Sunday , June 26 2022

ਅਚਾਨਕ ਇਸ ਮਸ਼ਹੂਰ ਪੰਜਾਬੀ ਮਹਾਨ ਹਸਤੀ ਦੀ ਹੋਈ ਮੌਤ – ਛਾਈ ਸੋਗ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਕਰੋਨਾ ਮਾਹਵਾਰੀ ਨੇ ਜਿਥੇ ਦੁਨੀਆਂ ਵਿਚ ਕਹਿਰ ਮਚਾਇਆ ਹੈ। ਓਥੇ ਹੀ ਕੋਈ ਵੀ ਦੇਸ਼ ਇਸ ਦੇ ਪ੍ਰਭਾਵ ਹੇਠ ਆਉਣ ਤੋਂ ਨਾ ਬਚ ਸਕਿਆ। ਭਾਰਤ ਵਿੱਚ ਵੀ ਇਸ ਕਰੋਨਾ ਨੇ ਜਿੱਥੇ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿਚ ਹਮੇਸ਼ਾ ਲਈ ਜਾ ਬਿਰਾਜੀਆ। ਜਿੱਥੇ ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਹੀ ਉਨ੍ਹਾਂ ਦੇ ਪਰਵਾਰਾਂ ਵਿੱਚ ਵੀ ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਇਕ ਤੋਂ ਬਾਅਦ ਇਕ ਇਨ੍ਹਾਂ ਸ਼ਖਸੀਅਤਾਂ ਦੇ ਜਾਣ ਨਾਲ ਵੱਖ-ਵੱਖ ਖੇਤਰਾਂ ਵਿਚ ਭਾਰੀ ਕਮੀ ਹੋ ਰਹੀ ਹੈ।

ਪੰਜਾਬ ਵਿਚ ਵੀ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਖੇਤਰਾਂ ਦੀਆਂ ਨਾਮੀ ਗ੍ਰਾਮੀ ਹਸਤੀਆਂ ਕਈ ਹਾਦਸਿਆਂ ਦਾ ਸ਼ਿਕਾਰ ਹੋਈਆ ਹਨ। ਬਹੁਤ ਸਾਰੀਆਂ ਸਖ਼ਸ਼ੀਅਤਾਂ ਕਰੋਨਾ ਦੀ ਚਪੇਟ ਵਿੱਚ ਆਈਆਂ ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆ ਬਿਮਾਰੀਆਂ ਅਤੇ ਹੋਰ ਹਾਦਸਿਆਂ ਦੇ ਕਾਰਨ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਈਆਂ। ਹੁਣ ਮਸ਼ਹੂਰ ਪੰਜਾਬੀ ਮਹਾਨ ਹਸਤੀ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਹੁ-ਪ੍ਰਤਿਭਾਸ਼ਾਲੀ ਲੇਖਕ ਡਾਕਟਰ ਸੁਰਿੰਦਰ ਸਿੰਘ ਦੁਸਾਂਝ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਉਹਨਾ ਦਾ ਦਿਹਾਂਤ ਰਾਤ ਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਜਿੱਥੇ ਉਨ੍ਹਾਂ ਵੱਲੋਂ ਬਹੁਤ ਸਾਰੇ ਪੰਜਾਬੀ ਅਤੇ ਇਤਿਹਾਸਕ ਨਾਵਲ ਸਰੋਤਿਆਂ ਦੀ ਝੋਲੀ ਪਾਏ ਗਏ। ਉਥੇ ਹੀ ਉਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਿਆਂ ਤੇ ਸਾਹਿਤ ਲੰਗਰ ਲਗਾਉਣ ਵਾਲੇ, ਸੰਤ ਰਾਮ ਉਦਾਸੀ ਦੀ ਪ੍ਰਥਮ ਪੁਸਤਕ ਲਹੂ ਭਿੱਜੇ ਬੋਲ ਦੇ ਮੁੱਖ ਲੇਖਕ ਵੀ ਸਨ। ਉਨ੍ਹਾਂ ਵੱਲੋਂ ਬਹੁਤ ਸਾਰੀਆਂ ਅਖ਼ਬਾਰਾਂ ਵਿੱਚ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਲੇਖ ਵੀ ਲਿਖੇ ਗਏ ਹਨ। ਉਥੇ ਹੀ ਮਾਸਿਕ ਪੱਤਰ ਲੋਕ ਹੱਕ ਦੇ ਸੰਪਾਦਕ ਸਨ।

ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਉਸਰੱਰੀਏ ਵਜੋਂ ਸੇਵਾਵਾਂ ਦਿੱਤੀਆਂ ਹਨ। ਉਥੇ ਹੀ ਅਧਿਆਪਕ ਖੇਤਰ ਦੇ ਨਾਲ-ਨਾਲ ਪੱਤਰਕਾਰੀ ਖੇਤਰ ਵਿੱਚ ਵੀ ਉਹ ਆਪਣਾ ਅਹਿਮ ਯੋਗਦਾਨ ਪਾਉਂਦੇ ਰਹੇ ਹਨ। ਵੱਖ ਵੱਖ ਖੇਤਰਾਂ ਦੇ ਵਿੱਚ ਉਨ੍ਹਾਂ ਵੱਲੋਂ ਪੰਜਾਬ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸਾਹਿਤ ਜਗਤ ਦੀਆਂ ਵੱਖ-ਵੱਖ ਸਖ਼ਸ਼ੀਅਤਾਂ ਵਲੋ ਉਨ੍ਹਾਂ ਦੇ ਦਿਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।