Thursday , June 30 2022

ਅਚਾਨਕ ਆਏ ਜਿਆਦਾ ਕੇਸਾਂ ਨੂੰ ਦੇਖਦੇ ਹੋਏ ਇਥੇ ਪੂਰਨ ਲਾਕਡਾਊਨ ਦਾ ਹੋ ਗਿਆ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਦੇ ਸਾਰੇ ਦੇਸ਼ਾਂ ਵੱਲੋਂ ਜਿਥੇ 2 ਸਾਲ ਤੋਂ ਫੈਲੀ ਹੋਈ ਭਿਆਨਕ ਕਰੋਨਾ ਨੂੰ ਕਾਬੂ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਜਿਸ ਕਾਰਨ ਸਾਰੇ ਦੇਸ਼ਾਂ ਵੱਲੋਂ ਕ੍ਰੋਨਾ ਟੀਕਾਕਰਣ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ ਅਤੇ ਲੋਕਾਂ ਦਾ ਟੀਕਾਕਰਣ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਕੀਤਾ ਗਿਆ ਤਾਂ ਜੋ ਇਸ ਤੋਂ ਨਿਜਾਤ ਪਾਈ ਜਾ ਸਕੇ। ਪਰ ਪਿਛਲੇ ਦੋ ਮਹੀਨੇ ਪਹਿਲਾਂ ਦੱਖਣੀ ਅਫ਼ਰੀਕਾ ਵਿੱਚ ਪਾਏ ਜਾਣ ਵਾਲੇ ਨਵੇਂ ਵੇਰੀਐਂਟ ਓਮੀਕਰੋਨ ਦੇ ਕੇਸ ਮੁੜ ਤੋਂ ਬਹੁਤ ਸਾਰੇ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ। ਜਿੱਥੇ ਇਹ ਵਾਇਰਸ ਵਧੇਰੇ ਤੇਜ਼ੀ ਨਾਲ ਫੈਲ ਰਿਹਾ ਹੈ ਉਥੇ ਹੀ ਮੁੜ ਤੋਂ ਸਾਰੇ ਦੇਸ਼ਾਂ ਵੱਲੋਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਭਾਰਤ ਦੇ ਬਹੁਤ ਸਾਰੇ ਸੂਬਿਆਂ ਵਿੱਚ ਇਸ ਵਾਇਰਸ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰਾਂ ਵੱਲੋਂ ਸਖਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ।

ਹੁਣ ਅਚਾਨਕ ਇੱਥੇ ਜ਼ਿਆਦਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਤਾਲਾਬੰਦੀ ਦਾ ਐਲਾਨ ਹੋ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਮਹਾਰਾਸ਼ਟਰ ਸੂਬਾ ਕਰੋਨਾ ਦੇ ਕਾਰਨ ਵਧੇਰੇ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਹੁਣ ਤਾਮਿਲਨਾਡੂ ਦੇ ਵਿੱਚ ਵੀ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਬੈਠਕ ਵਿਚ ਲਏ ਅਹਿਮ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਤਾਲਾਬੰਦੀ ਦਾ ਅਦੇਸ਼ ਜਾਰੀ ਕੀਤਾ ਹੈ। ਜਿੱਥੇ ਹਫਤਾਵਰੀ ਲਾਕਡਾਊਨ ਇਸ ਐਤਵਾਰ ਤੋਂ ਪਹਿਲਾਂ ਲਾਕਡਾਊਨ ਹੋ ਗਿਆ ਹੈ।

ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ ਉਥੇ ਹੀ ਹੁਣ ਚੇਨਈ ਦੇ ਵਿਚ ਪੂਰਨ ਤਾਲਾਬੰਦੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਜਿਥੇ ਇਹ ਸਖਤ ਹੁਕਮ ਜਾਰੀ ਕੀਤੇ ਗਏ ਹਨ ਉਥੇ ਹੀ ਰਾਤ ਦਾ ਕ-ਰ-ਫ਼ਿ-ਊ ਲਾਗੂ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਥੇ ਹੀ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਗਰ ਕੋਈ ਵੀ ਇਨ੍ਹਾਂ ਦੀ ਉਲੰਘਣਾ ਕਰਦਾ ਹੈ, ਅਤੇ ਮਾਸਕ ਨਹੀਂ ਲਗਾਉਂਦਾ ਤਾਂ ਉਹਨਾਂ ਦੇ ਖ਼ਿਲਾਫ਼ ਜੁਰਮਾਨਾ ਕੀਤਾ ਜਾਵੇਗਾ।

ਹਫ਼ਤਾਵਾਰੀ ਤਾਲਾਬੰਦੀ ਤੇ ਨਾਲ ਹੀ ਰਾਤ ਦਾ ਕਰਫ਼ਿਊ ਵੀ ਜਾਰੀ ਰੱਖਿਆ ਜਾਵੇਗਾ ਤੇ ਕਰੋਨਾ ਨਿਯਮਾਂ ਵਿੱਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਚੇਨਈ ਦੇ ਵਿਚ ਵਧੇ ਕਰੋਨਾ ਕੇਸਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਮਿਲਨਾਡੂ ਸਰਕਾਰ ਵੱਲੋਂ ਤਾਲਾਬੰਦੀ ਕੀਤੀ ਗਈ ਹੈ। ਹਫ਼ਤਾਵਾਰੀ ਲਾਕਡਾਊਨ ਦੇ ਤਹਿਤ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਨੂੰ ਖੋਲਣ ਦੀ ਛੋਟ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਕਰਿਆਨਾ ਅਤੇ ਮੈਡੀਕਲ ਸ਼ਾਮਲ ਹਨ।