Wednesday , October 20 2021

ਅਚਾਨਕ ਅਖੀਰ ਤੇ ਇੰਡੀਆ ਵਾਲਿਆਂ 10 ਦਿਨਾਂ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਜਦੋਂ ਵੀ ਕੋਈ ਇਨਸਾਨ ਦੇਸ਼ ਅੰਦਰ ਕੰਮ ਕਰਦਾ ਹੈ ਤਾਂ ਉਸ ਲਈ ਸਬੰਧਤ ਇਨਸਾਨ ਨੂੰ ਉਸ ਦੀ ਬਣਦੀ ਹੋਈ ਤਨਖਾਹ ਦਿੱਤੀ ਜਾਂਦੀ ਹੈ। ਇਹ ਤਨਖਾਹ ਉਸ ਇਨਸਾਨ ਦੇ ਲਈ ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਲਈ ਹੁੰਦੀ ਹੈ। ਪਰ ਜਦੋਂ ਇਨਸਾਨ ਵੱਡੇ ਪੱਧਰ ਉਪਰ ਕੰਮ ਕਰਦਾ ਹੈ ਤਾਂ ਉਸਦੀ ਤਨਖਾਹ ਦੇ ਵਿਚ ਵਾਧਾ ਹੋ ਜਾਂਦਾ ਹੈ ਜਿਸ ਕਾਰਨ ਉਸ ਇਨਸਾਨ ਨੂੰ ਇਨਕਮ ਟੈਕਸ ਅਦਾ ਕਰਨਾ ਪੈਂਦਾ ਹੈ। ਵੈਸੇ ਤਾਂ ਹਰ ਸਾਲ ਆਮਦਨ ਕਰ ਦੇਣ ਦੀ ਆਖਰੀ ਤਾਰੀਖ 31 ਮਾਰਚ ਹੁੰਦੀ ਹੈ

ਪਰ ਇਸ ਸਾਲ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਨਕਮ ਟੈਕਸ ਅਦਾ ਕਰਨ ਦੀ ਆਖਰੀ ਤਰੀਕ 31 ਦਸੰਬਰ 2020 ਤੱਕ ਕਰ ਦਿੱਤੀ ਗਈ ਸੀ। ਤਾਂ ਜੋ ਇਸ ਔਖੇ ਸਮੇਂ ਦੇ ਵਿਚ ਲੋਕ ਆਰਾਮ ਦੇ ਨਾਲ ਆਪਣੇ ਟੈਕਸ ਦੀ ਅਦਾਇਗੀ ਕਰ ਸਕਣ। ਪਰ ਹੁਣ ਸਰਕਾਰ ਨੇ ਇਸ ਦੀ ਆਖਰੀ ਮਿਤੀ ਨੂੰ 10 ਜਨਵਰੀ ਤੱਕ ਵਧਾ ਦਿੱਤਾ ਹੈ। ਇਨਕਮ ਟੈਕਸ ਵਿਭਾਗ ਨੇ ਆਖਿਆ ਹੈ ਕਿ ਇਹ ਮੌਕਾ ਉਨ੍ਹਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੇ ਅਜੇ ਵੀ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕੀਤੀ।

ਜੇਕਰ ਵਿੱਤੀ ਵਰ੍ਹੇ ਸਾਲ 2018-2019 ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਬਿਨਾਂ ਕਿਸੇ ਲੇਟ ਫੀਸ ਦੇ 5.65 ਕਰੋੜ ਦੇ ਆਮਦਨ ਟੈਕਸ ਰਿਟਰਨ ਦਾਖਲ ਕੀਤੇ ਗਏ ਸਨ ਅਤੇ ਪਿਛਲੇ ਸਾਲ ਹੀ ਆਮਦਨ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਵਿੱਚ ਵਾਧਾ ਕਰਦੇ ਹੋਏ ਇਸ ਨੂੰ 31 ਅਗਸਤ 2019 ਕੀਤਾ ਗਿਆ ਸੀ। ਇਸ ਵਾਰ ਇਨਕਮ ਟੈਕਸ ਵਿਭਾਗ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਇਸ ਵਿੱਤੀ ਸਾਲ 2020-2021 ਦੌਰਾਨ 29
ਦਸੰਬਰ ਤੱਕ 4.54 ਕਰੋੜ ਰੁਪਏ ਦੇ ਇਨਕਮ ਟੈਕਸ ਰਿਟਰਨ ਫਾਈਲ ਕੀਤੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ 10 ਦਿਨਾਂ ਦੀ ਮਿਲੀ ਹੋਰ ਛੋਟ ਕਾਰਨ ਹੁਣ ਉਹ ਲੋਕ ਵੀ ਆਪਣਾ ਆਮਦਨ ਕਰ ਅਦਾ ਕਰ ਸਕਦੇ ਹਨ ਜੋ ਹੁਣ ਤੱਕ ਇਸ ਨੂੰ ਅਦਾ ਨਹੀਂ ਕਰ ਪਾਏ। ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਹੀ ਹੁਣ ਆਮਦਨ ਕਰ ਵਿਭਾਗ ਵੱਲੋਂ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਵਿਚ ਵਾਧਾ ਕੀਤਾ ਗਿਆ ਹੈ।