24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ,ਸਪੀਡ ਰਿਕਾਰਡਸ ਨੇ ਕੀਤਾ ਗਾਣਾ ਰਿਲੀਜ਼ (Video)

24 ਘੰਟੇ ‘ਚ ਹੀ ਕੈਂਬੀ ਦੀ ਕਿਸਮਤ ਨੇ ਮਾਰੀ ਬਾਜ਼ੀ,ਸਪੀਡ ਰਿਕਾਰਡਸ ਨੇ ਕੀਤਾ ਗਾਣਾ ਰਿਲੀਜ਼ (Video)

ਪਿਛਲੇ ਦਿਨੀ ਪੰਜਾਬੀ ਗਾਇਕ  ਕੈਂਬੀ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਅੱਗ ਵਾਗ ਫੈਲ ਗਈ। ਕੈਂਬੀ ਵੱਲੌਂ ਆਪਣੇ ਪੇਜ਼ ‘ਤੇ ਲਾਈਵ ਹੋਕੇ ਆਪਣੀ ਪੂਰੀ ਕਹਾਣੀ ਦਸੀ ਗਈ ਸੀ ਉਸਤੋਂ ਬਾਅਦ ਜਿਥੇ ਪੰਜਾਬੀ ਮਿਊਜ਼ਕ ਇੰਡਸਟਰੀ ਨਾਲ ਜੁੜੇ ਲੋਕ  ਕੈਂਬੀ  ਦੀ ਸਪੋਰਟ ਵਿੱਚ ਖੜੇ ਹੋਏ।
Kambi new songKambi new song

ਗਾਇਕ  ਨਿੰਜ਼ਾ ਨੇ ਲਾਈਵ ਹੋ ਕੇ ਕੈਂਬੀ ਨੂੰ ਸਪੋਰਟ ਕਰਨ ਦੀ ਗੱਲ ਕਹੀ ਸੀ ਨਾਲ ਹੀ ਐਲੀ ਮਾਂਗਟ ਨੇ ਵੀ ਸਨੈਪਚੈਟ ‘ਤੇ ਕੈਂਬੀ ਨਾਲ ਵਾਅਦਾ ਕੀਤਾ ਕਿ ਉਹ ਉਸਨੂੰ ਜਲਦ ਹੀ ਕੈਨੇਡਾ ਵਾਪਿਸ ਲੇ ਕੇ ਜਾਵੇਗਾ ਪਰਮੀਸ਼ ਵਰਮਾ ਨੇ ਵੀ ਹਰ ਸੰਭਵ ਮੱਦਤ ਕਰਨ ਦਾ ਭਰੋਸਾ ਕੈਂਬੀ ਨੂੰ ਦਿੱਤਾ।੨੪ ਘੰਟੇ ਪਹਿਲਾ ਜਿਸ ਕੈਮਬੀ ਨੈ ਰੋ-ਰੋ ਕੇ ਆਪਣੀ ਕਹਾਣੀ ਪੂਰੀ ਦੁਨੀਆਂ ‘ਚ ਲੋਕਾਂ ਨੂੰ ਸੁਣਾਈ ਸੀ ਉਸਨੂੰ ਸਪੀਡ ਰਿਕਾਰਡਸ ਕੰਪਨੀ ਵੱਲੋਂ ਸਾਥ ਦੇਣ ਦਾ ਭਰੋਸਾ ਦੇਣ ਤੋਂ ਇਲਾਵਾ ਉਸਦੇ ਇੱਕ ਪ੍ਰਜੈਕਟ ਦਾਐਲਾਨ ਕਰ ਦਿੱਤਾ ਹੈ। Kambi new song

ਇਸਦੀ ਜਾਣਕਾਰੀ ਕੈਂਬੀ ਨੈ ਅਪਣੇ ਫੈਸਬੁੱਕ ਪੇਜ਼ ਹੋ ਆਪਣੇ ਫੈਨਸ ਦੇ ਨਾਲ ਸਾਝਾਂ ਕੀਤੀ ਹੈ।ਕੈਮਬੀ ਨੇ ਲਿਖੀਆ ਹੈ ਕਿ ਉਹਨਾਂ ਦਾ ਸਾਂਗ ਜੋ ਜਨਵਰੀ ਦੇ ਐਡ ਵਿੱਚ ਰਿਲੀਜ਼ ਹੋਣਾ ਸੀ ਉਹ ਹੁਣ ਸਪੀਡ ਰਿਕਾਰਡਸ ਦੇ ਸਾਥ ਦੇ ਕਾਰਨ ਰਿਲੀਜ਼ ਹੋਣ ਜਾ ਰਿਹਾ ਹੈ।ਇਸ ਲਈ ਉਹਨਾਂ ਨੇ ਪੂਰੀ ਟੀਮ ਦਾ ਧੰਨਵਾਦ ਵੀ ਕੀਤ ਹੈ। Kambi new song

ਇਹ ਕਿਸਮਤ ਦੇ ਹੀ ਰੰਗ ਕਹੇ ਜਾ ਸਕਦੇ ਸਨ ਕਿ ਜੋ ਕੈਂਬੀ ਕੱਲ ਤਕ ਰੋ-ਰੋ ਕੇ ਸਭ ਨੂੰ ਆਪਣੇ ਨਾਲ ਬੀਤੀ ਸੁਣਾ ਰਿਹਾ ਸੀ ਉਸਨੂੰ ਸਿਰਫ ੨੪ ਘੰਟੇ ਵਿੱਚ ਹੀ ਉਸਦੀ ਖੁਸੀ ਵਾਪਿਸ ਮਿਲ ਗਈ ਹੈ। ਨਾਲ ਹੀ ਕੈਂਬੀ ਨੇ ਲਾਈਵ ਹੋ ਕੇ ਦੱਸਿਆ ਕਿ ਉਹ ਆਪਣੇ ਗਾਣੇ ਨੂੰ ਰਿਕਾਰਡ ਕਰਵਾਉਣ ਲਈ ਜਾ ਰਹੇ ਹਨ ਅਤੇ ਉਹਨਾਂ ਆਪਣੇ ਫੈਨਸ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਨਾਲ ਹੀ ਉਹਨਾਂ ਦੇੇ ਇਸ ਗਾਣੇ ਨੂੰ ਬਹੁਤ ਪਿਆਰ ਉਹਨਾਂ ਦੇ ਫੈਨਜ਼ ਦੇਣ। Kambi new song

ਪੰਜਾਬ ਦੇ ਨੌਜਵਾਨ ਜਿਸ ਤਰ੍ਹਾਂ ਨਾਲ ਬਾਹਰ ਜਾਣ ਦੇ ਚੱਕਰਾਂ ਵਿੱਚ ਹਨ, ਨਾਲ ਹੀ ਉਹ ਇਹ ਸੋਚਦੇ ਹਨ ਕਿ ਬਾਹਰ ਅਮਰੀਕਾ ਕੈਨੇਡਾ ਵਿੱਚ ਹੀ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ ਪਰ ਹੁਣ ਪੰਜਾਬ ਦੇ ਗਾਇਕ ਵੀ ਬਾਹਰ ਦੇ ਲਈ ਦੀਵਾਨੇ ਹਨ। ਗਾਇਕ ਗੀਤ ਚਾਹੇ ਪੰਜਾਬ ਲਈ ਗਾਉਂਦੇ ਹਨ ਪਰ ਪੰਜਾਬ ਦਾ ਜ਼ਿਕਰ ਆਪਣੇ ਗੀਤਾਂ ਵਿੱਚ ਕਰਦੇ ਹਨ ਅਤੇ ਉਹ ਬਾਹਰ ਜਾ ਕੇ ਰਹਿਣਾ ਜ਼ਿਆਦਾ ਪੰਸਦ ਕਰਦੇ ਹਨ। Kambi new song

ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਰੂਲਸ ਬਹੁਤ ਜ਼ਿਆਦਾ ਸਖ਼ਤ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਵੀ ਆਉਂਦੀਆ ਹਨ ਅਤੇ ਉਹ ਪਰੇਸ਼ਾਨੀਆਂ ਚਾਹੇ ਕਾਗਜ਼ ਪੂਰੇ ਨਾ ਹੋਣ ਚਾਹੇ ਕੋਈ ਹੋਰ ਕਾਰਨ ਬਾਹਰ ਵਾਲੇ ਇਹਨਾਂ ਇੰਡੀਅਨਜ਼ ਨੂੰ ਡਿਪੋਰਟ ਕਰ ਦਿੰਦੇ ਹਨ। ਯੂ ਕੇ ਬਾਰਡਰ ਏਜੰਸੀ ਵੱਲੋਂ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਗੈਰੀ ਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ ਸੀ। ਹੁਣ ਇੱਕ ਹੋਰ ਪੰਜਾਬੀ ਗਾਇਕ ਨੂੰ ਕੈਨੇਡਾ ਨੇ ਡਿਪੋਟ ਕੀਤਾ ਹੈ। ‘ਚੰਗੇ ਦਿਨ ਬੱਸ ਦਿਨਾਂ ਦੀ ਹੀ ਖੇਡ ਆ, ਮੈਂ ਲੈ ਆਉਣੇ ਬਾਹ ਫੜਕੇ, ਚੈਲੰਜ਼ ਟੂ ਨਾਸਾ, ਸਟੈਂਡ ਤੋਂ ਇਲਾਵਾ ਕਈ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਵਿੱਚ ਆਪਣੀ ਵੱਖਰੀ ਪਹਿਚਾਣ ਬਚਾਉਣ ਵਾਲੇ ਗਾਇਕ ਕੈਂਬੀ ਨੂੰ ਵੀ ਹੁਣ ਕੈਨੇਡਾ ਨੇ ਡਿਪੋਟ ਕਰ ਦਿੱਤਾ ਸੀ।  Kambi new song

Leave a Reply

Your email address will not be published. Required fields are marked *