ਇੱਕ ਰਾਤ ਚ ਹੀ ਇਹ ਸ਼ਕਸ ਕਿਵੇਂ ਬਣ ਗਿਆ 20 ਕਰੋੜ ਰੁਪਏ ਦਾ ਮਾਲਿਕ ?? ਦੇਖੋ ਪੂਰੀ ਜਾਣਕਾਰੀ

ਇੱਕ ਰਾਤ ਚ ਹੀ ਇਹ ਸ਼ਕਸ ਕਿਵੇਂ ਬਣ ਗਿਆ 20 ਕਰੋੜ ਰੁਪਏ ਦਾ ਮਾਲਿਕ ?? ਦੇਖੋ ਪੂਰੀ ਜਾਣਕਾਰੀ

ਦੁਬਈ- ਭਾਰਤੀ ਮੂਲ ਦੇ ਅਤੇ ਹੁਣ ਦੁਬਈ ਵਿਚ ਰਹਿੰਦੇ 44 ਸਾਲਾ ਹਰੀਕਿਸ਼ਨ ਵੀ. ਨਾਇਰ ਰਾਤੋ-ਰਾਤ ਕਰੋਡ਼ਪਤੀ ਬਣ ਗਏ ਹਨ। ਉਨ੍ਹਾਂ ਨੇ ਯੂ ਏ ਈ ਵਿਚ ਜੈਕਪੌਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਜਿੱਤੀ ਹੈ। ਹਰੀਕਿਸ਼ਨ ਦੀ 20 ਕਰੋਡ਼ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ ਹੈ।

ਕੇਰਲਾ ਤੋਂ ਗਏ ਹੋਏ ਹਰੀਕਿਸ਼ਨ ਨਾਇਰ ਦੁਬਈ ਦੀ ਇਕ ਕੰਪਨੀ ਵਿਚ ਬਿਜਨੈਸ ਡਿਵੈਲਪਮੈਂਟ ਮੈਨੇਜਰ ਹਨ ਅਤੇ ਸਾਲ 2002 ਤੋਂ ਆਪਣੇ ਪਰਿਵਾਰ ਨਾਲ ਯੂ ਏ ਈ ਵਿਚ ਰਹਿ ਰਹੇ ਹਨ। ਲਾਟਰੀ ਜਿੱਤਣ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਹਰੀਕਿਸ਼ਨ ਨੇ ਕਿਹਾ, ‘ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਇਹ ਰਾਸ਼ੀ ਜਿੱਤੀ ਹੈ।

ਕੀ ਅਸਲ ਵਿਚ ਮੈਂ ਇਹ ਰਾਸ਼ੀ ਜਿੱਤੀ ਹੈ? ਮੈਂ ਪਹਿਲਾਂ ਵੀ ਦੋ ਵਾਰੀ ਟਿਕਟਾਂ ਖਰੀਦੀਆਂ ਸਨ, ਪਰ ਕਦੇ ਨਹੀਂ ਜਿੱਤਿਆ। ਮੇਰਾ ਹਮੇਸ਼ਾ ਤੋਂ ਪਰਿਵਾਰ ਨਾਲ ਵਰਲਡ ਟੂਰ ਉੱਤੇ ਜਾਣ ਦਾ ਸੁਪਨਾ ਰਿਹਾ ਹੈ। ਹੁਣ ਇਹ ਰਕਮ ਜਿੱਤ ਕੇ ਲੱਗਦਾ ਹੈ ਕਿ ਮੇਰੇ ਇਸ ਸੁਪਨੇ ਦੇ ਸੱਚ ਹੋਣ ਦਾ ਸਮਾਂ ਆ ਗਿਆ ਹੈ।’

ਹਰੀਕਿਸ਼ਨ ਦਾ ਇਕ 7 ਸਾਲਾ ਬੇਟਾ ਹੈ। ਉਨ੍ਹਾਂ ਦੇ ਮੁਤਾਬਕ ਇਸ ਰਕਮ ਨਾਲ ਉਹ ਆਪਣੇ ਬੇਟੇ ਦੀ ਪਡ਼੍ਹਾਈ ਲਈ ਖਾਸ ਯੋਜਨਾ ਬਣਾਉਣਗੇ ਤੇ ਭਾਰਤ ਵਿਚ ਘਰ ਖਰੀਦਣਗੇ। ਹਰੀਕਿਸ਼ਨ ਕਹਿੰਦੇ ਹਨ, ‘ਮੈਂ ਆਪਣੀ ਪਤਨੀ ਤੇ ਮਾਂ ਦੀ ਚੰਗੀ ਦੇਖਭਾਲ ਕਰਨੀ ਚਾਹੁੰਦਾ ਹਾਂ।

ਮੈਂ ਸ਼ੁਰੂ ਤੋਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਭਗਵਾਨ ਦਾ ਸ਼ੁਕਰ ਹੈ ਕਿ ਹੁਣ ਮੈਂ ਅਜਿਹਾ ਕਰ ਸਕਦਾ ਹਾਂ।’ ਹਰੀਕਿਸ਼ਨ ਦੀ ਪਤਨੀ ਨੌਕਰੀ ਕਰਦੀ ਹੈ। ਉਸ ਨੂੰ ਪਤੀ ਦੇ ਲਾਟਰੀ ਜਿੱਤਣ ਦੀ ਖਬਰ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ।

ਉਹ ਦੱਸਦੀ ਹੈ, ‘ਜਦੋਂ ਮੈਨੂੰ ਮੇਰੇ ਪਤੀ ਨੇ ਲਾਟਰੀ ਜਿੱਤਣ ਦੀ ਜਾਣਕਾਰੀ ਦਿੱਤੀ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਪਹਿਲਾਂ ਮੈਨੂੰ ਲੱਗਾ ਕਿ ਉਹ ਮਜ਼ਾਕ ਕਰ ਰਹੇ ਹਨ।’ ਉਹ ਅੱਗੇ ਦੱਸਦੀ ਹੈ, ‘ਹੁਣ ਅਸੀਂ ਇਸ ਰਕਮ ਨੂੰ ਖਰਚ ਕਰਨ ਦੀ ਯੋਜਨਾ ਬਣਾਵਾਂਗੇ।’

Leave a Reply

Your email address will not be published. Required fields are marked *