Monday , January 24 2022

ਅਕਤੂਬਰ ਚ ਆ ਰਹੀਆਂ ਏਨੀਆਂ ਜਿਆਦਾ ਛੁੱਟੀਆਂ, ਜਾਰੀ ਹੋਈ ਲਿਸਟ ਦੇਖੋ

ਜਾਰੀ ਹੋਈ ਲਿਸਟ ਦੇਖੋ

ਕੱਲ੍ਹ ਤੋਂ ਅਕਤੂਬਰ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੀਨੇ ਕੀ ਤਿਉਹਾਰ ਵੀ ਆ ਰਹੇ ਹਨ ਜਿਸ ਕਰਕੇ ਅਕਤੂਬਰ ਦੇ ਮਹੀਨੇ ਚ ਕਾਫੀ ਛੁੱਟੀਆਂ ਦੇਖਣ ਨੂੰ ਮਿਲਣਗੀਆਂ। ਹੁਣੇ ਹੁਣੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਅਕਤੂਬਰ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ। ਜਿਸ ਅਨੁਸਾਰ ਇੰਡੀਆ ਦੇ ਬੈਂਕ ਇਹਨਾਂ ਤਰੀਕਾਂ ਨੂੰ ਬੰਦ ਰਹਿਣਗੇ।

ਦੇਸ਼ ਵਿੱਚ ਅਕਤੂਬਰ ਤੋਂ ਤਿਉਹਾਰਾਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। ਰਿਜ਼ਰਵ ਬੈਂਕ ਆਫ ਇੰਡੀਆ ਨੇ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ਮੁਤਾਬਕ ਇਸ ਮਹੀਨੇ ਵੱਖ-ਵੱਖ ਹਿੱਸਿਆਂ ਵਿੱਚ ਹਫਤਾਵਾਰੀ ਛੁੱਟੀਆਂ ਸਮੇਤ, ਬੈਂਕ 10 ਦਿਨਾਂ ਤੋਂ ਵੱਧ ਸਮੇਂ ਲਈ ਬੰਦ ਰਹਿਣਗੇ।

ਉਂਝ ਵੱਖ-ਵੱਖ ਸੂਬਿਆਂ ਦੇ ਬੈਂਕ ਵੱਖ-ਵੱਖ ਦਿਨਾਂ ‘ਤੇ ਬੰਦ ਰਹਿਣਗੇ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਿਉਹਾਰ ਮਨਾਏ ਜਾਂਦੇ ਹਨ, ਇਸ ਲਈ ਛੁੱਟੀਆਂ ਵੀ ਵੱਖਰੇ ਦਿਨ ਹੋਣਗੀਆਂ। ਪੱਛਮੀ ਬੰਗਾਲ ਵਿੱਚ ਦੁਰਗਾ ਪੂਜਾ ਮੁੱਖ ਤਿਉਹਾਰ ਹੈ, ਇਸ ਲਈ ਉੱਥੇ ਲੰਮੀ ਛੁੱਟੀ ਹੋ ਸਕਦੀ ਹੈ। ਦੁਰਗਾ ਪੂਜਾ ਤੇ ਦੁਸਹਿਰਾ ਦੀਆਂ ਬਿਹਾਰ ਤੇ ਝਾਰਖੰਡ ਵਿੱਚ ਵੀ ਲੰਬੇ ਛੁੱਟੀਆਂ ਹਨ। ਇਸੇ ਤਰ੍ਹਾਂ ਗੁਜਰਾਤ ‘ਚ ਵੀ ਨਵਰਾਤਰੀ ਤੇ ਪਟੇਲ ਜੈਯੰਤੀ ‘ਤੇ ਛੁੱਟੀ ਹੈ।

ਆਓ ਜਾਣਦੇ ਹਾਂ ਇਸ ਮਹੀਨੇ ਦੀਆਂ ਵੱਡੀਆਂ ਛੁੱਟੀਆਂ ਬਾਰੇ…
02 ਅਕਤੂਬਰ, 2020 ਸ਼ੁੱਕਰਵਾਰ – ਮਹਾਤਮਾ ਗਾਂਧੀ ਜਯੰਤੀ, 04 ਅਕਤੂਬਰ 2020- ਐਤਵਾਰ ਦੀ ਛੁੱਟੀ ,08 ਅਕਤੂਬਰ 2020 ਵੀਰਵਾਰ – ਚੇਲਮ (ਖੇਤਰੀ ਤਿਉਹਾਰ) , 10 ਅਕਤੂਬਰ 2020 ਸ਼ਨੀਵਾਰ – ਦੂਜਾ ਸ਼ਨੀਵਾਰ , 11 ਅਕਤੂਬਰ 2020 – ਐਤਵਾਰ ਦੀ ਛੁੱਟੀ , 17 ਅਕਤੂਬਰ, 2020 ਸ਼ਨੀਵਾਰ – ਕਤੀ ਬਿਹੂ (ਅਸਾਮ) ,18 ਅਕਤੂਬਰ, 2020 ਐਤਵਾਰ- ਹਫਤਾਵਾਰੀ ਛੁੱਟੀ

23 ਅਕਤੂਬਰ 2020 ਸ਼ੁੱਕਰਵਾਰ- ਮਹਾਸਾਪਤੀ (ਨਵਰਾਤਰੀ), 24 ਅਕਤੂਬਰ 2020 ਸ਼ਨੀਵਾਰ – ਅਸ਼ਟਮੀ (ਨਵਰਾਤਰੀ) , 25 ਅਕਤੂਬਰ 2020 ਐਤਵਾਰ- ਹਫਤਾਵਾਰੀ ਛੁੱਟੀ/ਨਵਮੀ (ਨਵਰਾਤਰੀ), 26 ਅਕਤੂਬਰ 2020 ਸੋਮਵਾਰ – ਵਿਜੇ ਦਸ਼ਮੀ ,29 ਅਕਤੂਬਰ 2020 ਵੀਰਵਾਰ – ਮਿਲਾਦ ਏ ਸ਼ਰੀਫ (ਖੇਤਰੀ ਤਿਉਹਾਰ) , 30 ਅਕਤੂਬਰ, 2020 ਸ਼ੁੱਕਰਵਾਰ – ਈਦ ਏ ਮਿਲਦ , 31 ਅਕਤੂਬਰ 2020 ਸ਼ਨੀਵਾਰ – ਪਟੇਲ ਜੈਯੰਤੀ / ਮਹਾਰਿਸ਼ੀ ਵਾਲਮੀਕਿ ਜਯੰਤੀ

ਵੱਖ-ਵੱਖ ਸੁਬਿਆਂ ਦੀਆਂ ਸਰਕਾਰਾਂ ਇਨ੍ਹਾਂ ਛੁੱਟੀਆਂ ਨੂੰ ਆਪਣੇ ਤੌਰ ‘ਤੇ ਐਲਾਨ ਕਰਦੀਆਂ ਹਨ। ਹਾਲਾਂਕਿ ਰਾਸ਼ਟਰੀ ਛੁੱਟੀਆਂ ਦੇ ਮੌਕੇ ‘ਤੇ ਪੂਰੇ ਦੇਸ਼ ਦੇ ਬੈਂਕ ਬੰਦ ਰਹਿਣਗੇ