ਮੌਸਮ ਵਿਭਾਗ ਨੇ ਕਿਹਾ ਪੰਜਾਬ ‘ਚ ਹੋ ਸਕਦੀ ਹੈ ਅਗਲੇ ਦੋ ਦਿਨਾਂ ‘ਚ ਗੜੇਮਾਰੀ ਅਤੇ …

ਮੌਸਮ ਵਿਭਾਗ ਨੇ ਕਿਹਾ ਪੰਜਾਬ ‘ਚ ਹੋ ਸਕਦੀ ਹੈ ਅਗਲੇ ਦੋ ਦਿਨਾਂ ‘ਚ ਗੜੇਮਾਰੀ…

Heavy rain hailstorms Punjab: ਭਾਰਤ ਦੇ ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ‘ਚ ਉੱਤਰੀ ਭਾਰਤ ਦੇ ਕਈ ਸੂਬਿਆਂ ਸਮੇਤ ਪੰਜਾਬ, ਦਿੱਲੀ ਅਤੇ ਪੂਰਬੀ ਉੱਤਰ ਪ੍ਰਦੇਸ਼ ‘ਚ ਪੱਛਮੀ ਗੜਬੜ ਦੇ ਚਲਦਿਆਂ ਤੂਫ਼ਾਨ ਚੱਲਣ ਦੇ ਨਾਲ-ਨਾਲ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ। ਭਾਰਤੀ ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ 12 ਫਰਵਰੀ ਨੂੰ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫ਼ਬਾਰੀ ਵੀ ਹੋਵੇਗੀ। ਫਿਲਹਾਲ ਇਹ ਪੱਛਮੀ ਗੜਬੜ ਅਫ਼ਗਾਨਿਸਤਾਨ ਦੇ ਕੇਂਦਰੀ ਹਿੱਸਿਆਂ ‘ਚ ਚੱਲ ਰਹੀ ਹੈ। ਅਗਲੇ ਦੋ ਦਿਨਾਂ ‘ਚ ਉੱਤਰ ਪੱਛਮੀ ਭਾਰਤ ਦੇ ਘੱਟੋ-ਘੱਟ ਤਾਪਮਾਨ ‘ਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ।

punjab

 

ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ 48 ਘੰਟਿਆਂ ‘ਚ ਉੱਤਰ ਪੱਛਮੀ ਭਾਰਤ ਵੱਲ ਅੱਗੇ ਵਧੇਗੀ। ਤੂਫਾਨਾਂ ਵਾਲਾ ਇਹ ਚੱਕਰਵਾਤ 24 ਘੰਟਿਆਂ ਦੌਰਾਨ ਦੱਖਣ ਪਾਕਿਸਤਾਨ ਅਤੇ ਗੁਆਂਢ ਵੱਲ ਵੀ ਵਧਣ ਦੀ ਸੰਭਾਵਨਾ ਹੈ। ਅਫ਼ਗਾਨਿਸਤਾਨ ਅਤੇ ਹੇਠਲੇ ਹਿੱਸਿਆਂ ‘ਚ ਪੂਰਬੀ ਦਿਸ਼ਾ ਤੋਂ ਇਸ ਪੱਛਮੀ ਗੜਬੜ ਦੇ ਦਰਮਿਆਨ ਪੈਦਾ ਹੋਏ ਇਨ੍ਹਾਂ ਚੱਕਰਵਾਤਾਂ ਦੇ 11 ਫਰਵਰੀ ਤੋਂ ਉੱਤਰ ਪੱਛਮੀ ਅਤੇ ਆਸਪਾਸ ਮੱਧ ਭਾਰਤ ਦੇ ਮੈਦਾਨਾਂ ‘ਚ ਪਹੁੰਚਣ ਦੀ ਸੰਭਾਵਨਾ ਹੈ।

punjab

ਦੋ ਪ੍ਰਣਾਲੀਆਂ ਦੇ ਪ੍ਰਭਾਵ ਤਹਿਤ 13 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ‘ਚ ਭਾਰੀ ਮੀਂਹ ਅਤੇ ਬਰਫ਼ਬਾਰੀ ਦੇ ਨਾਲ ਨਾਲ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ। 11 ਤੋਂ 13 ਫਰਵਰੀ ਦੇ ਦਰਮਿਆਨ ਉੱਤਰ ਅਤੇ ਮੱਧ ਭਾਰਤ ‘ਚ ਕਾਫ਼ੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪੱਛਮੀ ਗੜਬੜੀ ਕਰਕੇ ਅਗਲੇ ਦੋ ਦਿਨਾਂ ਵਿੱਚ ਪੰਜਾਬ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਸਣੇ ਉੱਤਰੀ ਭਾਰਤ ਦੇ ਕੁਝ ਸੂਬਿਆਂ ਵਿੱਚ ਤੂਫਾਨ ਅਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ।

punjab

ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੰਮੂ-ਕਸ਼ਮੀਰ ਤੇ ਹਿਮਾਚਲ ਸੂਬੇ ਵਿੱਚ 12 ਫਰਵਰੀ ਨੂੰ ਬਰਫਬਾਰੀ ਹੋ ਸਕਦੀ ਹੈ। ਇਸ ਦਾ ਕਾਰਨ ਅਫਗਾਨਿਸਤਾਨ ਦੇ ਕੇਂਦਰ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ ਹੈ। ਇਸ ਦੇ ਅਗਲੇ 48 ਘੰਟੇ ਵਿੱਚ ਉੱਤਰ-ਪੱਛਮੀ ਭਾਰਤ ਵੱਲ ਆਉਣ ਦੀ ਉਮੀਦ ਹੈ। ਇਸ ਨਾਲ ਤੂਫਾਨ ਆ ਸਕਦਾ ਹੈ। 13 ਫਰਵਰੀ ਨੂੰ ਪੱਛਮੀ ਹਿਮਾਲਿਆ ਖੇਤਰ ਵਿੱਚ ਬਾਰਸ਼ ਤੇ ਬਰਫਬਾਰੀ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 11-13 ਫਰਵਰੀ ਵਿਚਾਲੇ ਉੱਤਰੀ ਤੇ ਮੱਧ ਭਾਰਤ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਵੀ ਪੈ ਸਕਦਾ ਹੈ।

punjab

Leave a Reply

Your email address will not be published. Required fields are marked *