ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਬੋਨੀ ਕਪੂਰ ਇਸ ਐਕਟਰਸ ਨਾਲ ਕਰਨ ਜਾ ਰਹੇ ਨੇ ਤੀਜਾ ਵਿਆਹ! ਖਬਰ ਵਾਇਰਲ

ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਬੋਨੀ ਕਪੂਰ ਇਸ ਐਕਟਰਸ ਨਾਲ ਕਰਨ ਜਾ ਰਹੇ ਨੇ ਤੀਜਾ ਵਿਆਹ! ਖਬਰ ਵਾਇਰਲ

ਮੁੰਬਈ(ਬਿਊਰੋ)— ਬਾਲੀਵੁੱਡ ‘ਚ ਵਿਆਹ ਅਤੇ ਤਲਾਕ ਆਮ ਗੱਲ ਹੋ ਗਈ ਹੈ। ਤਾਜ਼ੀ ਉਦਾਹਰਨ ‘ਚ ਜੇਕਰ ਗੱਲ ਕਰੀਏ ਤਾਂ ਰਿਤਿਕ ਰੋਸ਼ਨ ਤੇ ਅਰਬਾਜ਼ ਖਾਨ ਦੋਵੇਂ ਹੀ ਤਲਾਕਸ਼ੁਦਾ ਜ਼ਿੰਦਗੀ ਜੀ ਰਹੇ ਹਨ। ਫਿਲਮੀ ਸਟਾਰਜ਼ ਦੇ ਪਲ ‘ਚ ਬਣਦੇ ਤੇ ਟੁੱਟਦੇ ਰਿਸ਼ਤੇ ਕੋਈ ਮਾਇਨੈ ਨਹੀਂ ਰੱਖਦੇ। ਅਜਿਹੇ ‘ਚ ਖਬਰ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੋਨੀ ਕਪੂਰ ਤੀਜਾ ਵਿਆਹ ਕਰਨ ਵਾਲੇ ਹਨ।

ਅਸਲ ‘ਚ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਝੂਠੀ ਖਬਰ ਵਾਇਰਲ ਹੋ ਰਹੀ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਬੋਨੀ ਕਪੂਰ ਕਿਸੇ ਅਭਿਨੇਤਰੀ ਨਾਲ ਤੀਜਾ ਵਿਆਹ ਕਰਨ ਵਾਲੇ ਹਨ ਪਰ ਇਹ ਖਬਰ ਝੂਠੀ ਹੈ, ਜਿਸ ਨੂੰ ਕੁਝ ਯੂਟਿਊਬ ਚੈਨਲਸ ਨੇ ਵਿਊਜ਼ ਪਾਉਣ ਲਈ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ।
ਇਸ ‘ਚ ਕਿਸੇ ਪ੍ਰਕਾਰ ਦੀ ਕੋਈ ਸੱਚਾਈ ਨਹੀਂ ਹੈ। ਉੱਥੇ ਬਾਲੀਵੁੱਡ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਪੂਰੀ ਤਰ੍ਹਾਂ ਸਦਮੇ ‘ਚ ਹੈ। ਸ਼੍ਰੀਦੇਵੀ ਦੇ ਜਾਣ ਦਾ ਦੁੱਖ ਅਜੇ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਪਰਿਵਾਰ ਨੂੰ ਸਤਾ ਰਿਹਾ ਹੈ।ਦੱਸ ਦੇਈਏ ਕਿ ਸ਼੍ਰੀਦੇਵੀ ਹਮੇਸ਼ਾ ਆਪਣੀ ਖੂਬਸੂਰਤੀ ਤੇ ਚੁਲਬੁਲੀਆਂ ਅਦਾਵਾਂ ਤੇ ਮਸਤੀਭਰੇ ਅੰਦਾਜ਼ ਲਈ ਜਾਣੀ ਜਾਂਦੀ ਸੀ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹੀ ਬੋਨੀ ਕਪੂਰ, ਸ਼੍ਰੀਦੇਵੀ ਦੀਆਂ ਅਸਥੀਆਂ ਪ੍ਰਵਾਹ ਕਰਨ ਲਈ ਹਰਿਦੁਆਰ ਗਏ ਸਨ, ਜਿੱਥੇ ਉਨ੍ਹਾਂ ਨਾਲ ਅਨਿਲ ਕਪੂਰ ਵੀ ਮੌਜੂਦ ਸਨ।

ਇਸ ਦੌਰਾਨ ਪਤੀ ਬੋਨੀ ਕਪੂਰ ਤੇ ਅਨਿਲ ਕਪੂਰ ਕਾਫੀ ਭਾਵੁਕ ਦਿਖੇ ਸਨ।

Leave a Reply

Your email address will not be published. Required fields are marked *