Thursday , October 21 2021

ਅਚਾਨਕ ਹੁਣੇ ਹੁਣੇ ਮੋਦੀ ਸਰਕਾਰ ਨੇ 15 ਫਰਵਰੀ ਤੱਕ ਕਰਤਾ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਵਾਜਾਈ ਦੇ ਵਾਸਤੇ ਜ਼ਿਆਦਾਤਰ ਲੋਕਾਂ ਵੱਲੋਂ ਸੜਕੀ ਮਾਰਗ ਦੀ ਵਰਤੋਂ ਕੀਤੀ ਜਾਂਦੀ ਹੈ। ਦੂਰੀ ਚਾਹੇ ਛੋਟੀ ਹੋਵੇ ਜਾਂ ਵੱਡੀ ਮਨੁੱਖ ਸੜਕੀ ਮਾਰਗ ਦੀ ਵਰਤੋਂ ਕਰਕੇ ਆਪਣੀ ਮੰਜ਼ਿਲ ਉੱਪਰ ਪਹੁੰਚ ਜਾਂਦਾ ਹੈ। ਆਵਾਜਾਈ ਦੇ ਇਸ ਮਾਰਗ ਰਾਹੀਂ ਮਨੁੱਖ ਕਈ ਤਰਾਂ ਦੇ ਪੜਾਅ ਪਾਰ ਕਰਦਾ ਹੋਇਆ ਆਪਣੀ ਮੰਜਿਲ ‘ਤੇ ਪੁੱਜਦਾ ਹੈ।

ਇਸ ਲੰਬੇ ਸਫਰ ਦੌਰਾਨ ਕਈ ਸਾਰੇ ਟੋਲ ਪਲਾਜ਼ੇ ਵੀ ਆਉਂਦੇ ਹਨ ਜਿਥੇ ਟੋਲ ਅਦਾ ਕਰਕੇ ਹੀ ਅਸੀਂ ਅੱਗੇ ਜਾ ਸਕਦੇ ਹਾਂ। ਸਰਕਾਰ ਵੱਲੋਂ ਬੀਤੇ ਸਮੇਂ ਇਹ ਐਲਾਨ ਕਰਦੇ ਹੋਏ ਫਾਸਟੈਗ ਨੂੰ ਸਾਰੇ ਚਾਰ ਪਹੀਏ ਅਤੇ ਉਸ ਤੋਂ ਉਪਰ ਵਾਲੇ ਵਾਹਨਾਂ ਉਪਰ ਲਾਗੂ ਕੀਤਾ ਗਿਆ ਸੀ ਤਾਂ ਜੋ ਟੋਲ ਪਲਾਜ਼ਿਆਂ ਵਿਚੋਂ ਲੰਘਣ ਵੇਲੇ ਸਮੇਂ ਦੀ ਬੱਚਤ ਕੀਤੀ ਜਾ ਸਕੇ। ਇਸ ਦੌਰਾਨ ਸਰਕਾਰ ਨੇ ਆਖਿਆ ਸੀ ਕਿ 1 ਜਨਵਰੀ 2021 ਤੱਕ ਪੂਰੇ ਦੇਸ਼ ਦਾ 100 ਫੀਸਦੀ ਟੋਲ ਦਾ ਲੈਣ ਦੇਣ ਫਾਸਟੈਗ ਜ਼ਰੀਏ ਕਰਨ ਦਾ ਐਲਾਨ ਕੀਤਾ ਗਿਆ ਸੀ।

ਹੁਣ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰਦੇ ਹੋਏ ਇਸ ਦੀ ਆਖਰੀ ਤਰੀਕ ਨੂੰ 15 ਫਰਵਰੀ ਤੱਕ ਵਧਾ ਦਿੱਤਾ ਹੈ। ਟੋਲ ਵਸੂਲਣ ਦੀ ਆਖਰੀ ਤਰੀਕ ਵਿੱਚ ਵਾਧਾ ਸੜਕ ਆਵਾਜਾਈ ਮੰਤਰਾਲੇ ਨੇ ਕੀਤਾ ਹੈ। ਪਹਿਲਾਂ ਟੋਲ ਪਲਾਜ਼ਿਆਂ ਉੱਪਰ ਨਕਦ ਲੈਣ-ਦੇਣ ਨੂੰ 1 ਜਨਵਰੀ 2021 ਤੋਂ ਬਾਅਦ ਪੂਰਨ ਤਰੀਕੇ ਨਾਲ ਬੰਦ ਕਰ ਦਿੱਤਾ ਜਾਣਾ ਸੀ ਪਰ ਹੁਣ ਨਗਦ ਰਾਸ਼ੀ ਜ਼ਰੀਏ 15 ਫਰਵਰੀ ਤੱਕ ਟੋਲ ਪਲਾਜ਼ਿਆਂ ਨੂੰ ਪਾਰ ਕੀਤਾ ਜਾ ਸਕਦਾ ਹੈ। ਰਾਸ਼ਟਰੀ ਹਾਈਵੇ ਅਥਾਰਟੀ ਆਫ਼ ਇੰਡੀਆ ਨਾਲ ਗੱਲ ਬਾਤ ਕਰਦੇ ਹੋਏ ਸੜਕ ਆਵਾਜਾਈ ਮੰਤਰਾਲੇ ਨੇ ਆਖਿਆ ਹੈ

ਕਿ 15 ਫਰਵਰੀ ਤੋਂ ਹਾਈਵੇ ਅਥਾਰਟੀ 100 ਪ੍ਰਤੀਸ਼ਤ ਨਕਦੀ ਰਹਿਤ ਲੈਣ ਦੇਣ ਲਈ ਜ਼ਰੂਰੀ ਨਿਯਮ ਬਣਾ ਸਕਦੀ ਹੈ। ਸਮੇਂ ਦੀ ਬੱਚਤ ਕਰਨ ਵਾਸਤੇ ਫਾਸਟੈਗ ਦੀਆਂ ਵੱਖਰੀਆਂ ਲਾਇਨਾਂ ਟੋਲ ਪਲਾਜ਼ਿਆਂ ਉਪਰ ਬਣਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਲਾਈਨਾਂ ਦੇ ਵਿਚ ਨਕਦ ਲੈਣ-ਦੇਣ ਵਾਲੇ ਵਾਹਨ ਚਾਲਕਾਂ ਦੇ ਆ ਜਾਣ ਕਾਰਨ ਉਨ੍ਹਾਂ ਕੋਲੋਂ ਆਮ ਨਾਲੋਂ ਦੁੱਗਣਾ ਚਾਰਜ ਵਸੂਲ ਕੀਤਾ ਜਾਂਦਾ ਹੈ। ਇਸ ਸਬੰਧੀ ਇਕ ਅਧਿਕਾਰੀ ਨੇ ਆਖਿਆ ਕਿ ਲੈਣ-ਦੇਣ ਦਾ ਕਾਨੂੰਨੀ ਢੰਗ ਹੈ ਤੇ ਕਿਸੇ ਨੂੰ ਨਕਦ ਅਦਾ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ।