ਲੋਹੜੀ ਦੀ ਸ਼ਾਮ ਹੁਣੇ ਵਾਪਰਿਆ ਵੱਡਾ ਭਿਆਨਕ ਖੂਨੀ ਹਾਦਸਾ ( ਕਮਜ਼ੋਰ ਦਿਲ ਨਾ ਦੇਖਣ )

ਲੋਹੜੀ ਦੀ ਸ਼ਾਮ ਹੁਣੇ ਵਾਪਰਿਆ ਵੱਡਾ ਭਿਆਨਕ ਖੂਨੀ ਹਾਦਸਾ ( ਕਮਜ਼ੋਰ ਦਿਲ ਨਾ ਦੇਖਣ )

ਗੋਰਾਇਆ(ਮੁਨੀਸ਼)— ਗੋਰਾਇਆ ਦੇ ਫਿਲੌਰ ਨੈਸ਼ਨਲ ਹਾਈਵੇਅ ‘ਤੇ ਹੋਟਲ ਆਰ. ਸੀ. ਪਲਾਜ਼ਾ ਨੇੜੇ ਦੋ ਕਾਰਾਂ ਦੀ ਆਪਸੀ ਟੱਕਰ ਹੋਣ ਕਰਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸ਼ਾਮ 5-6 ਵਜੇ ਦੇ ਕਰੀਬ ਵਾਪਰਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਸਵਿੱਫਟ ਡਿਜ਼ਾਇਰ ਗੱਡੀ ਦੀ ਛੱਤ ਤੱਕ ਉੱਡ ਗਈ ਅਤੇ ਕਾਰ ਚਾਲਕ ਕਾਰ ‘ਚ ਹੀ ਫਸ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

PunjabKesari
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫਤਾਰ ਲੁਧਿਆਣਾ ਨੰਬਰ ਸਿਆਜ਼ ਕਾਰ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਸੀ ਅਤੇ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਵੱਲ ਜਲੰਧਰ ਤੋਂ ਕਰਨਾਲ ਜਾ ਰਹੀ ਸਵਿੱਫਟ ਕਾਰ ਜਾ ਟਕਰਾਈ।

PunjabKesari

ਇਸ ਹਾਦਸੇ ‘ਚ ਸਵਿੱਫਟ ਚਾਲਕ ਵਿਕਰਮ ਦੀ ਮੌਤ ਹੋ ਗਈ ਜਦਕਿ ਸਿਆਜ਼ ਕਾਰ ਜਿਸ ‘ਚ ਡਰਾਈਵਰ ਸਮੇਤ 2 ਔਰਤਾਂ ਅਤੇ 3 ਬੱਚੇ ਸਵਾਰ ਸਨ, ਸਾਰੇ ਜ਼ਖਮੀ ਹੋ ਗਏ। ਬੱਚਿਆਂ ‘ਚ ਇਕ ਡੇਢ ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਖਮੀਆਂ ਨੂੰ ਫਿਲੌਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ । ਘਟਨਾ ਦੀ ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

PunjabKesari

PunjabKesari

PunjabKesari

 

Leave a Reply

Your email address will not be published. Required fields are marked *