Monday , December 6 2021

ਅਖੀਰਲੀ ਵਾਰ 19 ਸਾਲ ਪਹਿਲਾਂ ਪੰਜਾਬ ਚੋ ਗਿਆ ਸੀ ਮੁੰਡਾ ਯੂਰਪ, ਹੁਣ ਵਿਦੇਸ਼ ਚ ਮਿਲੀ ਇਸ ਤਰਾਂ ਮੌਤ , ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੇ ਆਰਥਿਕ ਹਾਲਾਤਾਂ ਨੂੰ ਵੇਖਦੇ ਹੋਏ ਵਿਦੇਸ਼ੀ ਧਰਤੀ ਤੇ ਵੱਲ ਰੁਖ਼ ਕਰਦੇ ਹਨ । ਵਿਦੇਸ਼ੀ ਧਰਤੀ ਤੇ ਜਾ ਕੇ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੀ ਲਈ ਦਿਨ ਰਾਤ ਮਿਹਨਤ ਕਰਦੇ ਹਨ । ਕਈ ਨੌਜਵਾਨ ਤਾਂ ਅਜਿਹੇ ਵੀ ਹੁੰਦੇ ਨੇ ਜੋ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਲਈ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਵੇਚ ਕੇ ਵਿਦੇਸ਼ੀ ਧਰਤੀ ਤੇ ਜਾਂਦੇ ਹਨ , ਤਾਂ ਜੋ ਉਹ ਉਥੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕੇ । ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਉਨ੍ਹਾਂ ਦੇ ਨਾਲ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਕਿ ਇਹ ਹਾਦਸੇ ਪਿੱਛੇ ਰਹਿੰਦੇ ਪਰਿਵਾਰ ਨੂੰ ਝਿੰਜੋਡ਼ ਕੇ ਰੱਖ ਦਿੰਦੇ ਹਨ ।

ਅਜਿਹਾ ਹੀ ਇੱਕ ਮੰਦਭਾਗਾ ਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ ਗਰੀਸ ਤੋਂ ।ਜਿੱਥੇ ਕਿ ਉਨੀ ਸਾਲਾ ਪਹਿਲਾਂ ਇਕ ਵਿਅਕਤੀ ਜੋ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲ ਦੇ ਕਾਲਾ ਸੰਘਿਆਂ ਦੇ ਨਜ਼ਦੀਕ ਪੈਂਦੇ ਪਿੰਡ ਕੇਸਰਪੁਰ ਦੇ 44 ਸਾਲਾਂ ਦੇ ਨੌਜਵਾਨ ਦੀ ਬੀਤੇ ਦਿਨੀਂ ਗਿਰੀਸ਼ ਦੇ ਵਿਚ ਮੌਤ ਹੋ ਗਈ ਹੈ । ਸ਼ੱਕੀ ਹਾਲਾਤਾਂ ਦੇ ਵਿਚ ਉਨ੍ਹਾਂ ਦੀ ਸੜਕ ਦੇ ਉੱਪਰੋ ਲਾਸ਼ ਮਿਲੀ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਮ੍ਰਿਤਕ ਜਿਨ੍ਹਾਂ ਦਾ ਗੁਰਪ੍ਰੀਤ ਸਿੰਘ ਹੈ , ਜੋ ਕਿ ਤਕਰੀਬਨ ਇੱਕੀ ਸਾਲਾਂ ਪਹਿਲਾਂ ਵਿਦੇਸ਼ ਦੇ ਵਿਚ ਗਏ ਸਨ ।

ਕਰੀਬ 19 ਸਾਲ ਪਹਿਲਾਂ ਇਹ ਨੌਜਵਾਨ ਪੰਜਾਬ ਆਇਆ ਸੀ ਤੇ ਉਸ ਤੋਂ ਬਾਅਦ ਇਹ ਪੰਜਾਬ ਨਹੀਂ ਆਏ ਅਤੇ ਵਿਦੇਸ਼ੀ ਧਰਤੀ ਤੇ ਵਿੱਚ ਹੀ ਰਹਿ ਰਿਹੇ ਸਨ । ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੀ ਲਾਸ਼ ਗਰੀਸ ਦੀ ਇਕ ਸੜਕ ਤੇ ਪਈ ਹੋਈ ਮਿਲੀ । ਜਿਨ੍ਹਾਂ ਦਾ ਅੰਤਿਮ ਸਸਕਾਰ ਵੀ ਗਰੀਸ ਵਿਚ ਹੀ ਕਰ ਦਿੱਤਾ ਗਿਆ ਹੈ । ਮ੍ਰਿਤਕ ਕਾਫੀ ਲੰਬੇ ਸਮੇਂ ਤੋਂ ਪਰਿਵਾਰ ਤੋਂ ਦੂਰ ਰਹਿ ਰਿਹਾ ਸੀ । ਜਿਸ ਕਾਰਨ ਉਸ ਨੌਜਵਾਨ ਨੂੰ ਨ-ਸ਼ੇ ਦਾ ਆਦਿ ਵੀ ਦੱਸਿਆ ਜਾ ਰਿਹਾ ਹੈ ।

ਫਿਲਹਾਲ ਗੁਰਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ । ਕਿਉਂਕਿ ਗੁਰਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ, ਬੇਟੇ ਅਤੇ ਪਤਨੀ ਨੂੰ ਛੱਡ ਗਏ ਹਨ । ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸਿੰਘ ਦਾ ਬੇਟਾ ਤਕਰੀਬਨ ਡੇਢ ਮਹੀਨਾ ਪਹਿਲਾਂ ਵਿਦੇਸ਼ੀ ਧਰਤੀ ਕੈਨੇਡਾ ਤੇ ਗਿਆ ਹੈ । ਗੁਰਪ੍ਰੀਤ ਸਿੰਘ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਅਤੇ ਉਨ੍ਹਾਂ ਦੇ ਪਿੰਡ ਦੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।