੰ ਦਿੱਲੀ ਤੋਂ ਭੱਜਣ ਲਈ ਰਾਹ ਵੀ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਾਡੇ ਤੇ ਮਾਣ ਹੋਣਾ ਚਾਹੀਦਾ ਸੀ ਕਿ ਅਸੀਂ ਅਜਿਹਾ ਕੰਮ ਕੀਤਾ।